ਖ਼ਬਰਾਂ |

ਤਾਜ਼ਾ |

ਅਤਿਵਾਦੀਆਂ ਨੇ ਅਗਵਾ ਕਰ ਇਕ ਹੋਰ ਨਾਗਰਿਕ ਦੀ ਕੀਤੀ ਹੱਤਿਆ 
Published : Nov 17, 2018, 8:29 pm IST
Updated : Nov 17, 2018, 8:30 pm IST
SHARE ARTICLE
Indian Army
Indian Army

ਜੰਮੂ ਕਸ਼ਮੀਰ ਵਿਚ ਅਤਿਵਾਦੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸ਼ਨਿਚਰਵਾਰ ਸਵੇਰੇ ਅਤਿਵਾਦੀਆਂ ਨੇ ਜਿਸ ਇਕ ਸਥਾਨਕ ਨਾਗਰਿਕ ਨੂੰ ਅਗ...

ਸ਼੍ਰੀਨਗਰ : (ਪੀਟੀਆਈ) ਜੰਮੂ ਕਸ਼ਮੀਰ ਵਿਚ ਅਤਿਵਾਦੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸ਼ਨਿਚਰਵਾਰ ਸਵੇਰੇ ਅਤਿਵਾਦੀਆਂ ਨੇ ਜਿਸ ਇਕ ਸਥਾਨਕ ਨਾਗਰਿਕ ਨੂੰ ਅਗਵਾਹ ਕੀਤਾ ਸੀ ਹੁਣ ਉਸ ਦੀ ਹੱਤਿਆ ਕਰ ਦਿਤੀ ਹੈ। ਇਸ ਤੋਂ ਪਹਿਲਾਂ ਅਤਿਵਾਦੀਆਂ ਨੇ ਇਕ ਵਿਦਿਆਰਥੀ ਨੂੰ ਅਗਵਾ ਕਰ ਉਸ ਦੀ ਬੇਰਹਿਮੀ ਨਾਲ ਕਤਲ ਕਰ ਦਿਤਾ ਅਤੇ ਫਿਰ ਉਸ ਕਤਲ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿਤਾ।

 


 

ਸ਼ਨਿਚਰਵਾਰ ਸਵੇਰੇ ਅਤਿਵਾਦੀਆਂ ਨੇ ਸ਼ੋਪੀਆਂ ਦੇ ਸੈਦਪੋਰਾ ਇਲਾਕੇ ਤੋਂ ਸਥਾਨਕ ਨਾਗਰਿਕ ਨੂੰ ਅਗਵਾ ਕਰ ਲਿਆ ਸੀ। ਇਸ ਨੂੰ ਲੈ ਕੇ ਪੁਲਿਸ ਨੇ ਇਕ ਮਾਮਲਾ ਦਰਜ ਕਰ ਅਪਣੀ ਜਾਂਚ ਸ਼ੁਰੂ ਕਰ ਦਿਤੀ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿੱਦੀਨ ਨੇ ਨਦੀਮ ਮਨਜ਼ੂਰ ਨਾਮ ਦੇ ਇਕ ਸਕੂਲੀ ਵਿਦਿਆਰਥੀ ਦੀ ਹੱਤਿਆ ਕਰ ਦਿਤੀ ਸੀ ਜੋ 11ਵੀਂ ਦਾ ਵਿਦਿਆਰਥੀ ਸੀ।

Indian ArmyIndian Army

ਅਤਿਵਾਦੀਆਂ ਨੂੰ ਸ਼ੱਕ ਸੀ ਕਿ ਨਦੀਮ ਮਨਜ਼ੂਰ ਜਾਸੂਸੀ ਦਾ ਕੰਮ ਕਰਦਾ ਸੀ ਅਤੇ ਇਸ ਲਈ ਉਸ ਨੂੰ ਕੈਮਰੇ ਦੇ ਸਾਹਮਣੇ ਗੋਲੀ ਮਾਰ ਦਿਤੀ ਗਈ। ਵੀਡੀਓ ਵਿਚ ਸਾਫ਼ ਦਿਖ ਰਿਹਾ ਹੈ ਕਿ ਅਤਿਵਾਦੀ ਨਦੀਮ ਮਨਜ਼ੂਰ ਦੇ ਸਿਰ 'ਚ ਕਈ ਗੋਲੀਆਂ ਮਾਰ ਰਹੇ ਹਨ। ਮਨਜ਼ੂਰ ਦੀ ਲਾਸ਼ ਪੁਲਵਾਮਾ ਦੇ ਇਕ ਪਿੰਡ ਤੋਂ ਮਿਲੀ ਸੀ।

ArmyArmy

ਫੌਜ ਨੇ ਇਸ ਘਟਨਾ ਦੀ ਨਿੰਦਾ ਕੀਤੀ ਸੀ। ਭਾਰਤੀ ਫੌਜ ਦੇ ਜੀਓਸੀ ਏਕੇ ਭੱਟ ਨੇ ਕਿਹਾ ਕਿ ਇਹਨਾਂ ਅਤਿਵਾਦੀਆਂ ਦਾ ਨਾ ਤਾਂ ਕੋਈ ਧਰਮ ਹੈ ਅਤੇ ਨਾ ਤਾਂ ਕੋਈ ਮੁੱਲ। ਉਨ੍ਹਾਂ ਨੇ ਇਕ ਨੌਜਵਾਨ ਨੂੰ ਮਾਰਿਆ ਹੈ। ਅਤਿਵਾਦੀ ਹਮਲੇ ਦਾ ਕਾਰਨ ਹੁਣੇ ਵੀ ਪਤਾ ਨਹੀਂ ਲਗਿਆ ਹੈ ਪਰ ਨਿਸ਼ਚਿਤ ਤੌਰ 'ਤੇ, ਇਹ ਇਕ ਅਤਿਵਾਦੀ ਹਮਲਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM

E20 ਤੇਲ ਤੋਂ ਬਾਅਦ ਅਦਾਲਤ ਦਾ ਵੱਡਾ ਫ਼ੈਸਲਾ! ਗਾਹਕ ਨੂੰ ਮਿਲੇਗੀ ਨਵੀਂ ਗੱਡੀ | ਕੰਪਨੀ ਨੂੰ Court ਦਾ ਹੁਕਮ

16 Jul 2026 2:59 PM

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM
Advertisement