
ਐਡਲਟਰੀ ਨੂੰ ਲੈ ਕੇ ਕਲ ਆਏ ਇਕ ਵੱਡੇ ਫ਼ੈਸਲੇ ਤੋਂ ਬਾਅਦ ਸੁਪਰੀਮ ਕੋਰਟ ਤੋਂ ਦੇਸ਼ ਦੀ ਔਰਤਾਂ ਦੇ ਹੱਕ ਵਿਚ ਅੱਜ ਇਕ ਹੋਰ ਵੱਡਾ ਫ਼ੈਸਲਾ ਆਇਆ ਹੈ
ਐਡਲਟਰੀ ਨੂੰ ਲੈ ਕੇ ਕਲ ਆਏ ਇਕ ਵੱਡੇ ਫ਼ੈਸਲੇ ਤੋਂ ਬਾਅਦ ਸੁਪਰੀਮ ਕੋਰਟ ਤੋਂ ਦੇਸ਼ ਦੀ ਔਰਤਾਂ ਦੇ ਹੱਕ ਵਿਚ ਅੱਜ ਇਕ ਹੋਰ ਵੱਡਾ ਫ਼ੈਸਲਾ ਆਇਆ ਹੈ। ਕੇਰਲ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਅੰਦਰ ਜਾਣ ਉਤੇ ਲੱਗੀ ਰੋਕ ਹੁਣ ਖ਼ਤਮ ਕਰ ਦਿਤਾ ਹੈ। ਸ਼ੁਕਰਵਾਰ ਨੂੰ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਅਪਣਾ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਪੰਜ ਜੱਜਾਂ ਦੀ ਬੈਂਚ ਨੇ 4-1 ਦੇ ਹਿਸਾਬ ਨਾਲ ਔਰਤਾਂ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਹੈ ਦਸ ਦਈਏ ਕਿ ਗਤ ਸੈਂਕੜੇ ਸਾਲਾਂ ਤੋਂ ਮੰਦਰ ਵਿਚ ਇਹ ਮਾਨਤਾ ਚਲ ਰਹੀ ਸੀ ਕਿ ਔਰਤਾਂ ਨੂੰ ਮੰਦਰ ਵਿਚ ਅੰਦਰ ਜਾਣ ਦੇ ਪੱਖ ਵਿਚ ਇਕਮਤ ਹੋ ਕੇ ਫ਼ੈਸਲਾ ਸੁਣਾਇਆ।
Sabrimala Templeਜਦੋਂ ਕਿ ਜੱਜ ਇੰਦੂ ਮਲਹੋਤਰਾ ਨੇ ਸਬਰੀਮਾਲਾ ਮੰਦਰ ਦੇ ਪੱਖ ਵਿਚ ਫ਼ੈਸਲਾ ਸੁਣਾਇਆ। ਫ਼ੈਸਲਾ ਪੜ੍ਹਦੇ ਹੋਏ ਮੁੱਖ ਜੱਜ ਦੀਪਕ ਮੀਸ਼ਰਾ,ਜੱਜ ਚੰਦਰਚੂੜ੍ਹ, ਜੱਜ ਨਰੀਮਨ, ਜੱਜ ਖ਼ਾਨ ਵਿਲਕਰ ਨੇ ਔਰਤਾਂ ਦੇ ਹੱਕ ਵਿਚ ਇਕ ਇਤਿਹਾਸਕ ਫ਼ੈਸਲਾ ਸੁਣਾਇਆ ਹੈ ਨੇ ਕਿਹਾ ਸ਼ਰਧਾ ਦੇ ਨਾਂ ਉਤੇ ਲਿੰਗਭੇਦ ਨਹੀਂ ਕੀਤਾ ਜਾ ਸਕਦਾ। ਕਨੂੰਨ ਅਤੇ ਸਮਾਜ ਦਾ ਕੰਮ ਸਾਰੇ ਕੰਮ ਬਰਾਬਰ ਦੇਖਣ ਦਾ ਹੈ। ਔਰਤਾਂ ਦੇ ਲਈ ਦੂਜੇ ਮਾਪਦੰਡ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੇ ਹਨ। ਮੁੱਖ ਜੱਜ ਨੇ ਕਿਹਾ ਕਿ ਭਗਵਾਨ ਏਅੱਪਾ ਦੇ ਭਗਤਾਂ ਨੂੰ ਅਲਗ-ਅਲਗ ਧਰਮਾਂ ਵਿਚ ਨਹੀਂ ਵੰਡ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ 25 ਦੇ ਅਨੁਸਾਰ ਸਾਰੇ ਬਰਾਬਰ ਹਨ। ਸਮਾਜ ਵਿਚ ਬਦਲਾਅ ਦਿਖਣਾ ਜ਼ਰੂਰੀ ਹੈ, ਵਿਅਕਤੀਗਤ ਮਾਣ-ਸਨਮਾਨ ਅਲਗ ਚੀਜ਼ ਹੈ।
Supreme Court ਪਹਿਲਾਂ ਔਰਤਾਂ ਨੂੰ ਕਮਜ਼ੋਰ ਸਮਝ ਕੇ ਉਹਨਾਂ ਨੂੰ ਅੰਦਰ ਜਾਣ ਤੋਂ ਪਾਬੰਧੀ ਲਗਾਈ ਹੋਈ ਸੀ। ਉਥੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਬਰੀਮਾਲਾ ਮੰਦਰ ਵੱਲੋਂ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਉਤੇ ਦੁਬਾਰਾ ਵਿਚਾਰ ਕਰਨਗੇ। ਕੇਰਲ ਨੇ ਪਥਨਮਥੀਟਾ ਜ਼ਿਲ੍ਹੇ ਦੇ ਪੱਛਮੀ ਘਾਟ ਦੀ ਪਹਾੜੀ ਉਤੇ ਸਥਿਤ ਸਬਰੀਮਾਲਾ ਮੰਦਰ ਪ੍ਰਬੰਧ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 10 ਤੋਂ 50 ਸਾਲ ਦੀ ਉਮਰ ਤਕ ਦੀ ਔਰਤਾਂ ਦੇ ਅੰਦਰ ਜਾਣ ਉਤੇ ਰੋਕ ਲਗਾਈ ਗਈ ਸੀ, ਕਿਉਂਕਿ ਧਰਮ ਤੇ ਪੂਰੀ ਤਰ੍ਹਾਂ ਸ਼ੁਧਤਾ ਨਹੀਂ ਰੱਖਦੀਆਂ। ਇਸ ਫ਼ੈਸਲੇ ਦਾ ਕਈ ਸੰਗਠਨਾਂ ਨੇ ਸਵਾਗਤ ਕੀਤਾ ਹੈ। ਜਦ ਕਿ ਅਧਿਕਾਰੀਆਂ ਨੇ ਇਸ ਫ਼ੈਸਲੇ ਉਤੇ ਦੁਬਾਰਾ ਵਿਚਾਰ ਕਰਨ ਦੀ ਗੱਲ ਕੀਤੀ ਹੈ।