ਸੂਰਤ ਵਿਚ ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕੀਤਾ ਕਤਲ
Published : Oct 16, 2018, 4:24 pm IST
Updated : Oct 16, 2018, 4:27 pm IST
SHARE ARTICLE
The murder of a three-year-old girl after rape
The murder of a three-year-old girl after rape

ਗੁਜਰਾਤ ਦੇ ਸੂਰਤ ਵਿਚ ਲਾਪਤਾ ਤਿੰਨ ਸਾਲਾਂ ਬੱਚੀ ਦੀ ਲਾਸ਼ ਪੁਲਿਸ ਨੇ ਸੋਮਵਾਰ (15 ਅਕਤੂਬਰ, 2018) ਨੂੰ ਸ਼ਹਿਰ ਦੇ ਲਿੰਬਾਇਤ ਇਲਾਕੇ ਵਿਚੋਂ ਬਰਾਮਦ...

ਗੁਜਰਾਤ (ਭਾਸ਼ਾ) : ਗੁਜਰਾਤ ਦੇ ਸੂਰਤ ਵਿਚ ਲਾਪਤਾ ਤਿੰਨ ਸਾਲਾਂ ਬੱਚੀ ਦੀ ਲਾਸ਼ ਪੁਲਿਸ ਨੇ ਸੋਮਵਾਰ (15 ਅਕਤੂਬਰ, 2018) ਨੂੰ ਸ਼ਹਿਰ ਦੇ ਲਿੰਬਾਇਤ ਇਲਾਕੇ ਵਿਚੋਂ ਬਰਾਮਦ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਬੱਚੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ। ਪੁਲਿਸ ਕਤਲ ਨਾਲ ਜੁੜੇ ਦੋਸ਼ੀਆਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਪੁਲਿਸ ਦੇ ਮੁਤਾਬਕ ਬੱਚੀ ਇਕ ਪਰਵਾਸੀ ਮਜ਼ਦੂਰ ਦੀ ਬੇਟੀ ਹੈ ਅਤੇ ਉਸ ਦੀ ਲਾਸ਼ ਉਸੇ ਇਮਾਰਤ ਵਿਚੋਂ ਮਿਲੀ ਹੈ ਜਿਥੇ ਉਹ ਅਪਣੇ ਪਰਿਵਾਰ ਨਾਲ ਰਹਿੰਦੀ ਸੀ।

Surat IncidentSurat Incident ​ਬੱਚੀ ਦੇ ਗੁੰਮ ਹੋਣ ਦੀ ਰਿਪੋਟ ਉਸ ਦੇ ਮਾਤਾ-ਪਿਤਾ ਨੇ ਪੁਲਿਸ ਥਾਣੇ ਵਿਚ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਭਾਲ ਦੀ ਮੁਹਿੰਮ ਸ਼ੁਰੂ ਕੀਤੀ। ਜਾਣਕਾਰੀ ਦੇ ਮੁਤਾਬਕ ਕਤਲ ਦਾ ਸ਼ੱਕੀ 25 ਸਾਲ ਦਾ ਦੋਸ਼ੀ ਵੀ ਪਰਵਾਸੀ ਹੈ, ਹਾਲਾਂਕਿ ਉਹ ਕਿਸੇ ਹੋਰ ਰਾਜ ਦਾ ਨਿਵਾਸੀ ਹੈ। ਪਰਿਵਾਰ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਦੋਂ ਬੱਚੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਸ ਸਮੇਂ ਉਹ ਪੁਲਿਸ ਦੇ ਨਾਲ ਹੀ ਸੀ। ਇਸ ਦੌਰਾਨ ਪੁਲਿਸ ਜਦੋਂ ਅਚਾਨਕ ਦੋਸ਼ੀ ਦੇ ਕਮਰੇ ਵਿਚ ਪਹੁੰਚੀ ਤਾਂ ਬੱਚੀ ਦੀ ਭਾਲ ਨਹੀਂ ਕੀਤੀ ਜਾ ਸਕਦੀ।

ਕੁਝ ਘੰਟੇ ਬਾਅਦ ਦੋਸ਼ੀ ਵੀ ਫਰਾਰ ਹੋ ਗਿਆ। ਇਸ ਉਤੇ ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਜਦੋਂ ਦੁਬਾਰਾ ਉਸ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਕਮਰੇ ਵਿਚੋਂ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ। ਉਸ ਦੀ ਲਾਸ਼ ਪਲਾਸਟਿਕ ਦੀ ਬੋਰੀ ਵਿਚ ਸੀ, ਜਿਸ ਦੇ ਉਤੇ ਬਾਲਟੀ ਰੱਖੀ ਹੋਈ ਸੀ। ਲਾਸ਼ ਬਰਾਮਦ ਕਰਨ ਤੋਂ ਬਾਅਦ ਤੁਰੰਤ ਪੋਸਟਮਾਰਟਮ ਲਈ ਭੇਜਿਆ ਗਿਆ, ਜਿਥੇ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਕਿ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ ਗਿਆ। ਇਸ ਤੋਂ ਇਲਾਵਾ ਰਿਪੋਟ ਅਉਣ ਤੋਂ ਬਾਅਦ ਹੀ ਕਤਲ ਦੀ ਵਜ੍ਹਾ ਦਾ ਪਤਾ ਲੱਗ ਸਕੇਗਾ।

Murder after RapeMurder after Rapeਮਾਮਲੇ ਵਿਚ ਪੁਲਿਸ ਨੇ ਕਤਲ ਅਤੇ ਯੋਨ ਉਤਪੀੜਨ ਦਾ ਕੇਸ ਦਰਜ ਕੀਤਾ ਹੈ। ਦੋਸ਼ੀ ਦੇ ਖ਼ਿਲਾਫ਼ ਐਸਸੀਟੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਬੱਚੀ ਦੇ ਲਾਪਤਾ ਹੋਣ ਦੇ ਚਲਦੇ ਤੀਹ ਸਾਲ ਦੇ ਪਿਤਾ ਨੇ ਐਤਵਾਰ ਰਾਤ 8:30 ਵਜੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਸੀ।  ਪੀੜਿਤ ਨੇ ਪੁਲਿਸ ਨੂੰ ਦੱਸਿਆ ਕਿ ਬੇਟੀ ਰਾਤ ਅੱਠ ਵਜੇ ਤੱਕ ਘਰ ਦੇ ਬਾਹਰ ਖੇਡ ਰਹੀ ਸੀ ਪਰ ਉਸ ਤੋਂ ਬਾਅਦ ਉਸ ਨੂੰ ਕਿਸੇ ਨੇ ਨਹੀਂ ਵੇਖਿਆ। ਧਿਆਨ ਯੋਗ ਹੈ ਕਿ ਸਤੰਬਰ ਮਹੀਨੇ ਵਿਚ 48 ਘੰਟਿਆਂ ਦੇ ਅੰਦਰ ਇਸ ਸ਼ਹਿਰ ਵਿਚ 3 ਨਬਾਲਗ ਬੱਚੀਆਂ ਨਾਲ ਰੇਪ ਦੀ ਖ਼ਬਰ ਸਾਹਮਣੇ ਆਈ ਸੀ। ਇਸ ਦੌਰਾਨ ਇਕ ਨਬਾਗਲ ਬੱਚੀ ਨਾਲ ਪਰਵਾਸੀ ਭਾਰਤੀ ਨੇ ਬਲਾਤਕਾਰ ਕੀਤਾ।

Location: India, Gujarat, Surat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement