
ਤੁਸੀਂ ਜਾਪਾਨ, ਚੀਨ ਅਤੇ ਭਾਰਤ ਦੇ ਕਈ ਸ਼ਹਿਰਾਂ 'ਚ ਰੈਸਟੋਰੈਂਟਾਂ ਵਿੱਚ ਰੋਬੋਟ ਦੇ ਖਾਣਾ ਪਰੋਸਣ ਦੀਆਂ ਖਬਰਾਂ ਸੁਣੀਆਂ ਹੋਣਗੀਆਂ..
ਭੁਵਨੇਸ਼ਵਰ : ਤੁਸੀਂ ਜਾਪਾਨ, ਚੀਨ ਅਤੇ ਭਾਰਤ ਦੇ ਕਈ ਸ਼ਹਿਰਾਂ 'ਚ ਰੈਸਟੋਰੈਂਟਾਂ ਵਿੱਚ ਰੋਬੋਟ ਦੇ ਖਾਣਾ ਪਰੋਸਣ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਪਰ ਹੁਣ ਓਡੀਸ਼ਾ ਦੇ ਭੁਵਨੇਸ਼ਵਰ 'ਚ ਇੱਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ। ਜਿੱਥੇ ਰੋਬੋਟ ਗ੍ਰਾਹਕਾਂ ਨੂੰ ਖਾਣਾ ਪਰੋਸਦੇ ਹਨ। ਭੁਵਨੇਸ਼ਵਰ ਦੇ ਇਸ ਰੈਸਟੋਰੈਂਟ 'ਚ 'ਰੋਬੋ ਸ਼ੈਫ' ਦੇ ਹੱਥੋਂ ਖਾਣਾ ਲੈ ਕੇ ਖਾਣ ਵਾਲੇ ਲੋਕਾਂ ਦੀ ਭੀੜ ਲੱਗ ਰਹੀ ਹੈ।
Restaurant in Bhubaneswar
ਇੱਥੇ ਰੋਬੋਟ ਗ੍ਰਾਹਕਾਂ ਤੋਂ ਖਾਣੇ ਦਾ ਆਰਡਰ ਲੈਂਦੇ ਹਨ ਅਤੇ ਫਿਰ ਆਪਣੇ ਹੱਥਾਂ ਨਾਲ ਖਾਣਾ ਪਰੋਸਦੇ ਹਨ। ਰੈਸਟੋਰੈਂਟ 'ਚ ਖਾਣਾ ਖਾਣ ਦੇ ਬਹਾਨੇ ਲੋਕ ਰੋਬੋਟ ਨੂੰ ਦੇਖਣ ਲਈ ਲਗਾਤਾਰ ਪਹੁੰਚ ਰਹੇ ਹਨ ਅਤੇ ਕੰਮ ਕਰਦੇ ਹੋਏ ਰੋਬੋਟ ਦਾ ਵੀਡੀਓ ਵੀ ਬਣਾ ਰਹੇ ਹਨ। ਫਿਲਹਾਲ ਇਸ ਰੈਸਟੋਰੈਂਟ ਵਿਚ ਦੋ ਰੋਬੋਟ ਹਨ, ਜੋ ਕਿ ਗ੍ਰਾਹਕਾਂ ਨਾਲ ਗੱਲ ਕਰਦੇ ਹਨ ਅਤੇ ਉਨ੍ਹਾਂ ਦੀ ਪਸੰਦ ਮੁਤਾਬਕ ਉਨ੍ਹਾਂ ਨੂੰ ਖਾਣਾ ਪਰੋਸਦੇ ਹਨ।
Restaurant in Bhubaneswar
ਰੈਸਟੋਰੈਂਟ ਦੇ ਮਾਲਕ ਜੀਤ ਬਾਸਾ ਨੇ ਦੱਸਿਆ ਦੋਹਾਂ ਰੋਬੋਟ ਦੇ ਨਾਮ- ਚੰਬਾ ਅਤੇ ਚਮੇਲੀ ਰੱਖਿਆ ਗਿਆ ਹੈ। ਇਨ੍ਹਾਂ ਰੋਬੋਟ ਦਾ ਨਿਰਮਾਣ ਭਾਰਤ ਵਿਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੂਰਬੀ ਭਾਰਤ ਦਾ ਪਹਿਲਾ ਅਜਿਹਾ ਰੈਸਟੋਰੈਂਟ ਹੈ, ਜਿੱਥੇ ਰੋਬੋਟ ਖਾਣਾ ਪਰੋਸਦੇ ਹਨ। ਜੀਤ ਨੇ ਦੱਸਿਆ ਕਿ ਰੋਬੋਟ ਰਾਡਾਰ ਦੇ ਆਧਾਰ 'ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਜੋ ਕਮਾਂਡ ਦਿੱਤੀ ਜਾਂਦੀ ਹੈ, ਉਸ ਮੁਤਾਬਕ ਇਹ ਕੰਮ ਕਰਦੇ ਹਨ।
Restaurant in Bhubaneswar
ਇਹ ਰੋਬੋਟ ਉੜੀਆ ਦੇ ਨਾਲ-ਨਾਲ ਕਿਸੇ ਵੀ ਭਾਸ਼ਾ ਵਿਚ ਬੋਲ ਸਕਦੇ ਹਨ। ਰੋਬੋਟ ਵਿਚ ਵਾਇਸ ਆਪਰੇਟਿਡ ਸਿਸਟਮ ਹੈ, ਜਿਸ ਦੀ ਮਦਦ ਨਾਲ ਉਹ ਰੈਸਟੋਰੈਂਟ ਵਿਚ ਆਉਣ ਵਾਲੇ ਗ੍ਰਾਹਕਾਂ ਦਾ ਸਵਾਗਤ ਕਰਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਦਾ ਸਭ ਤੋਂ ਪਹਿਲਾਂ ਰੋਬੋਟ ਰੈਸਟੋਰੈਂਟ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਮਹਾਬਲੀਪੁਰਮ ਵਿਚ ਖੋਲ੍ਹਿਆ ਗਿਆ ਸੀ। ਮੋਮੋ ਨਾਮ ਦੇ ਇਸ ਚਾਇਨੀਜ਼ ਰੈਸਟੋਰੈਂਟ ਵਿਚ ਅੱਜ ਵੀ ਰੋਬੋਟ ਜ਼ਰੀਏ ਥਾਈ ਅਤੇ ਚਾਇਨੀਜ਼ ਖਾਣਾ ਪਰੋਸਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।