
ਸੈਕਟਰ-63 ਵਿਚ ਸਥਿਤ ਛਿਜਾਰਸੀ ਵਿਚ ਰਹਿਣ ਵਾਲੇ 11 ਸਾਲ ਦੇ ਬੱਚੇ ਨੇ ਪਿਤਾ ਦੀ ਡਾਂਟ ਤੋਂ ਨਰਾਜ਼ ਹੋ ਕੇ ਅਪਣੇ ਆਪ ਦੇ ਅਗਵਾਹ ਹੋਣ ਦੀ...
ਨੋਇਡਾ (ਭਾਸ਼ਾ) : ਸੈਕਟਰ-63 ਵਿਚ ਸਥਿਤ ਛਿਜਾਰਸੀ ਵਿਚ ਰਹਿਣ ਵਾਲੇ 11 ਸਾਲ ਦੇ ਬੱਚੇ ਨੇ ਪਿਤਾ ਦੀ ਡਾਂਟ ਤੋਂ ਨਰਾਜ਼ ਹੋ ਕੇ ਅਪਣੇ ਆਪ ਦੇ ਅਗਵਾਹ ਹੋਣ ਦੀ ਸਾਜਿਸ਼ ਰਚੀ। ਉਸ ਤੋਂ ਬਾਅਦ ਅਪਣੇ ਪਿਤਾ ਨੂੰ ਫ਼ੋਨ ਕਰ ਕੇ 5 ਲੱਖ ਰੁਪਏ ਦੀ ਰਿਹਾਈ ਦੀ ਕੀਮਤ ਮੰਗੀ। ਪੁਲਿਸ ਨੇ ਸਰਵਿਲੈਂਸ ਦੇ ਆਧਾਰ ‘ਤੇ ਬੱਚੇ ਨੂੰ ਬਿਸਰਖ ਤੋਂ ਬਰਾਮਦ ਕਰ ਲਿਆ। ਪੁਲਿਸ ਦੇ ਮੁਤਾਬਕ, ਅਸਲ ਵਿਚ ਉਨਾਓ ਦਾ ਰਹਿਣ ਵਾਲਾ ਇਕ ਵਿਅਕਤੀ ਪਰਿਵਾਰ ਦੇ ਨਾਲ ਸੈਕਟਰ-63 ਵਿਚ ਰਹਿੰਦਾ ਹੈ। ਉਸ ਦੀ ਦੁਕਾਨ ਹੈ।
Kidnappingਸੋਮਵਾਰ ਸਵੇਰੇ ਉਨ੍ਹਾਂ ਦੇ ਛੋਟੇ ਬੇਟੇ ਨੇ ਸਕੂਲ ਜਾਂਦੇ ਸਮੇਂ ਅਪਣੀ ਦੁਕਾਨ ਦੇ ਗੱਲੇ ਵਿਚੋਂ ਪੈਸੇ ਕੱਢ ਲਏ। ਇਸ ਉਤੇ ਉਨ੍ਹਾਂ ਨੇ ਬੱਚੇ ਨੂੰ ਡਾਂਟ ਲਗਾ ਦਿਤੀ। ਪਿਤਾ ਦੀ ਡਾਂਟ ਤੋਂ ਨਰਾਜ਼ ਬੇਟਾ ਛੁੱਟੀ ਤੋਂ ਬਾਅਦ ਸਕੂਲ ਤੋਂ ਘਰ ਵਾਪਸ ਨਹੀਂ ਪਹੁੰਚਿਆ। ਉਹ ਇਕ ਮੋਟਰਸਾਈਕਲ ਚਾਲਕ ਤੋਂ ਲਿਫਟ ਲੈ ਕੇ ਬਿਸਰਖ ਪਹੁੰਚ ਗਿਆ। ਉਥੇ ਉਸ ਨੇ ਮੋਟਰਾਸਾਈਕਲ ਚਾਲਕ ਦੇ ਹੀ ਮੋਬਾਇਲ ਤੋਂ ਪਿਤਾ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਸ ਨੂੰ ਅਗਵਾਹ ਕੀਤਾ ਗਿਆ ਹੈ। ਜਲਦੀ 5 ਲੱਖ ਰੁਪਏ ਨਹੀਂ ਦਿਤੇ ਗਏ ਤਾਂ ਉਸ ਦੀ ਜਾਨ ਵਿਚ ਖ਼ਤਰਾ ਹੈ।
ਫ਼ੋਨ ਉਤੇ ਬੱਚੇ ਦੀ ਗੱਲ ਸੁਣ ਕੇ ਮਾਤਾ-ਪਿਤਾ ਛਿਜਾਰਸੀ ਪੁਲਿਸ ਚੌਕੀ ਪਹੁੰਚੇ। ਐਸਐਚਓ ਅਖਿਲੇਸ਼ ਤਿਵਾਰੀ ਨੇ ਦੱਸਿਆ ਕਿ ਬੱਚੇ ਨੇ ਜਿਸ ਫ਼ੋਨ ਤੋਂ ਪਿਤਾ ਨੂੰ ਕਾਲ ਕੀਤੀ ਸੀ ਉਸ ਉਤੇ ਕਾਲ ਕੀਤਾ ਗਿਆ ਤਾਂ ਫ਼ੋਨ ਸਵਿੱਚ ਆਫ਼ ਆ ਰਿਹਾ ਸੀ। ਬੱਚੇ ਨੇ ਕਾਲ ਤੋਂ ਬਾਅਦ ਫ਼ੋਨ ਆਫ ਕਰ ਕੇ ਨੌਜਵਾਨ ਨੂੰ ਦੇ ਦਿਤਾ ਸੀ। ਪੁਲਿਸ ਨੇ ਫ਼ੋਨ ਦੀ ਲੋਕੇਸ਼ਨ ਚੈਕਰ ਬਿਸਰਖ ਤੋਂ ਮੋਟਰਸਾਈਕਲ ਚਾਲਕ ਨੂੰ ਫੜ ਲਿਆ। ਉਸ ਤੋਂ ਬਾਅਦ ਮੋਟਰਸਾਈਕਲ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਇਕ ਬੱਚਾ ਉਸ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਆਇਆ ਸੀ
ਅਤੇ ਉਸ ਦੇ ਫੋਨ ਤੋਂ ਬੱਚੇ ਨੇ ਅਪਣੇ ਪਿਤਾ ਨੂੰ ਕਾਲ ਕੀਤੀ ਸੀ। ਇਸ ਤੋਂ ਬਾਅਦ ਮੋਟਰਸਾਈਕਲ ਚਾਲਕ ਦੁਆਰਾ ਦੱਸੀ ਗਈ ਜਗ੍ਹਾ ਤੋਂ ਪੁਲਿਸ ਨੇ ਬੱਚੇ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿਤਾ ਹੈ ।