ਅਗਲੇ 14 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ
Published : Oct 17, 2019, 10:21 am IST
Updated : Oct 17, 2019, 11:38 am IST
SHARE ARTICLE
Bank Holidays
Bank Holidays

31 ਅਕਤੂਬਰ ਤੋਂ ਪਹਿਲਾਂ ਵੱਖ ਵੱਖ ਕਾਰਨਾਂ ਕਰਕੇ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ।

ਨਵੀਂ ਦਿੱਲੀ: ਵੈਸੇ ਤਾਂ ਅਕਤੂਬਰ ਦਾ ਮਹੀਨਾ ਖਤਮ ਹੋਣ ਵਿਚ ਸਿਰਫ਼ 14 ਦਿਨ ਰਹਿ ਗਏ ਹਨ ਪਰ ਇਸ ਦੌਰਾਨ ਕਈ ਅਜਿਹੇ ਦਿਨ ਵੀ ਹਨ ਜਦੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਬੈਂਕ ਬੰਦ ਰਹਿਣਗੇ। ਅਜਿਹੇ ਵਿਚ ਇਹ ਜਰੂਰੀ ਹੈ ਕਿ ਸਮਾਂ ਰਹਿੰਦੇ ਹੀ ਤੁਸੀਂ ਬੈਂਕਿੰਗ ਨਾਲ ਜੁੜੇ ਅਪਣੇ ਕੰਮ ਪੂਰੇ ਕਰ ਲਓ।31 ਅਕਤੂਬਰ ਤੋਂ ਪਹਿਲਾਂ ਵੱਖ ਵੱਖ ਕਾਰਨਾਂ ਕਰਕੇ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ। ਨਿਊਜ਼ ਏਜੰਸੀ ਮੁਤਾਬਕ 10 ਬੈਕਾਂ ਦੇ ਰਲੇਵੇਂ ਦੇ ਵਿਰੋਧ ਵਿਚ 22 ਅਕਤੂਬਰ ਨੂੰ ਬੈਂਕ ਯੂਨੀਅਨ ਨੇ ਹੜਤਾਲ ਦਾ ਐਲਾਨ ਕੀਤਾ ਹੈ।

Bank Holidays Bank Holidays

ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਅਤੇ ਭਾਰਤੀ ਬੈਂਕ ਕਰਮਚਾਰੀ ਕਨਫੈਡਰੇਸ਼ਨ ਵੱਲੋਂ ਬੁਲਾਈ ਗਈ ਇਸ ਹੜਤਾਲ ਨੂੰ ਭਾਰਤੀ ਟਰੇਡ ਯੂਨੀਅਨ ਕਾਂਗਰਸ ਨੇ ਵੀ ਸਮਰਥਨ ਦਿੱਤਾ ਹੈ। ਜੇਕਰ ਇਹ ਹੜਤਾਲ ਹੁੰਦੀ ਹੈ ਤਾਂ 22 ਅਕਤੂਬਰ ਨੂੰ ਬੈਂਕ ਰਹਿਣਗੇ। ਦਰਅਸਲ ਬੀਤੇ ਦਿਨੀਂ ਸਰਕਾਰ ਨੇ 10 ਬੈਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਰਲੇਵੇਂ ਤੋਂ ਬਾਅਦ 4 ਨਵੇਂ ਬੈਂਕ ਹੋਂਦ ਵਿਚ ਆਉਣਗੇ। ਉੱਥੇ ਹੀ ਆਂਧਰਾ ਬੈਂਕ, ਇਲਾਹਾਬਾਦ ਬੈਂਕ, ਸਿੰਡੀਕੇਟ ਬੈਂਕ. ਕੋਪਰੇਸ਼ਨ ਬੈਂਕ, ਯੂਨਾਈਟੇਡ ਬੈਂਕ ਆਫ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਬੈਂਕ ਨਹੀਂ ਰਹਿਣਗੇ।

Bank holiday list in july 2019 month know complete listBank holiday22 ਅਕਤੂਬਰ ਤੋਂ ਪਹਿਲਾਂ 20 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਬੈਕਾਂ ਦੀ ਛੁੱਟੀ ਹੋਵੇਗੀ। ਇਸੇ ਤਰ੍ਹਾਂ 26 ਅਕਤੂਬਰ ਨੂੰ ਵੀ ਬੈਂਕ ਬੰਦ ਰਹਿਣਗੇ। ਮਤਲਬ ਦੀਵਾਲੀ ਤੋਂ ਪਹਿਲਾਂ 3 ਦਿਨ ਬੈਂਕ ਬੰਦ ਰਹਿਣਗੇ। ਉੱਥੇ ਹੀ 27 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਵੀ ਬੈਂਕ ਬੰਦ ਰਹਿਣਗੇ। ਦੀਵਾਲੀ ਤੋਂ ਬਾਅਦ 28 ਅਕਤੂਬਰ ਨੂੰ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 29 ਅਕਤੂਬਰ ਨੂੰ ਵੀ ਭਾਈ ਦੂਜ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੈਂਕ ਬੰਦ ਰਹਿਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement