ਪਹਿਲਾਂ ਜੈੱਟ ਏਅਰਵੇਜ਼ 'ਚੋਂ ਗਈ ਨੌਕਰੀ, ਫਿਰ ਪੀਐਮਸੀ 'ਚ ਫਸੇ 90 ਲੱਖ ਤੇ ਹੁਣ ਮੌਤ 
Published : Oct 15, 2019, 12:50 pm IST
Updated : Oct 15, 2019, 12:50 pm IST
SHARE ARTICLE
 PMC Bank Depositor Sanjay Gulati Dies
PMC Bank Depositor Sanjay Gulati Dies

ਸੰਜੇ ਕੋਰਟ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਲ ਸੀ ਪਰ ਦੁਪਹਿਰ ਨੂੰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ

ਮੁੰਬਈ- ਪੰਜਾਬ ਅਤੇ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ ਘੁਟਾਲੇ ਦੇ ਪੀੜਤ ਖਾਤਾਧਾਰਕਾਂ ਵਿਚੋਂ ਇਕ ਸੰਜੇ ਗੁਲਾਟੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸੰਜੇ ਦੇ ਪਰਵਾਰ ਦੇ 90 ਲੱਖ ਰੁਪਏ ਪੀਐਮਸੀ ਬੈਂਕ ਵਿਚ ਪਏ ਸਨ। ਸੰਜੈ ਦੀ ਪਹਿਲਾਂ ਜੈੱਟ ਏਅਰਵੇਜ਼ 'ਚੋਂ ਨੌਕਰੀ ਚਲੀ ਗਈ ਸੀ ਅਤੇ ਹੁਣ ਸਾਰੀ ਜਮ੍ਹਾਂ ਪੂੰਜੀ ਬੈਂਕ ਵਿਚ ਫਸ ਗਈ ਹੈ ਜਿਸ ਦਾ ਸਦਮਾ ਉਹ ਬਰਦਾਸ਼ਤ ਨਹੀਂ ਕਰ ਸਕੇ।

RBI clamps down on PMC Bank PMC Bank

ਸੰਜੇ ਕੋਰਟ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਲ ਸੀ ਪਰ ਦੁਪਹਿਰ ਨੂੰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੂਜੇ ਪਾਸੇ, ਭਾਰਤੀ ਰਿਜ਼ਰਵ ਬੈਂਕ ਨੇ ਘੋਟਾਲੇ ਵਿਚ ਘਿਰੇ ਪੰਜਾਬ ਅਤੇ ਮਹਾਰਾਸ਼ਟਰ ਕੋ-ਆਪ੍ਰਟਿਵ ਬੈਂਕ ਦੇ ਬਚਤ ਖਾਤਾ ਧਾਰਕਾਂ ਲਈ ਛੇ ਮਹੀਨਿਆਂ ਵਿਚ ਪੈਸੇ ਕਢਵਾਉਣ ਦੀ ਸੀਮਾ 25,000 ਰੁਪਏ ਤੋਂ ਵਧਾ ਕੇ 40,000 ਰੁਪਏ ਕਰ ਦਿੱਤੀ ਹੈ। ਇਹ ਤੀਜੀ ਵਾਰ ਹੈ ਜਦੋਂ ਰਿਜ਼ਰਵ ਬੈਂਕ ਨੇ ਪੀਐਮਸੀ ਗਾਹਕਾਂ ਲਈ ਪ੍ਰਤੀ ਖਾਤੇ ਦੀ ਪੈਸੇ ਕਢਵਾਉਣ ਦੀ ਸੀਮਾ ਵਧਾ ਦਿੱਤੀ ਹੈ।

2 hours ago Latestly.com PMC Bank Depositor Sanjay Gulati Dies PMC Bank Depositor Sanjay Gulati Dies

ਕੇਂਦਰੀ ਬੈਂਕ ਨੇ 23 ਸਤੰਬਰ ਨੂੰ ਪੀਐਮਸੀ ਬੈਂਕ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ। ਇਸ ਦੇ ਨਾਲ ਹੀ, ਛੇ ਮਹੀਨਿਆਂ ਵਿਚ ਪ੍ਰਤੀ ਗਾਹਕ ਸਿਰਫ਼ 1000 ਰੁਪਏ ਦੀ ਪੈਸੇ ਕਢਵਾਉਣ ਦੀ ਸੀਮਾ ਨਿਰਧਾਰਤ ਕੀਤੀ ਗਈ ਸੀ। ਕੇਂਦਰੀ ਬੈਂਕ ਦੇ ਫੈਸਲੇ ਦੀ ਸਖ਼ਤ ਅਲੋਚਨਾ ਕੀਤੀ ਗਈ। ਕੇਂਦਰੀ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਬੈਂਕ ਦੀ ਨਕਦ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਸੀਮਾ ਨੂੰ ਵਧਾ ਕੇ 40,000 ਰੁਪਏ ਕੀਤਾ ਜਾ ਰਿਹਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਕਦਮ ਤੋਂ ਬਾਅਦ ਪੀਐਮਸੀ ਬੈਂਕ ਦੇ ਲਗਭਗ 77 ਪ੍ਰਤੀਸ਼ਤ ਜਮ੍ਹਾਂਕਰਤਾ ਆਪਣੇ ਖਾਤੇ ਵਿਚੋਂ ਸਾਰੀ ਜਮ੍ਹਾਂ ਰਕਮ ਵਾਪਸ ਲੈ ਸਕਣਗੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement