ਆਈਸੀਆਈਸੀਆਈ ਬੈਂਕ ਨੂੰ ਪਿਆ ਵੱਡਾ ਘਾਟਾ, ਹੀਰਾ ਕੰਪਨੀ ਨੇ ਕਰੋੜਾਂ ਦਾ ਲਗਾਇਆ ਚੂਨਾ
Published : Oct 17, 2018, 8:43 pm IST
Updated : Oct 17, 2018, 8:43 pm IST
SHARE ARTICLE
Another loan forgery in ICICI
Another loan forgery in ICICI

ਆਈਸੀਆਈਸੀਆਈ ਬੈਂਕ ਲਿਮਿਟਡ ਨੇ ਮੁੰਬਈ ਵਿਚ ਸਥਿਤ ਹੀਰਾ ਕੰਪਨੀ ਸ਼੍ਰੀਅਨੁਜ ਐਂਡ ਕੰਪਨੀ ਦੇ 11 ਅਧਿਕਾਰੀਆਂ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਬੈਂਕ...

ਨਵੀਂ ਦਿੱਲੀ (ਭਾਸ਼ਾ) : ਆਈਸੀਆਈਸੀਆਈ ਬੈਂਕ ਲਿਮਿਟਡ ਨੇ ਮੁੰਬਈ ਵਿਚ ਸਥਿਤ ਹੀਰਾ ਕੰਪਨੀ ਸ਼੍ਰੀਅਨੁਜ ਐਂਡ ਕੰਪਨੀ ਦੇ 11 ਅਧਿਕਾਰੀਆਂ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਬੈਂਕ ਨੂੰ ਧੋਖਾ ਦੇਣ ਲਈ ਅਮਰੀਕੀ ਅਦਾਲਤ ਦਾ ਦਰਵਾਜਾ ਖੜਕਾਇਆ ਹੈ। ਵਿਆਜ਼ ਅਤੇ ਕਾਨੂੰਨੀ ਫੀਸ ਤੋਂ ਇਲਾਵਾ ਉਨ੍ਹਾਂ ਨੂੰ 12 ਮਿਲੀਅਨ ਡਾਲਰ (ਲਗਭੱਗ 88.50 ਕਰੋੜ ਰੁਪਏ) ਵਸੂਲਣ ਦੀ ਮੰਗ ਕੀਤੀ ਗਈ ਹੈ। 4 ਅਕਤੂਬਰ ਨੂੰ ਦਰਜ ਕੀਤੀ ਗਈ ਬੈਂਕ ਦੀ ਮੰਗ ਵਿਚ ਕਿਹਾ ਗਿਆ ਹੈ ਕਿ ਮੁੰਬਈ ਸਥਿਤ ਸ਼੍ਰੀਅਨੁਜ, ਜੋ ਵਰਤਮਾਨ ਵਿਚ ਦਿਵਾਲੀਆ ਪ੍ਰਸਤਾਵ ਤੋਂ ਗੁਜ਼ਰ ਰਹੀ ਹੈ,

ਨੇ ਅਪਣੀ ਅਮਰੀਕੀ ਸਹਾਇਕ ਕੰਪਨੀ ਸਾਇਮਨ ਐਂਡ ਗੋਲਬ ਐਂਡ ਸੰਸ (ਐਸਜੀ) ਅਤੇ ਸੰਯੁਕਤ ਅਰਬ ਅਮੀਰਾਤ ਵਿਚ ਸ਼ੇਲ ਕੰਪਨੀਆਂ ਦੇ ਮਾਧਿਅਮ ਦੁਆਰਾ ਫੰਡ ਨੂੰ ਡਾਇਵਰਟ ਕਰ ਦਿਤਾ ਹੈ। ਆਈਸੀਆਈਸੀਆਈ ਬੈਂਕ ਨੇ ਅਪਣੀ ਨਿਊਯਾਰਕ ਸ਼ਾਖਾ ਦੇ ਮਾਧਿਅਮ ਨਾਸ ਪ੍ਰਮੋਟਰ ਵਿਸ਼ਾਲ ਦੋਸ਼ੀ ਅਤੇ ਸ਼੍ਰੀਅਨੁਜ ਦੇ 10 ਹੋਰ ਅਧਿਕਾਰੀਆਂ ਅਤੇ ਹੋਰ ਕੰਪਨੀਆਂ ਜੋ ਕਿ ਪਾਰਟੀ ਟਰਾਂਜ਼ੈਕਸ਼ਨ ਨਾਲ ਸਬੰਧਤ ਹਨ, ਉਤੇ ਰੈਕੇਟਿਅਰ ਇੰਨਫਲੁਐਂਸਡ ਅਤੇ ਕਰਪਟ ਸੰਗਠਨ (ਆਰਆਈਸੀਓ) ਐਕਟ ਦੇ ਤਹਿਤ ਨਿਊਯਾਰਕ ਦੇ ਦੱਖਣ ਜ਼ਿਲ੍ਹਾ ਅਦਾਲਤ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਬੈਂਕ ਦੀ ਲਾਅ ਫਰਮ ਸਭਰਵਾਲ ਅਤੇ ਫਿੰਕੇਲ ਐਲਐਲਸੀ ਦੇ ਵਲੋਂ ਦਰਜ ਮੰਗ ਵਿਚ ਕਿਹਾ ਕਿ “11 ਅਧਿਕਾਰੀ ਸਾਥੀ ਸਾਜ਼ਿਸ਼ ਕਰਨ ਵਾਲਿਆਂ ਦੇ ਰੂਪ ਵਿਚ ਇਕੱਠੇ ਕੰਮ ਕਰਦੇ ਹਨ, ਜੋ ਭਾਰਤ ਤੋਂ ਅਮਰੀਕਾ ਵਿਚ ਸੰਯੁਕਤ ਅਰਬ ਅਮੀਰਾਤ ਤੱਕ ਦੁਨੀਆ ਭਰ ਵਿਚ ਫੈਲੇ ਹੋਏ ਅਤੇ ਧੋਖਾਧੜੀ ਗਤੀਵਿਧੀਆਂ ਦੇ ਪੈਟਰਨ ਵਿਚ ਵਾਰ-ਵਾਰ ਆਰਆਈਸੀਓ ਉਲੰਘਣਾ ਵਿਚ ਲੱਗੇ ਹੋਏ ਹਨ। ਆਈਸੀਆਈਸੀਆਈ ਬੈਂਕ ਦਾ ਦਾਅਵਾ ਹੈ ਕਿ ਲੋਨ ਸਹੂਲਤਾਂ ਨੂੰ ਵਧਾਉਣ ਅਤੇ ਬਣਾਏ ਰੱਖਣ ਲਈ ਸ਼੍ਰੀਅਨੁਜ ਨੇ ਐਸਜੀ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਸ਼ੇਲ ਕੰਪਨੀਆਂ ਦੀ ਵਰਤੋਂ ਕੀਤੀ।

ਸ਼੍ਰੀਅਨੁਜ ਨੇ ਫਰਜ਼ੀ ਕੰਪਨੀਆਂ ਦੇ ਮਾਧਿਅਮ ਨਾਲ 2 ਜੁਲਾਈ 2008 ਤੋਂ 31 ਮਾਰਚ 2016 ਤੱਕ ਕਾਫ਼ੀ ਟਰਾਂਜ਼ੈਕਸ਼ਨ ਕੀਤੀ। ਮੰਗ ਦੇ ਮੁਤਾਬਕ, ਸ਼੍ਰੀਅਨੁਜ ਦੀ ਯੂਐਸ ਸਹਾਇਕ ਐਸਜੀ ਨੇ 2008 ਵਿਚ 20 ਮਿਲੀਅਨ ਡਾਲਰ ਲਈ ਕਰੈਡਿਟ ਸਹੂਲਤ ਸਮਝੌਤਾ ਕੀਤਾ ਸੀ। ਮਾਰਚ 2016 ਤੱਕ, ਐਸਜੀ ਨੇ ਆਈਸੀਆਈਸੀਆਈ ਬੈਂਕ ਨੂੰ 18.8 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ। ਇਹਨਾਂ ਵਿਚੋਂ 3.6 ਮਿਲੀਅਨ ਡਾਲਰ ਕਰੈਡਿਟ ਲੇਟਰ ਦੇ ਰੂਪ ਵਿਚ ਅਤੇ 15.2 ਮਿਲੀਅਨ ਡਾਲਰ ਰਿਵਾਲਵਿੰਗ ਕਰੈਡਿਟ ਫਸਿਲੀਟੀਜ਼ ਦੇ ਰੂਪ ਵਿਚ ਸੀ।

ਰਿਵਾਲਵਿੰਗ ਕਰੈਡਿਟ ਜਾਂ ਲੋਨ ਸਹੂਲਤਾਂ ਦੇ ਤਹਿਤ ਰਿਣਦਾਤਾ ਨਿਰਧਾਰਤ ਮਿਆਦ ਦੇ ਦੌਰਾਨ ਕਦੇ ਵੀ ਕਰਜ਼ ਅਦਾਇਗੀ ਕਰ ਸਕਦਾ ਹੈ। ਹਾਲਾਂਕਿ, ਇਸ ਦੇ ਲਈ ਰਿਣਦਾਤੇ ਨੂੰ ਕਮੀਸ਼ਨ ਦਾ ਭੁਗਤਾਨ ਵੀ ਕਰਨਾ ਹੁੰਦਾ ਹੈ। ਆਈਸੀਆਈਸੀਆਈ ਬੈਂਕ ਦੇ ਮੁਤਾਬਕ, ਮਈ 2016 ਵਿਚ ਐਸਜੀ ਨੇ ਬੈਂਕ ਨੂੰ ਇੱਕ ਆਰਥਿਕ ਸਥਿਤੀ ਸਟੇਟਮੈਂਟ ਦਿਤੀ ਗਈ, ਜਿਸ ਤੋਂ ਪਤਾ ਲੱਗਾ ਕਿ ਇਹ ਪੈਸਾ ਚੁਕਾਉਣ ਦੀ ਹਾਲਤ ਵਿੱਚ ਨਹੀਂ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement