
ਸਰਕਾਰ ਨੇ ਇਸ ਵਿਵਸਥਾ ਨੂੰ ਈਜ਼ ਆਫ ਡੂਇੰਗ ਬਿਜ਼ਨੈਸ ਨੀਤੀ ਤਹਿਤ ਡੈਵਲਪ ਕੀਤਾ ਹੈ।
ਨਵੀਂ ਦਿੱਲੀ: ਦਿੱਲੀ ਵਿਚ ਨਵਾਂ ਰੈਸਟੋਰੈਂਟ ਅਤੇ ਲਾਜਿੰਗ ਹਾਉਸ ਯਾਨੀ ਕਿ ਗੈਸਟਹਾਊਸ ਖੋਲ੍ਹਣਾ ਹੁਣ ਆਸਾਨ ਹੋ ਗਿਆ ਹੈ। ਇਸ ਦੇ ਲਈ ਹੁਣ ਏਕੀਕ੍ਰਿਤ ਵੈਬਸਾਈਟ ਦੁਆਰਾ ਅਪਲਾਈ ਕੀਤਾ ਜਾ ਸਕਦਾ ਹੈ। ਗ੍ਰਹਿ ਵਿਭਾਗ ਨੇ ਇਸ ਦੇ ਲਈ ਯੂਨਿਫਾਈਡ ਪੋਰਟਲ ਫਾਰ ਲਾਈਸੈਂਸਿੰਗ ਐਂਡ ਈਟਿੰਗ ਹਾਊਸ ਦੀ ਸ਼ੁਰੂਆਤ ਕੀਤੀ ਹੈ। ਇਹ ਇਕ ਸਿੰਗਲ ਵਿੰਡੋ ਸਿਸਟਮ ਹੈ ਜਿੱਥੇ ਇਕ ਹੀ ਜਗ੍ਹਾ ਤੋਂ ਉਮੀਦਵਾਰ ਵੱਖ-ਵੱਖ ਵਿਭਾਗਾਂ ਵਿਚ ਅਪਣੀ ਅਰਜ਼ੀ ਦੇ ਸਕਦੇ ਹਨ।
Room
ਸਰਕਾਰ ਨੇ ਇਸ ਵਿਵਸਥਾ ਨੂੰ ਈਜ਼ ਆਫ ਡੂਇੰਗ ਬਿਜ਼ਨੈਸ ਨੀਤੀ ਤਹਿਤ ਡੈਵਲਪ ਕੀਤਾ ਹੈ। ਦਸ ਦਈਏ ਕਿ ਪਹਿਲਾਂ ਈਟਿੰਗ ਜਾਂ ਲਾਜਿੰਗ ਹਾਊਸ ਖੋਲ੍ਹਣ ਲਈ ਉਮੀਦਵਾਰਾਂ ਨੂੰ ਚਾਰ ਵੱਖ-ਵੱਖ ਥਾਵਾਂ ਤੇ ਅਪਲਾਈ ਕਰਨਾ ਪੈਂਦਾ ਸੀ। ਇਸ ਵਿਚ ਦਿੱਲੀ ਪੁਲਿਸ, ਦਿੱਲੀ ਪ੍ਰਦੂਸ਼ਣ ਨਿਯੰਤਰਣ ਕਮੇਟੀ, ਦਿੱਲੀ ਫਾਇਰ ਸਰਵਿਸ ਅਤੇ ਨਗਰ ਨਿਗਮ ਸ਼ਾਮਲ ਸਨ। ਹੁਣ ਇਸ ਪੋਰਟਲ ਦੀ ਸ਼ੁਰੂਆਤ ਤੋਂ ਬਾਅਦ ਥਾਂ-ਥਾਂ ਉਮੀਦਵਾਰਾਂ ਨੂੰ ਚੱਕਰ ਨਹੀਂ ਕੱਟਣੇ ਪੈਣਗੇ।Roomਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੇਡੀ ਦਾ ਕਹਿਣਾ ਸੀ ਕਿ ਭਾਰਤ ਸਰਕਾਰ ਦੀ ਈਜ ਆਫ ਡੂਇੰਗ ਬਿਜ਼ਨੈਸ ਨੀਤੀ ਤਹਿਤ ਹੀ ਇਸ ਵੈਬਸਾਈਟ ਨੂੰ ਡੈਲਵਪ ਕੀਤਾ ਗਿਆ ਹੈ। ਇਸ ਪੋਰਟਲ ਤੋਂ ਇਹ ਵੀ ਪਤਾ ਲੱਗ ਸਕੇਗਾ ਕਿ ਉਹਨਾਂ ਦੀ ਅਪਲਾਈ ਦੀ ਕੀ ਸਥਿਤੀ ਹੈ ਅਤੇ ਜੇ ਸਬੰਧਿਤ ਵਿਭਾਗਾਂ ਨੂੰ ਕੁੱਝ ਹੋਰ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਵੀ ਸੁਵਿਧਾ ਇਸ ਪੋਰਟਲ ਵਿਚ ਉਪਲੱਬਧ ਹੈ।
Restaurant
ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੀ ਯੋਜਨਾ ਹੈ ਕਿ ਇਸ ਵਿਚ ਲਾਈਸੈਂਸਿੰਗ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਵੀ ਆਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਪੋਰਟਲ ਦੀ ਵਿਵਸਥਾ ਨੂੰ ਦਿੱਲੀ ਤੋਂ ਬਾਅਦ ਦੇਸ਼ ਵਿਚ ਲਾਗੂ ਕੀਤਾ ਜਾਵੇਗਾ। ਇਸ ਵਿਚ ਈਜ਼ ਆਫ ਡੂਇੰਗ ਬਿਜ਼ਨੈਸ ਵਿਚ ਮਦਦ ਮਿਲੇਗੀ। ਹੋਟਲ ਬਿਜ਼ਨੈਸਮੈਨ ਅਰੂਣ ਗੁਪਤਾ ਦਾ ਕਹਿਣਾ ਹੈ ਕਿ ਉਹਨਾਂ ਵਰਗੇ ਹੋਟਲ ਸੰਚਾਲਕਾਂ ਨੂੰ ਬਹੁਤ ਮਦਦ ਮਿਲੇਗੀ।
Room
ਇਸ ਪੋਰਟਲ ਨੂੰ ਵਿਕਸਿਤ ਨੂੰ ਕੇਂਦਰ ਸਰਕਾਰ ਦੀ ਏਜੰਸੀ ਨੈਸ਼ਨਲ ਇਨਫੋਰਮੈਂਟਿਕਸ ਸੈਂਟਰ ਅਤੇ ਦਿੱਲੀ ਪੁਲਿਸ ਨੇ ਵਿਕਸਿਤ ਕੀਤਾ ਹੈ, ਦਿੱਲੀ ਵਿਚ ਮੌਜੂਦ ਇਲੈਕਟ੍ਰਾਨਿਕ ਅਮਾਰਡ ਲਾਈਸੈਂਸਿੰਗ ਸਿਸਟਮ ਦੇ ਆਧਾਰ ਤੇ ਕੁੱਝ ਸਾਲ ਪਹਿਲਾਂ ਇਸ ਸਿਸਟਮ ਨੂੰ ਵਿਕਸਿਤ ਕਰਨ ਦੀ ਸ਼ੁਰੂਆਤ ਹੋਈ।
ਗ੍ਰਹਿ ਵਿਭਾਗ ਨੇ ਚਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਸ਼ਵਰਾ ਸ਼ੁਰੂ ਕੀਤਾ ਅਤੇ ਇਸ ਸਿਸਟਮ ਨੂੰ ਡੈਵਲਪ ਕੀਤਾ ਗਿਆ। ਇਸ ਸਿਸਟਮ ਨੂੰ ਡੈਵਲਪ ਹੋਣ ਤੋਂ ਬਾਅਦ ਸਬੰਧਿਤ ਏਜੰਸੀਆਂ ਦਾ ਇਹ ਵੀ ਦਾਅਵਾ ਹੈ ਕਿ ਜਿਸ ਕੰਮ ਨੂੰ ਪੂਰਾ ਹੋਣ ਵਿਚ ਪਹਿਲਾਂ ਮਹੀਨੇ ਲੱਗਦੇ ਸਨ ਉਹ ਹੁਣ ਕੁੱਝ ਦਿਨਾਂ ਵਿਚ ਵੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।