ਟੀਵੀ ਪੱਤਰਕਾਰ ਨਾਲ ਬਲਾਤਕਾਰ ਤੋਂ ਬਾਅਦ ਕੀਤਾ ਕਤਲ
Published : Oct 8, 2018, 5:11 pm IST
Updated : Oct 8, 2018, 5:29 pm IST
SHARE ARTICLE
TV journalist murdered after rape
TV journalist murdered after rape

ਬੁਲਗਾਰੀਆ ਵਿਚ ਇਕ ਟੈਲੀਵਿਜ਼ਨ ਪੱਤਰਕਾਰ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ ਗਿਆ। ਉਤਰਵਰਤੀ ਰੂਜ਼ ਸ਼ਹਿਰ ਦੇ...

ਸੋਫ਼ੀਆ (ਭਾਸ਼ਾ) : ਬੁਲਗਾਰੀਆ ਵਿਚ ਇਕ ਟੈਲੀਵਿਜ਼ਨ ਪੱਤਰਕਾਰ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ ਗਿਆ। ਉਤਰਵਰਤੀ ਰੂਜ਼ ਸ਼ਹਿਰ ਦੇ ਖੇਤਰੀ ਪ੍ਰਯੋਜਕ ਜੀਉਰਜੀ ਜਿਉਜੀਵ ਨੇ ਦੱਸਿਆ ਕਿ ਵਿਕਟੋਰੀਆ ਮਨੀਰੋਵਾ (30) ਦੀ ਲਾਸ਼ ਸ਼ਨੀਵਾਰ ਨੂੰ ਇਕ ਪਾਰਕ ਵਿਚ ਮਿਲੀ। ਮੌਤ ਸਿਰ ‘ਤੇ ਕਿਸੇ ਚੀਜ਼ ਦੇ ਹਮਲੇ ਅਤੇ ਸਾਹ ਘੁਟਣ ਦੇ ਕਾਰਨ ਹੋਈ। ਬਲਾਤਕਾਰ ਦੀ ਵੀ ਜਾਂਚ ਹੋਈ ਹੈ। ਅੰਤਰਰਾਸ਼ਟਰੀ ਜਗਤ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਨੇ ਦੱਸਿਆ, ‘ਉਨ੍ਹਾਂ ਦਾ ਮੋਬਾਇਲ ਫੋਨ, ਕਾਰ ਦੀ ਚਾਬੀ, ਐਨਕ ਆਦਿ ਸਮਾਨ ਗਾਇਬ ਸੀ।’

RapeRapeਜਾਂਚ ਵਿਚ ਸਾਰੇ ਪਹਿਲੂਆਂ ਉਤੇ ਧਿਆਨ ਦਿਤਾ ਜਾ ਰਿਹਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਇਸ ਤਰ੍ਹਾਂ ਨਹੀਂ ਲੱਗਦਾ ਕਿ ਵਜ੍ਹਾ ਉਨ੍ਹਾਂ ਦੇ ਕੰਮ ਨਾਲ ਜੁੜੀ ਹੋਈ ਸੀ। ਮੀਡੀਆ ਦੇ ਮੁਤਾਬਕ, ਮਨੀਰੋਵਾ ਰੂਜ਼ ਦੇ ਟੀਵੀਏਨ ਟੈਲੀਵਿਜ਼ਨ ਦੀ ਪ੍ਰਸ਼ਾਸਨਿਕ ਨਿਰਦੇਸ਼ਕ ਸੀ ਅਤੇ ਉਨ੍ਹਾਂ ਨੇ ਅਪਣੇ ਨਿਊਜ਼ ਟਾਕ ਸ਼ੋ ‘ਡਿਟੈਕਟਰ’ ਦੀ ਸ਼ੁਰੂਆਤ ਕੀਤੀ ਸੀ। ਚੈਨਲ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Murdered After RapeMurdered After Rape ​ਰਿਪੋਟ ਵਿਦਾਉਟ ਬੋਰਡ ਦੁਆਰਾ ਤਿਆਰ ਅੰਕੜਿਆਂ ਦੇ ਮੁਤਾਬਕ ਦੁਨੀਆਂ ਵਿਚ ਹਰ ਹਫ਼ਤੇ ਇਕ ਪੱਤਰਕਾਰ ਦਾ ਕਤਲ ਹੁੰਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਸਾਊਦੀ ਅਰਬ ਦੇ ਵੀ ਇਕ ਪੱਤਰਕਾਰ ਦਾ ਕਤਲ ਕਰ ਦਿਤਾ ਗਿਆ ਸੀ। ਇਸ ਦਾ ਦੋਸ਼ ਸਾਊਦੀ ਪ੍ਰਸ਼ਾਸਨ ‘ਤੇ ਹੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦੇਸ਼ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿਚ ਖੱਬੇ, ਸੱਜੇ, ਵਿਚਾਲੇ ਯਾਨੀ ਹਰ ਪਾਸੇ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਜਸਟਿਸ ਐਮ ਬੀ ਲੋਕੂਰ, ਦੀਪਕ ਗੁਪਤਾ ਅਤੇ ਕੇ ਐਮ ਜੋਜ਼ੇਫ਼ ਦੇ ਬੈਂਚ ਨੇ ਬਿਹਾਰ ਦੇ ਸ਼ੈਲਟਮ ਹੋਮ ਮਾਮਲੇ ਵਿਚ ਬਿਹਾਰ ਸਰਕਾਰੀ ਦੀ ਖਿਚਾਈ ਕੀਤੀ। ਅਦਾਲਤ ਨੇ ਪੁਛਿਆ ਕਿ ਉਸ ਗ਼ੈਰ-ਸਰਕਾਰੀ ਸੰਸਥਾ ਨੂੰ ਫ਼ੰਡ ਕਿਉਂ ਦਿਤੇ ਗਏ ਜਿਹੜੀ ਮੁਜ਼ੱਫ਼ਰਪੁਰ ਵਿਚ ਸ਼ੈਲਟਰ ਹੋਮ ਚਲਾਉਂਦੀ ਸੀ। ਇਸ ਹੋਮ ਵਿਚ ਕੁੜੀਆਂ ਨਾਲ ਕਥਿਤ ਤੌਰ 'ਤੇ ਜਿਸਮਾਨੀ ਸ਼ੋਸ਼ਣ ਹੋਇਆ ਹੈ।

ਬੈਂਚ ਨੇ ਕੌਮੀ ਅਪਰਾਧ ਰੀਕਾਰਡ ਬਿਊਰੋ ਦੇ ਡਾਟੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਵਿਚ ਹਰ ਛੇ ਘੰਟਿਆਂ ਵਿਚ ਇਕ ਔਰਤ ਨਾਲ ਬਲਾਤਕਾਰ ਹੋ ਰਿਹਾ ਹੈ। ਜੱਜਾਂ ਨੇ ਕਿਹਾ, 'ਕੀ ਕੀਤਾ ਜਾਵੇ। ਕੁੜੀਆਂ ਅਤੇ ਔਰਤਾਂ ਨਾਲ ਹਰ ਥਾਈਂ ਬਲਾਤਕਾਰ ਹੋ ਰਹੇ ਹਨ।' ਅਦਾਲਤ ਦੀ ਸਹਾਇਕ ਵਕੀਲ ਅਪਰਨਾ ਭੱਟ ਨੇ ਦਸਿਆ ਕਿ ਮੁਜ਼ੱਫ਼ਰਪੁਰ ਕਾਂਡ ਦੀਆਂ ਪੀੜਤਾਂ ਨੂੰ ਕੋਈ ਮੁਆਵਜ਼ਾ ਨਹੀਂ ਦਿਤਾ ਗਿਆ। ਵਕੀਲ ਨੇ ਕਿਹਾ ਕਿ ਇਕ ਕੁੜੀ ਤਾਂ ਹਾਲੇ ਵੀ ਗ਼ਾਇਬ ਹੈ ਜਿਸ ਨਾਲ ਜਿਸਮਾਨੀ ਸ਼ੋਸ਼ਣ ਹੋਇਆ ਸੀ।

ਸ਼ੈਲਟਰ ਹੋਮਜ਼ ਦਾ ਆਡਿਟ ਕਰਨ ਵਾਲੀ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਨੇ ਅਦਾਲਤ ਨੂੰ ਦਸਿਆ ਕਿ ਬਿਹਾਰ ਦੀਆਂ ਅਜਿਹੀਆਂ 110 ਸੰਸਥਾਵਾਂ ਵਿਚੋਂ 15 ਬਾਰੇ ਗੰਭੀਰ ਇਤਰਾਜ਼ ਉਠਾਏ ਗਏ ਸਨ। ਬਿਹਾਰ ਸਰਕਾਰ ਨੇ ਅਦਾਲਤ ਨੂੰ ਦਸਿਆ ਕਿ ਜਿਸਮਾਨੀ ਸ਼ੋਸ਼ਣ ਦੇ ਨੌਂ ਮਾਮਲੇ ਦਰਜ ਕੀਤੇ ਗਏ ਹਨ। ਮੁਜ਼ਫ਼ਰਪੁਰ ਵਿਚ 30 ਤੋਂ ਵੱਧ ਕੁੜੀਆਂ ਨਾਲ ਜਿਸਮਾਨੀ ਸ਼ੋਸ਼ਣ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement