ਖ਼ਬਰਾਂ |

ਤਾਜ਼ਾ |

ਮਨੀਪੁਰ : ਫੌਜੀ ਨੂੰ ਅਗਵਾ ਕਰ ਕੇ ਕੀਤਾ ਕਤਲ

By : BIKRAM

Published : Sep 17, 2023, 9:18 pm IST
Updated : Sep 17, 2023, 9:18 pm IST
SHARE ARTICLE
Serto Thangthang Kom
Serto Thangthang Kom

ਸ਼ਨਿਚਰਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਸੇਰਟੋ ਥੈਂਗਥਾਂਗ ਕੋਮ ਨੂੰ ਕੀਤਾ ਸੀ ਅਗਵਾ

ਇੰਫਾਲ: ਇੰਫਾਲ ਪੂਰਬੀ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕੀਤੇ ਗਏ ਭਾਰਤੀ ਫੌਜ ਦੇ ਇਕ ਜਵਾਨ ਦੀ ਲਾਸ਼ ਐਤਵਾਰ ਨੂੰ ਮਿਲੀ। ਸਿਪਾਹੀ ਛੁੱਟੀ ’ਤੇ ਘਰ ਆਇਆ ਹੋਇਆ ਸੀ।

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਸ਼ਨਿਚਰਵਾਰ ਨੂੰ ਇੰਫਾਲ ਪਛਮੀ ਜ਼ਿਲ੍ਹੇ ਦੇ ਹੈਪੀ ਵੈਲੀ ਦੇ ਤਰੰਗ ਸਥਿਤ ਡਿਫੈਂਸ ਸਰਵਿਸ ਕੋਰ (ਡੀ.ਐੱਸ.ਸੀ.) ਦੇ 49 ਸਾਲਾਂ ਦੇ ਸੇਰਟੋ ਥੈਂਗਥਾਂਗ ਕੋਮ ਨੂੰ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ।

ਉਸ ਦੀ ਗੋਲੀ ਨਾਲ ਛਲਣੀ ਲਾਸ਼ ਐਤਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਨਿੰਗਥੇਕ ਪਿੰਡ ਪੂਰਬੀ ਤੋਂ ਮਿਲੀ। ਫੌਜੀ ਅਪਣੇ ਪਿੱਛੇ ਪਤਨੀ, ਇਕ ਬੇਟੀ ਅਤੇ ਇਕ ਪੁੱਤਰ ਛੱਡ ਗਿਆ ਹੈ।

ਅੰਤਿਮ ਸੰਸਕਾਰ ਪਰਿਵਾਰ ਦੀ ਇੱਛਾ ਅਨੁਸਾਰ ਕੀਤਾ ਜਾਵੇਗਾ। ਫੌਜ ਦੀ ਇਕ ਟੀਮ ਮਾਰੇ ਗਏ ਸਿਪਾਹੀ ਦੇ ਘਰ ਪਹੁੰਚੀ ਤਾਂ ਜੋ ਦੁਖੀ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।

ਭਾਰਤੀ ਫੌਜ ਨੇ ਇਸ ਡਰਪੋਕਾਨਾ ਕਤਲ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਸ ਔਖੀ ਘੜੀ ’ਚ ਉਨ੍ਹਾਂ ਦੇ ਦੁਖੀ ਪਰਿਵਾਰ ਨਾਲ ਖੜ੍ਹੀ ਰਹੇਗੀ। 8ਵੀਂ ਅਸਾਮ ਰੈਜੀਮੈਂਟ ਤੋਂ ਸਵੈ-ਇੱਛਤ ਸੇਵਾਮੁਕਤੀ ਲੈਣ ਤੋਂ ਬਾਅਦ, ਥੰਗਥਾਂਗ ਕੁਝ ਸਾਲ ਪਹਿਲਾਂ ਡੀ.ਐਸ.ਸੀ. ’ਚ ਦੁਬਾਰਾ ਸ਼ਾਮਲ ਹੋ ਗਿਆ ਸੀ। ਉਹ ਅਪਣੀ ਡਿਊਟੀ ਤੋਂ ਛੁੱਟੀ ’ਤੇ ਸੀ ਅਤੇ ਸੋਮਵਾਰ ਨੂੰ ਡਿਊਟੀ ’ਤੇ ਪਰਤਣਾ ਸੀ।

ਉਸ ਦੀ ਪਤਨੀ ਸੋਮੀਵੋਨ ਕੋਮ ਨੇ ਦਸਿਆ ਕਿ ਉਸ ਦਾ ਪਰਿਵਾਰ ਅਪਣੇ ਦੋ ਬੱਚਿਆਂ ਦੀ ਪੜ੍ਹਾਈ ਲਈ ਹੈਪੀ ਵੈਲੀ ਇਲਾਕੇ ’ਚ ਰਹਿ ਰਿਹਾ ਹੈ। ਕੋਮ ਯੂਨੀਅਨ ਮਨੀਪੁਰ (ਕੇ.ਯੂ.ਐਮ.) ਦੇ ਪ੍ਰਧਾਨ ਸੇਰਟੋ ਅਹੋਉ ਕੋਮ ਨੇ ਕਿਹਾ ਕਿ ਕੋਮ ਆਦਿਵਾਸੀ ਭਾਈਚਾਰਾ ਮਨੀਪੁਰ ’ਚ ਘੱਟ ਗਿਣਤੀ ਭਾਈਚਾਰਿਆਂ ’ਚੋਂ ਇਕ ਵਜੋਂ ਜਿਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਮ ਭਾਈਚਾਰਾ ਸ਼ਾਂਤੀ ਪਸੰਦ ਸਮਾਜ ਹੈ ਅਤੇ ਇਹ ਕਿਸੇ ਵੀ ਭਾਈਚਾਰੇ ਨਾਲ ਜੁੜਿਆ ਜਾਂ ਉਸ ਦਾ ਸਾਥ ਨਹੀਂ ਦਿੰਦਾ ਹੈ।

SHARE ARTICLE

ਏਜੰਸੀ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement