ਸਬਰੀਮਾਲਾ ਮੰਦਰ ਵਿਚ ਹਿੰਦੂ ਔਰਤਾਂ ਦਾਖ਼ਲ ਹੋਣ ਤੇ ਪ੍ਰਦਰਸ਼ਨਕਾਰੀ ਹੋਏ ਹਿੰਸਕ, ਪੁਲਿਸ 'ਤੇ ਪੱਥਰਬਾਜ਼ੀ
Published : Oct 17, 2018, 11:29 pm IST
Updated : Oct 17, 2018, 11:29 pm IST
SHARE ARTICLE
Hindu women demonstrating protest
Hindu women demonstrating protest

ਇਕ ਵੀ ਔਰਤ ਮੰਦਰ ਦੇ ਅੰਦਰ ਨਾ ਜਾਣ ਦਿਤੀ ਗਈ, ਪੁਲਿਸ ਦੇ ਲਾਠੀਚਾਰਜ ਵਿਚ ਕਈ ਲੋਕ ਜ਼ਖ਼ਮੀ..........

ਸਬਰੀਮਾਲਾ : ਕੇਰਲ 'ਚ ਸਬਰੀਮਾਲਾ ਮੰਦਰ 'ਚ ਹਰ ਉਮਰ ਦੀਆਂ ਔਰਤਾਂ ਨੂੰ ਦਾਖ਼ਲੇ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਹੁਕਮ ਵਿਰੁਧ ਪ੍ਰਦਰਸ਼ਨਾਂ ਵਿਚਕਾਰ ਭਗਵਾਨ ਅੱਯਪਾ ਦੇ ਪ੍ਰਸਿੱਧ ਮੰਦਰ ਦੇ ਕਪਾਟ ਬੁਧਵਾਰ ਨੂੰ ਪੰਜ ਦਿਨਾਂ ਦੀ ਮਹੀਨਾਵਾਰ ਪੂਜਾ ਲਈ ਖੋਲ੍ਹ ਦਿਤੇ ਗਏ। ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਮੀਖਿਆ ਅਪੀਲ ਦਾਇਰ ਨਾ ਕਰਨ ਦੇ ਕੇਰਲ ਸਰਕਾਰ ਦੇ ਫ਼ੈਸਲੇ ਮਗਰੋਂ ਕਾਰਕੁਨਾਂ 'ਚ ਗੁੱਸਾ ਵੱਧ ਗਿਆ ਹੈ ਅਤੇ ਪਹਾੜੀ ਖੇਤਰ 'ਚ ਸਥਿਤ ਇਸ ਮੰਦਰ ਦੇ ਆਸਪਾਸ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। 

ਮੰਤਰਾਂ ਦੇ ਜਾਪ ਵਿਚਕਾਰ ਮੁੱਖ ਪੁਜਾਰੀ ਉਨੀਕ੍ਰਿਸ਼ਣਨ ਨੰਬੂਦਰੀ ਅਤੇ ਤੰਤਰੀ ਕੇ. ਰਾਜੀਵਰੂ ਨੇ ਸ਼ਾਮ ਪੰਜ ਵਜੇ ਮੰਦਰ ਦੇ ਗਰਭਗ੍ਰਹਿ ਦੇ ਕਪਾਟ ਖੋਲ੍ਹੇ ਅਤੇ ਦੀਵੇ ਜਗਾਏ। ਰੀਤ-ਰਿਵਾਜਾਂ ਮੁਤਾਬਕ ਅੱਜ ਸ਼ਾਮ ਪੂਜਾ ਨਹੀਂ ਕੀਤੀ ਜਾਵੇਗੀ ਅਤੇ ਮੰਦਰ ਰਾਤ ਸਾਢੇ ਦਸ ਵਜੇ ਬੰਦ ਕਰ ਦਿਤਾ ਜਾਵੇਗਾ। ਸੁਪਰੀਮ ਕੋਰਟ ਵਲੋਂ 10 ਤੋਂ 50 ਸਾਲ ਦੀਆਂ ਕੁੜੀਆਂ ਅਤੇ ਔਰਤਾਂ ਦੇ ਮੰਦਰ ਜਾਣ 'ਤੇ ਰੋਕ ਹਟਾਏ ਜਾਣ ਮਗਰੋਂ ਪਹਿਲੀ ਵਾਰੀ ਮੰਦਰ ਦੇ ਕਪਾਟ ਖੋਲ੍ਹੇ ਗਏ ਹਨ। ਇਸ ਮੌਕੇ ਕੇਰਲ ਦੇ ਦੇਵਸਵਓਮ ਮੰਤਰੀ ਕੇ. ਸੁਰੇਂਦਰਨ ਅਤੇ ਸ਼ਰਾਵਣਕੋਰ ਦੇਵਾਸੋਮ ਬੋਰਡ ਦੇ ਪ੍ਰਧਾਨ ਪਦਮਕੁਮਾਰ ਸਮੇਤ ਕਈ ਲੋਕ ਮੌਜੂਦ ਸਨ। 

ਇਸ ਤੋਂ ਪਹਿਲਾਂ ਦਿਨ 'ਚ ਵੱਡੀ ਗਿਣਤੀ 'ਚ ਪੁਲਿਸ ਦੀ ਤੈਨਾਤੀ ਦੇ ਬਾਵਜੂਦ ਹਿੰਦੂ ਸੱਜੂ ਕਾਰਕੁਨਾਂ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਕਰ ਕੇ ਔਰਤਾਂ ਮੰਦਰ ਤਕ ਨਾ ਪੁੱਜ ਸਕੀਆਂ। ਆਂਧਰ ਪ੍ਰਦੇਸ਼ ਦੀ ਇਕ ਔਰਤ ਨੇ ਮੰਦਰ ਪਹੁੰਚਣ ਲਈ ਸਬਰੀਮਾਲਾ ਪਹਾੜੀ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਅੰਦੋਲਨ ਕਰ ਰਹੇ ਮਰਦ ਭਗਤਾਂ ਕਰ ਕੇ ਉਸ ਨੂੰ ਵਾਪਸ ਪਰਤਣਾ ਪਿਆ। ਕੇਰਲ ਦੇ ਅਲਾਪੁਜਾ ਦੀ ਕੁੜੀ ਲਿਬੀ ਨੂੰ ਵੀ ਪਥਨਮਥਿੱਟਾ ਬਸ ਟਰਮੀਨਲ 'ਤੇ ਮੰਦਰ ਵਲ ਵਧਣ ਤੋਂ ਰੋਕਿਆ ਗਿਆ। ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਵੀ ਲਿਆ। 

ਤਲਹਟੀ 'ਤੇ ਪੰਬਾ ਅਤੇ ਨਿਲੱਕਲ 'ਤੇ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ। ਉਹ ਪੁਲਿਸ ਨਾਲ ਭਿੜ ਗਏ ਅਤੇ ਉਨ੍ਹਾਂ ਪੱਥਰਬਾਜ਼ੀ ਕਰ ਦਿਤੀ। ਇਸ ਮਗਰੋਂ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪੱਥਰਬਾਜ਼ੀ ਅਤੇ ਸਬੰਧਤ ਘਟਨਾਵਾਂ 'ਚ ਇਕ ਬਜ਼ੁਰਗ ਔਰਤ ਸਮੇਤ ਕਈ ਲੋਕ ਜ਼ਖ਼ਮੀ ਹੋਏ। ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸਾਹਮਣਾ ਕੁੱਝ ਮਹਿਲਾ ਪੱਤਰਕਾਰਾਂ ਨੂੰ ਵੀ ਕਰਨਾ ਪਿਆ। ਉਨ੍ਹਾਂ ਦੀਆਂ ਗੱਡੀਆਂ 'ਤੇ ਹਮਲਾ ਕੀਤਾ ਗਿਆ। ਮੰਦਰ 'ਚ ਵੀਰਵਾਰ ਤੋਂ 22 ਅਕਤੂਬਰ ਤਕ ਨਿਯਮਤ ਪੂਜਾ ਅਤੇ ਹੋਰ ਕਰਮਕਾਂਡ ਹੋਣਗੇ।

ਮੰਦਰ ਦੇ ਅਤੇ ਨੇੜਲੇ ਮਲਿਕਾਪੁਰਮ ਮੰਦਰ ਦੇ ਨਵੇਂ ਮੁੱਖ ਪੁਜਾਰੀ ਦੀ ਚੋਣ ਵੀਰਵਾਰ ਨੂੰ ਕੀਤੀ ਜਾਵੇਗੀ। ਨਿਕੱਕਲ 'ਚ ਬਹੁਤ ਤਣਾਅਪੂਰਨ ਮਾਹੌਲ ਹੈ। ਇੱਥੋਂ ਘੱਟ ਤੋਂ ਘੱਟ ਚਾਰ ਰਾਸ਼ਟਰੀ ਟੀ.ਵੀ. ਚੈਨਲ ਦੀਆਂ ਮਹਿਲਾ ਪੱਤਰਕਾਰਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤੀ ਗੱਡੀ ਤੋਂ ਉਤਾਰ ਕੇ ਉਨ੍ਹਾਂ ਦੀਆਂ ਗੱਡੀਆਂ ਦੀ ਤੋੜਭੰਨ ਕੀਤੀ। ਟੀ.ਵੀ. 'ਤੇ ਪ੍ਰਦਰਸ਼ਨਕਾਰੀ ਕਾਲੇ ਅਤੇ ਭਗਵੇਂ ਕਪੜਿਆਂ 'ਚ ਦਿਸ ਰਹੇ ਸਨ।

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੇਰਲ ਦੀ ਪੁਲਿਸ ਤੋਂ ਇਸ ਮਾਮਲੇ 'ਚ ਰੀਪੋਰਟ ਮੰਗੀ ਹੈ। ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਪੁਲਿਸ ਡਾਇਰੈਕਟਰ ਜਨਰਲ ਲੋਕਨਾਥ ਬਹੇਰਾ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਮੰਦਰ ਜਾਣ ਵਾਲੀਆਂ ਔਰਤ ਸ਼ਰਧਾਲੂਆਂ ਅਤੇ ਮਹਿਲਾ ਪੱਤਰਕਾਰਾਂ ਨੂੰ ਪੂਰੀ ਸੁਰੱਖਿਆ ਦਿਤੀ ਜਾਵੇ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਹੋ ਰਹੇ ਇਸ ਪ੍ਰਦਰਸ਼ਨ ਨੂੰ ਅਪਣੀ ਹਮਾਇਤ ਦਿਤੀ ਹੈ।  (ਪੀਟੀਆਈ)

Location: India, Kerala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement