
ਅਤਿਵਾਦੀ ਜਾਕੀਰ ਮੂਸਾ ਦਾ ਪੰਜਾਬ ਦੇ ਨਾਲ ਸਬੰਧ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੱਡਾ ਸਿਰਦਰਦੀ...
ਪਠਾਨਕੋਟ (ਪੀਟੀਆਈ) : ਅਤਿਵਾਦੀ ਜਾਕੀਰ ਮੂਸਾ ਦਾ ਪੰਜਾਬ ਦੇ ਨਾਲ ਸਬੰਧ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੱਡਾ ਸਿਰਦਰਦੀ ਦਾ ਕਾਰਨ ਬਣ ਗਿਆ ਹੈ। ਜਲੰਧਰ ਵਿਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੇ ਖੁਲਾਸੇ ਨਾਲ ਜਾਕੀਰ ਮੂਸਾ ਦੁਆਰਾ ਪੰਜਾਬ ਵਿਚ ਬਣਾਏ ਨੈੱਟਵਰਕ ਦਾ ਪਰਦਾਫ਼ਾਸ਼ ਹੋਇਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਜਾਕੀਰ ਮੂਸੇ ਦੇ ਪੰਜਾਬ ਦੇ ਅੰਦਰ ਚੱਲ ਰਹੇ ਨੈੱਟਵਰਕ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾ ਦਿਤਾ ਗਿਆ ਹੈ।
Suspected militants ਪੰਜਾਬ ਵਿਚ ਜਗ੍ਹਾ-ਜਗ੍ਹਾ ‘ਤੇ ਇਸ ਮੋਸਟ ਵਾਂਟੇਡ ਅਤਿਵਾਦੀ ਦੇ ਪੋਸਟਰ ਲਗਾਏ ਗਏ ਹਨ। ਜੰਮੂ-ਕਸ਼ਮੀਰ ਵਿਚ ਸਰਗਰਮ ਖ਼ਤਰਨਾਕ ਅਤਿਵਾਦੀ ਜਾਕੀਰ ਮੂਸਾ ਨੂੰ ਉਸ ਦੇ ਸਾਥੀਆਂ ਦੇ ਨਾਲ ਪੰਜਾਬ ਦੇ ਅੰਮ੍ਰਿਤਸਰ ਵਿਚ ਵੇਖੇ ਜਾਣ ਦੀ ਸੂਚਨਾ ਹੈ। ਗੁਰਦਾਸਪੁਰ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਖ਼ਤਰਨਾਕ ਅਤਿਵਾਦੀ ਜਾਕੀਰ ਮੂਸਾ ਅਤੇ ਉਸ ਦੇ ਸਾਥੀਆਂ ਨੂੰ ਅੰਮ੍ਰਿਤਸਰ ਵਿਚ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਗੁਰਦਾਸਪੁਰ ਅਤੇ ਦੀਨਾਨਗਰ ਥਾਣੇ ਵਿਚ ਪੋਸਟਰ ਜਾਰੀ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਬੁੱਧਵਾਰ ਦੀ ਸਵੇਰੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਇਲਾਕੇ ਵਿਚ 4 ਸ਼ੱਕੀਆਂ ਦੁਆਰਾ ਗਨ ਪੁਆਇੰਟ ‘ਤੇ ਇਕ ਇਨੋਵਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਦਾ ਅਨੁਮਾਨ ਹੈ ਕਿ ਪਠਾਨਕੋਟ ਤੋਂ ਸਟੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਇਹ ਸ਼ੱਕੀ ਕਾਰ ਦੇ ਨਾਲ ਲੁਕੇ ਹੋ ਸਕਦੇ ਹਨ। ਉਥੇ ਹੀ, ਫਿਰੋਜ਼ਪੁਰ ਰੇਲ ਮੰਡਲ ਦੇ ਅਧੀਨ ਪੈਣ ਵਾਲੇ ਸਾਰੇ ਛੋਟੇ-ਵੱਡੇ ਰੇਲਵੇ ਸਟੇਸ਼ਨਾਂ ‘ਤੇ ਚੌਕਸੀ ਵਧਾਉਣ ਅਤੇ ਆਰ.ਪੀ.ਐਫ. ਅਤੇ ਜੀ.ਆਰ.ਪੀ. ਦੇ ਸੁਰੱਖਿਆ ਕਰਮਚਾਰੀਆਂ ਨੂੰ ਚੇਤੰਨ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
Zakir Moosa ਖਾਸ ਚੇਤੰਨਤਾ ਵਧਾਉਂਦੇ ਹੋਏ ਜਲੰਧਰ, ਅੰਮ੍ਰਿਤਸਰ, ਜੰਮੂਤਵੀ ਅਤੇ ਲੁਧਿਆਣਾ ਵਰਗੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਹੋਰ ਮਜ਼ਬੂਤ ਕੀਤੀ ਗਈ ਹੈ। ਅਜਿਹੇ ਖਾਸ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨਾਂ ਅਤੇ ਟਰੇਨਾਂ ਦੀ ਸੁਰੱਖਿਆ ਵਿਚ ਤੈਨਾਤ ਆਰ.ਪੀ.ਐਫ. ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਡਿਊਟੀ ਦੇ ਦੌਰਾਨ ਹਥਿਆਰ ਉਪਲੱਬਧ ਕਰਵਾਏ ਗਏ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਰੇਲ ਮੰਡਲ ਦੀਆਂ 46 ਮੁੱਖ ਟਰੇਨਾਂ ਸੁਰੱਖਿਆ ਕਰਮਚਾਰੀਆਂ ਦੀ ਵਿਸ਼ੇਸ਼ ਨਿਗਰਾਨੀ ਵਿਚ ਹਨ।