
ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੱਟਣ ‘ਤੇ ਲੋਕ ਹੋਏ ਪਰੇਸ਼ਾਨ
ਅੰਬਾਲਾ: ਜਦੋਂ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਜੁਰਮਾਨਿਆਂ ਵਿਚ ਭਾਰੀ ਵਾਧਾ ਹੋਇਆ ਹੈ। ਉਦੋਂ ਤੋਂ ਕੁੱਝ ਲੋਕਾਂ ਨੂੰ ਭਾਰੀ ਜੁਰਮਾਨੇ ਭਰਨੇ ਪੈ ਰਹੇ ਹਨ। ਉਥੇ ਹੀ ਕੁੱਝ ਲੋਕਾਂ ਵੱਲੋਂ ਚਲਾਨ ਤੋਂ ਦੁਖੀ ਹੋ ਕੇ ਅਪਣੇ ਮੋਟਰਸਾਈਕਲ ਨੂੰ ਅੱਗ ਲਗਾ ਦੇਣ ਦੀਆਂ ਖ਼ਬਰਾਂ ਵੀ ਪੜ੍ਹਨ ਸੁਣਨ ਨੂੰ ਮਿਲੀਆਂ। ਚਲਾਣ ਦੀਆਂ ਇਹਨਾਂ ਕੀਮਤਾਂ ਦੇ ਚਲਦਿਆਂ ਵਹੀਕਲਾਂ ਦੇ ਕਾਗਜ਼ ਪੂਰੇ ਹੋਣ 'ਤੇ ਵੀ ਕੋਈ ਵਿਅਕਤੀ ਪੁਲਿਸ ਨਾਕੇ ਦਾ ਸਾਹਮਣਾ ਕਰਨਾ ਨਹੀਂ ਚਾਹੁੰਦਾ ਜਿਸ 'ਤੇ ਨਿਸ਼ਾਨਾ ਲਗਾਉਂਦਾ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਆਰ ਕੀਤੀ ਹੈ।
Resham Singh Anmol
ਇਸ ਵਿਚ ਰੇਸ਼ਮ ਅਨਮੋਲ ਵੱਲੋਂ ਮਜ਼ਾਕੀਆ ਤੌਰ 'ਤੇ ਇਹ ਵੀਡੀਓ ਬਣਾਇਆ ਗਿਆ ਹੈ। ਇਸ ਵੀਡੀਓ 'ਚ ਪਹਿਲਾਂ ਤਾਂ ਪੁਲਿਸ ਨੂੰ ਦੇਖ ਰੇਸ਼ਮ ਅਨਮੋਲ ਸਕੂਟਰ ਵਾਪਿਸ ਮੋੜ ਲੈਂਦੇ ਹਨ ਪਰ ਜਦੋਂ ਪੁਲਿਸ ਉਹਨਾਂ ਨੂੰ ਘੇਰ ਪੁੱਛਦੀ ਹੈ ਕਿ ਵਾਪਿਸ ਕਿਉਂ ਗਏ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੋਬਾਈਲ ਦਾ ਚਾਰਜਰ ਭੁੱਲ ਆਏ ਸੀ।
Resham Singh Anmol
ਇਹ ਹੀ ਨਹੀਂ ਸਗੋਂ ਇਸ ਵੀਡੀਓ 'ਚ ਉਹਨਾਂ ਦਰਸਾਇਆ ਹੈ ਕਿ ਚਲਾਣ ਦਾ ਖੌਫ ਲੋਕਾਂ 'ਚ ਏਨਾਂ ਹੈ ਕਿ ਸਾਰੇ ਕਾਗਜ਼ ਸਕੂਟਰ ਦੇ ਉੱਪਰ ਹੀ ਚਿਪਕਾਏ ਹੋਏ ਹਨ ਤਾਂ ਜੋ ਬਾਰ ਬਾਰ ਦਿਖਾਉਣ ਦੀ ਜ਼ਰੂਰਤ ਨਾ ਪਵੇ। ਦੱਸ ਦੇਈਏ ਕਿ ਗਾਇਕ ਰੇਸ਼ਮ ਅਨਮੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕੁਝ ਹੀ ਘੰਟਿਆਂ 'ਚ ਵੀਡੀਓ ਨੂੰ 80 ਹਜ਼ਾਰ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ।
ਵੀਡੀਓ ਦੇ ਕਮੈਂਟ ਬਾਕਸ 'ਚ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੀ ਤਰੀਫ ਵੀ ਕੀਤੀ ਜਾ ਰਹੀ ਹੈ। ਇਸ ਵੀਡੀਓ ਰਾਹੀਂ ਰੇਸ਼ਮ ਸਿੰਘ ਅਨਮੋਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਵਹੀਕਲ ਦੇ ਸਾਰੇ ਕਾਗਜ਼ ਪੂਰੇ ਰੱਖਣ ਦਾ ਸੰਦੇਸ਼ ਵੀ ਦੇ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।