
ਕਿਹਾ-ਦੇਸ਼ ਦੀ ਵਿਕਾਸ ਯਾਤਰਾ ਦੇ ਰਾਹ ਵਿਚ ਕਈ ਚੁਨੌਤੀਆਂ
ਵਾਸ਼ਿੰਗਟਨ : ਭਾਰਤ ਵਿਚ 1990 ਮਗਰੋਂ ਗ਼ਰੀਬੀ ਦੇ ਮਾਮਲੇ ਵਿਚ ਹਾਲਤ ਵਿਚ ਕਾਫ਼ੀ ਸੁਧਾਰ ਹੋਇਆ ਹੈ। ਇਸ ਅਰਸੇ ਦੌਰਾਨ ਦੇਸ਼ ਦੀ ਗ਼ਰੀਬੀ ਦਰ ਅੱਧੀ ਰਹਿ ਗਈ। ਭਾਰਤ ਨੇ ਪਿਛਲੇ 15 ਸਾਲਾਂ ਵਿਚ ਸੱਤ ਫ਼ੀ ਸਦੀ ਤੋਂ ਵੱਧ ਦੀ ਆਰਥਕ ਵਾਧਾ ਦਰ ਹਾਸਲ ਕੀਤੀ ਹੈ। ਵਿਸ਼ਵ ਬੈਂਕ ਨੇ ਮੰਗਲਵਾਰ ਨੂੰ ਇਹ ਟਿਪਣੀ ਕੀਤੀ।
Poverty
ਬੈਂਕ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਨਾਲ ਸਾਲਾਨਾ ਬੈਠਕ ਤੋਂ ਪਹਿਲਾਂ ਕਿਹਾ ਕਿ ਭਾਰਤ ਅਤਿਅੰਤ ਗ਼ਰੀਬੀ ਨੂੰ ਦੂਰ ਕਰਨ ਸਮੇਤ ਵਾਤਾਵਰਣ ਵਿਚ ਤਬਦੀਲੀ ਜਿਹੇ ਅਹਿਮ ਮੁੱਦਿਆਂ 'ਤੇ ਕਾਫ਼ੀ ਸਫ਼ਲ ਰਿਹਾ ਹੈ। ਉਸ ਨੇ ਕਿਹਾ ਕਿ ਦੇਸ਼ ਨੇ ਬਹੁਤੇ ਮਨੁੱਖ ਵਿਕਾਸ ਸੂਚਕ ਅੰਕਾਂ ਵਿਚ ਵੀ ਤਰੱਕੀ ਕੀਤੀ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਦੀ ਵਾਧਾ ਰਫ਼ਤਾਰ ਦੇ ਜਾਰੀ ਰਹਿਣ ਅਤੇ ਇਕ ਦਹਾਕੇ ਵਿਚ ਅਤਿ ਗ਼ਰੀਬੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਲੈਣ ਦਾ ਅਨੁਮਾਨ ਹੈ। ਨਾਲ ਹੀ ਦੇਸ਼ ਦੀ ਵਿਕਾਸ ਯਾਤਰਾ ਦੇ ਰਾਹ ਵਿਚ ਕਈ ਚੁਨੌਤੀਆਂ ਹਨ।
Poverty
ਉਸ ਨੇ ਕਿਹਾ ਕਿ ਭਾਰਤ ਨੂੰ ਇਸ ਵਾਸਤੇ ਸਾਧਨਾਂ ਦੀ ਕਾਰਜ ਸਮਰੱਥਾ ਨੂੰ ਬਿਹਤਰ ਬਣਾਉਣਾ ਪਵੇਗਾ। ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਦੀ ਤੇਜ਼ ਆਰਥਕ ਵਾਧੇ ਨੂੰ ਬੁਨਿਆਦੀ ਢਾਂਚੇ ਵਿਚ 2030 ਤਕ ਅਨੁਮਾਨਤ ਤੌਰ 'ਤੇ ਜੀਡੀਪੀ ਦੇ 8.8 ਫ਼ੀ ਸਦੀ ਦੇ ਬਰਾਬਰ ਯਾਨੀ 343 ਅਰਬ ਡਾਲਰ ਦੇ ਨਿਵੇਸ਼ ਦੀ ਲੋੜ ਪਵੇਗੀ। ਬੈਂਕ ਨੇ ਕਿਹਾ ਕਿ ਟਿਕਾਊ ਵਿਕਾਸ ਲਈ ਹੋਰ ਜ਼ਿਆਦਾ ਰੁਜ਼ਗਾਰ ਪੈਦਾ ਕਰਨਾ ਪਵੇਗਾ। ਅਨੁਮਾਨਤ ਤੌਰ 'ਤੇ ਹਰ ਸਾਲ 1.30 ਕਰੋੜ ਲੋਕ ਰੁਜ਼ਗਾਰ ਯੋਗ ਉਮਰ ਵਰਗ ਵਿਚ ਦਾਖ਼ਲ ਹੋ ਰਹੇ ਹਨ ਪਰ ਸਾਲਾਨਾ ਪੱਧਰ 'ਤੇ ਰੁਜ਼ਗਾਰ ਤਹਿਤ 30 ਲੱਖ ਮੌਕੇ ਪੈਦਾ ਹੋ ਰਹੇ ਹਨ।