
ਮਹਾਰਾਸ਼ਟਰ ‘ਚ ਪੁਣੇ ਦੇ ਮਿਲਟਰੀ ਹਸਪਤਾਲ ‘ਚ ਚਾਰ ਸੈਨਿਕ ਜਵਾਨਾਂ ਦੁਆਰਾ ਇਕ ਦਿਵਆਂਗ ਔਰਤ ਦਾ ਬਲਾਤਕਾਰ ਕਰਨ ...
ਪੁਣੇ (ਪੀਟੀਆਈ) : ਮਹਾਰਾਸ਼ਟਰ ‘ਚ ਪੁਣੇ ਦੇ ਮਿਲਟਰੀ ਹਸਪਤਾਲ ‘ਚ ਚਾਰ ਸੈਨਿਕ ਜਵਾਨਾਂ ਦੁਆਰਾ ਇਕ ਦਿਵਆਂਗ ਔਰਤ ਦਾ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਕੁਝ ਸਾਲਾਂ ਤੋਂ ਔਰਤ ਦੇ ਨਾਲ ਲਗਾਤਾਰ ਬਲਾਤਕਾਰ ਕੀਤਾ ਜਾ ਰਿਹਾ ਸੀ। ਹਸਪਤਾਲ ਪ੍ਰਸ਼ਾਸ਼ਨ ਨੂੰ ਇਸ ਗੱਲ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਮਿਲਟਰੀ ਹਸਪਤਾਲ ਦੇ ਪ੍ਰਸ਼ਾਸ਼ਨ ਨੇ ਇਸ ਮਾਮਲੇ ‘ਚ ਚੁੱਪ ਬੈਠੇ ਹਨ। ਇਸ ਘਟਨਾ ਨਾਲ ਪੂਰੇ ਸੁਰੱਖਿਆ ਮੰਤਰਾਲੇ ‘ਚ ਹਾਹਾਕਾਰ ਮਚ ਗਈ ਹੈ। ਔਰਤ ਦੁਆਰਾ ਸੁਰੱਖਿਆ ਮੰਤਰਾਲਾ, ਭਾਰਤ ਨਾਲ ਇਸ ਮਾਮਲੇ ‘ਚ ਮਦਦ ਮੰਗਣ ਤੋਂ ਬਾਅਦ ਹਾਹਾਕਾਰ ਮਚ ਗਈ।
Rape Case
ਮਹਿਲਾ ਦੁਆਰਾ ਵਾਰ-ਵਾਰ ਸ਼ਿਕਾਇਤ ਕਰਨ ਤੋਂ ਬਾਅਦ ਜਦੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਔਰਤ ਨੇ ਇੰਦੌਰ ਦੇ ਜੋੜੇ ਦੀ ਮਦਦ ਨਾਲ ਖੜਕੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ਼ ਕਰਵਾਈ ਹੈ। ਰਾਤ ਖੜਕੀ ਪੁਲਿਸ ਸਟੇਸ਼ਨ ‘ਚ ਇਹ ਮਾਮਲੇ ਦਰਜ ਕੀਤਾ ਗਿਆ ਹੈ। ਔਰਤ ਨੇ ਜਦੋਂ ਸੁਰੱਖਿਆ ਮੰਤਰਾਲਾ ਦੇ ਪ੍ਰਮੁੱਖ ਨੂੰ ਇਸ ਮਾਮਲੇ ‘ਚ ਸ਼ਿਕਾਇਤ ਕੀਤੀ ਤਾਂ ਮੰਤਰਾਲੇ ਨੇ ਔਰਤ ਦੀ ਸ਼ਿਕਾਇਤ ‘ਤੇ ਦਖ਼ਲ ਲੈਂਦੇ ਹੋਏ ਆਦੇਸ਼ ਦਿਤਾ ਹੈ। 34 ਸਾਲਾ ਪੀੜਿਤ ਔਰਤਾਂ ਪਣੇ ਦੇ ਮਿਲਟਰੀ ਹਸਪਤਾਲ ‘ਚ ਕੰਮ ਕਰਦੀ ਹੈ। ਦੋਸ਼ ਹੈ ਕਿ ਸਾਲ 2015 ਤੋਂ ਔਰਤ ਨਾਲ ਬਲਾਤਾਕਰ ਕੀਤਾ ਜਾ ਰਿਹਾ ਹੈ।
Rape Case
ਭਾਰਤੀ ਫ਼ੌਜ ਦੇ ਤਿੰਨ ਜਵਾਨਾਂ ਦੁਆਰਾ ਵੱਖ-ਵੱਖ ਸਮੇਂ ‘ਤੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਹੋਰ ਇਕ ਜਵਾਨ ਦੁਆਰਾ ਔਰਤ ਨਾਲ ਸ਼ਰੀਰਕ ਸ਼ੋਸ਼ਣ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪੀੜਿਤ ਮਹਿਲਾ ਦੁਆਰਾ ਸ਼ਿਕਾਤ ਕੀਤ ਜਾਣ ‘ਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਹ ਮਾਮਲੇ ਉਦੋਂ ਉਜਾਗਰ ਹੋਇਆ ਜਦੋਂ ਵਾਰ-ਵਾਰ ਹਸਪਤਾਲ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਔਰਤ ਨੇ ਪੁਲਿਸ ਹੈਲਪਲਾਈਨ ਇੰਦੌਰ ਦੇ ਜਰੀਏ ਅਤੇ ਐਨਜੀਓ ਦੀ ਮਦਦ ਨੇਲ ਡੀਆਈਜੀ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ।
Rape Case
ਪੀੜਿਤ ਔਰਤ ਨੂੰ ਜਦੋਂ ਪੁਣੇ ‘ਚ ਇੰਨਸਾਫ਼ ਨਹੀਂ ਮਿਲਿਆ ਤਾਂ ਉਹ ਇੰਦੌਰ ਇੰਨਸਾਫ਼ ਮੰਗਣ ਪਹੁੰਚ ਗਈ ਸੀ। ਪੀੜਿਤ ਔਰਤ ਨੇ ਪੁਲਿਸ ਹੈਲਪਲਾਈਨ ਦੇ ਪ੍ਰਮੁੱਖ ਜੋੜੇ ਨਾਲ ਮਦਦ ਮੰਗੀ ਸੀ। ਡੀਆਈਜੀ ਦੇ ਕੋਲ ਸ਼ਿਕਾਇਤ ਕਰਨ ‘ਤੇ ਡੀਆਈਜੀ ਨੇ ਮਦਦ ਕਰਨ ਦਾ ਭਰੋਸ਼ਾ ਦਿੱਤਾ ਹੈ।