
ਫ਼ਲ ਵਿਕਰੇਤਾਵਾਂ ਨੇ ਦਿਤੀ ਬਾਈਕਾਟ ਦੀ ਧਮਕੀ
ਜੰਮੂ (ਸਰਬਜੀਤ ਸਿੰਘ): ਕਸ਼ਮੀਰੀ ਤੋਂ ਜੰਮੂ ਖੇਤਰ ਦੇ ਕਠੂਆ ਜਿਲ੍ਹੇ ਵਿਚ ਆਏ ਸੇਬ ਉਪਰ '' ਅਸੀਂ ਆਜ਼ਾਦੀ ਚਾਹੁੰਦੇ ਹਾਂ”, '' ਮੈਂ ਬੁਰਹਾਨ ਵਾਨੀ ਨੂੰ ਪਿਆਰ ਕਰਦਾ ਹਾਂ”,'' ਜ਼ਾਕਿਰ ਮੂਸਾ ਵਾਪਸ ਆਉ”,'' ਗੋ ਬੈਕ ਇੰਡੀਆ-ਗੋ ਬੈਕ ਇੰਡੀਆ”,''ਮੇਰੇ ਜਾਨ ਇਮਰਾਨ ਖ਼ਾਨ” ਅਤੇ ''ਪਾਕਿਸਤਾਨ-ਪਾਕਿਸਤਾਨ” ਵਰਗੇ ਸੰਦੇਸ਼ ਲਿਖੇ ਹੋਏ ਸਨ। ਅਜਿਹੇ ਸੰਦੇਸ਼ ਪੜਨ ਤੋਂ ਬਾਦ ਕਠੂਆ ਜ਼ਿਲ੍ਹੇ ਦੇ ਫ਼ਲ ਵਿਕਰੇਤਾ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
Freedom slogans written on apples from Kashmir
ਫ਼ਲ ਵਿਕਰੇਤਾਵਾਂ ਨੇ ਨੇ ਕਿਹਾ ਜੇਕਰ ਰਾਜ ਪ੍ਰਸ਼ਾਸਨ ਕਾਰਵਾਈ ਕਰਨ ਵਿਚ ਅਸਫ਼ਲ ਰਹਿੰਦਾ ਹੈ ਤਾਂ ਕਸ਼ਮੀਰ ਤੋਂ ਆਉਣ ਵਾਲੇ ਸੇਬਾਂ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਸੰਦੇਸ਼ਾਂ ਕਾਰਨ ਸੇਬਾਂ ਨੂੰ ਖ਼ਰੀਦਣ ਤੋਂ ਇਨਕਾਰ ਕਰ ਰਹੇ ਹਨ। ਫ਼ਲ ਵੇਚਣ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂÎ ਥੋਕ ਬਾਜ਼ਾਰ ਤੋਂ ਖ਼ਰੀਦੀ ਸੇਬਾਂ ਦੀਆਂ ਪੇਟੀਆਂ ਨੂੰ ਖੋਲਿਆ ਤਾਂ ਦੇਖਿਆ ਕਿ ਕਾਲੇ ਮਾਰਕਰ ਨਾਲ ਸੇਬਾਂ ਉੱਤੇ ਇਤਰਾਜਯੋਗ ਸੁਨੇਹੇ ਲਿਖੇ ਹੋਏ ਸਨ। ਕਠੂਆ ਥੋਕ ਬਾਜ਼ਾਰ ਦੇ ਪ੍ਰਧਾਨ ਰੋਹਿਤ ਗੁਪਤਾ ਦੀ ਅਗਵਾਈ ਵਿਚ ਫਲ ਵੇਚਣ ਵਾਲਿਆਂ ਨੇ ਇਥੇ ਵਿਰੋਧ ਪ੍ਰਦਰਸ਼ਨ ਕੀਤਾ।
Freedom slogans written on apples from Kashmir
ਪ੍ਰਦਰਸਨ ਦੇ ਦੌਰਾਨ ਉਨ੍ਹਾਂ ਪਾਕਿਸਤਾਨ ਅਤੇ ਅਤਿਵਾਦ ਵਿਰੋਧੀ ਨਾਅਰੇਬਾਜ਼ੀ ਕੀਤੀ। ਗੁਪਤਾ ਨੇ ਕਿਹਾ ਪੇਟਿਆ ਕਸ਼ਮੀਰ ਤੋਂ ਆਇਆ ਸਨ ਅਤੇ ਉਨ੍ਹਾਂ ਵਿਚ ਪਾਏ ਸੇਬਾਂ ਉਪਰ ਅੰਗਰੇਜ਼ੀ ਅਤੇ ਉਰਦੂ ਵਿੱਚ ਨਾਰੇ ਲਿਖੇ ਗਏ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੇ ਪਿੱਛੇ ਜਿਹੜੇ ਲੋਕ ਹਨ ਉਨ੍ਹਾਂ ਉਪਰ ਪੁਲਿਸ ਸਖਤ ਕਾਰਵਾਈ ਕਰੇ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ । ਇਸ ਸੰਬੰਧ ਵਿਚ ਡੀਐਸਪੀ ਮਜੀਦ ਨੇ ਕਿਹਾ, “ਅਸੀਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।