PMC ਬੈਂਕ ਘੁਟਾਲਾ: ਮੇਰੀ ਜਾਇਦਾਦ ਵੇਚ ਦਿਓ- HDIL ਮਾਲਕ 
Published : Oct 17, 2019, 12:01 pm IST
Updated : Oct 17, 2019, 12:01 pm IST
SHARE ARTICLE
PMC Bank Scam
PMC Bank Scam

ਪੀਐਮਸੀ ਬੈਂਕ ਘੁਟਾਲੇ ਦੇ ਪੰਜ ਮੁਲਜ਼ਮ ਸਲਾਖਾਂ ਪਿੱਛੇ ਹਨ ਪਰ ਇਸ ਨਾਲ ਖਾਤਾਧਾਰਕਾਂ ਦਾ ਦਰਦ ਘੱਟ ਨਹੀ ਹੋਣ ਵਾਲਾ

ਮੁੰਬਈ: ਪੀਐਮਸੀ ਬੈਂਕ ਘੁਟਾਲੇ ਦੇ ਪੰਜ ਮੁਲਜ਼ਮ ਸਲਾਖਾਂ ਪਿੱਛੇ ਹਨ ਪਰ ਇਸ ਨਾਲ ਖਾਤਾਧਾਰਕਾਂ ਦਾ ਦਰਦ ਘੱਟ ਨਹੀ ਹੋਣ ਵਾਲਾ। ਬੈਂਕ ਖਾਤਾਧਾਰਕਾਂ ਨੂੰ ਆਪਣੀ ਜਮ੍ਹਾਂ ਕੀਤੀ ਕਮਾਈ ਚਾਹੀਦੀ ਹੈ ਪਰ ਉਨ੍ਹਾਂ ਨੂੰ ਪੈਸੇ ਮਿਲ ਨਹੀ ਰਹੇ ਜਿਸ ਕਰਕੇ ਹਰ ਕਿਸੇ ਦੀ ਆਪਣੀ ਦਰਦ ਭਰੀ ਕਹਾਣੀ ਹੈ, ਹਰ ਪਾਸੇ ਖਾਤਾਧਾਰਕ ਬੇਵੱਸ ਹਨ। ਘਾਟਕੋਪਰ ਇਲਾਕੇ ਦੇ ਰਹਿਣ ਵਾਲੇ 34 ਸਾਲ ਦੇ ਰਮੇਸ਼ ਗੁਪਤਾ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਗੁਪਤਾ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਹੈ ਅਤੇ ਡਾਕਟਰਾਂ ਨੇ ਸਰਜਰੀ ਕਰਨ ਨੂੰ ਕਿਹਾ ਹੈ ਪਰ ਰਮੇਸ਼ ਕੋਲ ਪੈਸੇ ਨਹੀਂ ਹਨ।

PMC BankPMC Bank Scam

ਉਸ ਕੋਲ 74 ਹਜ਼ਾਰ ਰੁਪਏ ਬੈਂਕ ਖਾਤੇ ‘ਚ ਅਤੇ 80 ਹਜ਼ਾਰ ਦੀ ਐਫਡੀ ਤਾਂ ਹੈ ਪਰ ਇਸ ਸਮੇਂ ਸਿਰਫ਼ ਇੰਨੇ ਪੈਸਿਆਂ ਨਾਲ ਗੁਜ਼ਾਰਾ ਨਹੀਂ ਹੋ ਰਿਹਾ। ਇੱਕ ਹੋਰ ਖਾਤਾਧਾਰਕ ਅਨਿਲ ਤਿਵਾਰੀ ਦਾ ਵੀ ਕੁਝ ਅਜਿਹਾ ਹੀ ਹਾਲ ਹੈ। ਉਸ ਦੇ ਭਰਾ ਦੀ ਕਿਡਨੀ ਫੇਲ੍ਹ ਹੋ ਚੁੱਕੀ ਹੈ ਅਤੇ ਨਵੰਬਰ ‘ਚ ਕਿਡਨੀ ਟ੍ਰਾਂਸਪਲਾਂਟ ਹੋਣੀ ਹੈ। ਬੇਟਾ ਮੈਡੀਕਲ ਦੀ ਪੜਾਈ ਕਰ ਰਿਹਾ ਹੈ ਜਿਸ ਦੀ ਫੀਸ ਦੇਣੀ ਵੀ ਹੈ ਅਤੇ ਉਹ ਖੁਦ ਡਾਇਬਟੀਜ਼ ਦਾ ਮਰੀਜ਼ ਹੈ। ਉਸ ਦੇ ਪੈਸੇ ਪੀਐਮਸੀ ਬੈਂਕ ‘ਚ ਫੱਸੇ ਹਨ। 54 ਸਾਲਾ ਦੀਪਕ ਦੀ ਬੇਟੀ ਦਾ ਵਿਆਹ 8 ਦਸੰਬਰ ਨੂੰ ਹੈ।

HDILHDIL

ਜਿਸ ਦੇ ਨਾਲ ਉਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਬੁਕਿੰਗ ਵੀ ਕੀਤੀ ਹੋਈ ਹੈ ਪਰ ਪੇਮੈਂਟ ਕਰਨ ਲਈ ਪੈਸੇ ਨਹੀ ਹਨ। ਹਾਲ ਹੀ ‘ਚ ਰਿਟਾਇਰ ਦੀਪਕ ਕੋਲ 35 ਲੱਖ ਰੁਪਏ ਬੈਂਕ ‘ਚ ਹਨ ਜੋ ਕਿਸੇ ਕੰਮ ਨਹੀ ਆ ਰਹੇ। ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਘੁਟਾਲਾ 4355 ਕਰੋੜ ਰੁਪਏ ਦਾ ਹੈ। ਗ੍ਰਿਫ਼ਤਾਰ ਕੀਤੇ ਪਿਓ-ਪੁੱਤ ਦੇ ਦਸਤਖ਼ਤ ਕੀਤੀ ਚਿੱਠੀ ‘ਚ ਕਿਹਾ ਕਿ ਅਸੀਂ ਪਹਿਲਾਂ ਸਾਡੇ ‘ਤੇ ਲੱਗੇ ਇਲਜ਼ਾਮਾਂ ਨੂੰ ਇਨਕਾਰ ਕਰਦੇ ਹਾਂ ਅਤੇ ਆਪਣੀ ਜਾਈਦਾਦ ਨੁੰ ਵੇਚਣ ਅਤੇ ਇਸ ਨਾਲ ਸਬੰਧਿਤ ਕੰਪਨੀਆਂ ਵੱਲੋਂ ਲਏ ਕਰਜ਼ ਦੇ ਤੌਰ ‘ਤੇ ਭੁਗਤਾਨ ਕਰਨ ਦੀ ਅਪੀਲ ਕਰਦੇ ਹਾਂ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement