ਟੁੱਟੇ ਹੋਏ ਰੇਲ ਟ੍ਰੈਕ ਤੋਂ ਲੰਘੀ ਸਵਾਰੀਆਂ ਨਾਲ ਭਰੀ ਟਰੇਨ, ਹੋ ਸਕਦੀ ਹੈ ਅਤਿਵਾਦੀ ਸਾਜ਼ਿਸ਼
Published : Nov 17, 2018, 6:21 pm IST
Updated : Nov 17, 2018, 6:21 pm IST
SHARE ARTICLE
A train full of riders traveling from a broken track, may be a terrorist conspiracy
A train full of riders traveling from a broken track, may be a terrorist conspiracy

ਜਲੰਧਰ-ਪਠਾਨਕੋਟ ਰੇਲ ਰਸਤੇ ‘ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੁੰਦੇ ਟਲ ਗਿਆ ਜਦੋਂ ਰੇਲਵੇ ਟ੍ਰੇਕ...

ਪਠਾਨਕੋਟ (ਪੀਟੀਆਈ) : ਜਲੰਧਰ-ਪਠਾਨਕੋਟ ਰੇਲ ਰਸਤੇ ‘ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੁੰਦੇ ਟਲ ਗਿਆ ਜਦੋਂ ਰੇਲਵੇ ਟ੍ਰੇਕ ਦੀ ਪਟੜੀ ਟੁੱਟੀ ਹੋਈ ਪਾਈ ਗਈ। ਜਾਣਕਾਰੀ ਦੇ ਮੁਤਾਬਕ ਦਸੂਹਾ ਅਧੀਨ ਆਉਂਦੇ ਪਿੰਡ ਗਰਨਾ ਸਾਹਿਬ ਦੇ ਕੋਲ ਕਿਸਾਨ ਅੰਦੋਲਨ ਦੇ ਕਾਰਨ ਅੱਜ ਰੇਲ ਰਸਤਾ ਬੰਦ ਸੀ, ਜਿਸ ਕਾਰਨ ਇਥੋਂ ਟਰੇਨਾਂ ਨਹੀਂ ਲੰਘ ਰਹੀਆਂ ਸਨ।

Broken TrackBroken Trackਇਸ ਦੌਰਾਨ 2 ਸਥਾਨਕ ਨੌਜਵਾਨਾਂ ਨੇ ਟਾਂਡੇ ਦੇ ਦਸ਼ਮੇਸ਼ ਨਗਰ ਦੇ ਕੋਲ ਰੇਲਵੇ ਟਰੇਕ ਨੂੰ ਟੁੱਟਾ ਹੋਇਆ ਵੇਖਿਆ ਅਤੇ ਇਸ ਸਬੰਧਤ ਸੂਚਨਾ ਸਥਾਨਕ ਰੇਲਵੇ ਸਟੇਸ਼ਨ ਨੂੰ ਦਿਤੀ। ਰਾਹਗੀਰਾਂ ਦੇ ਮੁਤਾਬਕ ਇਸ ਟ੍ਰੈਕ ਤੋਂ ਹਜ਼ਾਰਾਂ ਸਵਾਰੀਆਂ ਨਾਲ ਭਰੀ ਸਵਰਾਜ ਐਕਸਪ੍ਰੈਸ ਟ੍ਰੇਨ ਸਵੇਰੇ ਲਗਭੱਗ 11:23 ‘ਤੇ ਲੰਘ ਚੁੱਕੀ ਸੀ। ਸ਼ਾਮ ਨੂੰ ਪਸੈਂਜਰ ਟ੍ਰੇਨ ਲੰਘਣੀ ਸੀ ਉਪਰੋਂ ਅੱਜ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਰੇਲ ਟ੍ਰੈਕ ਪ੍ਰਭਾਵਿਤ ਰਿਹਾ।

ਫਿਲਹਾਲ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਜੀ.ਆਰ.ਪੀ. ਪੁਲਿਸ ਨੇ ਰੇਲਵੇ ਟ੍ਰੈਕ ਦਾ ਜਾਇਜ਼ਾ ਲਿਆ। ਉਥੇ ਹੀ ਪੰਜਾਬ ਵਿਚ ਜੈਸ਼-ਏ-ਮੁਹੰਮਦ ਦੇ ਅੱਧੇ ਦਰਜਨ ਅਤਿਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਖ਼ੁਫ਼ੀਆ ਏਜੰਸੀ ਦੀ ਜਾਣਕਾਰੀ ਦੇ ਮੁਤਾਬਕ, ਜੈਸ਼-ਏ-ਮੁਹੰਮਦ ਦੇ 6 ਤੋਂ 7 ਅਤਿਵਾਦੀਆਂ ਦਾ ਇਕ ਗਰੁੱਪ ਪੰਜਾਬ ਵਿਚ ਲੁਕਿਆ ਹੋਇਆ ਹੈ। ਅਜਿਹਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਰੇਲਵੇ ਟ੍ਰੈਕ ਦਾ ਕਟਿਆ ਹੋਇਆ ਮਿਲਣਾ ਕੋਈ ਅਤਿਵਾਦੀ ਸਾਜਿਸ਼ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਅਤਿਵਾਦੀ ਜਾਕੀਰ ਮੂਸਾ ਦਾ ਪੰਜਾਬ ਦੇ ਨਾਲ ਸਬੰਧ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੱਡਾ ਸਿਰਦਰਦੀ ਦਾ ਕਾਰਨ ਬਣ ਗਿਆ ਹੈ। ਜਲੰਧਰ ਵਿਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੇ ਖੁਲਾਸੇ ਨਾਲ ਜਾਕੀਰ ਮੂਸਾ ਦੁਆਰਾ ਪੰਜਾਬ ਵਿਚ ਬਣਾਏ ਨੈੱਟਵਰਕ ਦਾ ਪਰਦਾਫ਼ਾਸ਼ ਹੋਇਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਜਾਕੀਰ ਮੂਸੇ ਦੇ ਪੰਜਾਬ ਦੇ ਅੰਦਰ ਚੱਲ ਰਹੇ ਨੈੱਟਵਰਕ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾ ਦਿਤਾ ਗਿਆ ਹੈ।

ਪੰਜਾਬ ਵਿਚ ਜਗ੍ਹਾ-ਜਗ੍ਹਾ ‘ਤੇ ਇਸ ਮੋਸਟ ਵਾਂਟੇਡ ਅਤਿਵਾਦੀ ਦੇ ਪੋਸਟਰ ਲਗਾਏ ਗਏ ਹਨ। ਜੰਮੂ-ਕਸ਼ਮੀਰ ਵਿਚ ਸਰਗਰਮ ਖ਼ਤਰਨਾਕ ਅਤਿਵਾਦੀ ਜਾਕੀਰ ਮੂਸਾ ਨੂੰ ਉਸ ਦੇ ਸਾਥੀਆਂ ਦੇ ਨਾਲ ਪੰਜਾਬ ਦੇ ਅੰਮ੍ਰਿਤਸਰ ਵਿਚ ਵੇਖੇ ਜਾਣ ਦੀ ਸੂਚਨਾ ਹੈ।  ਗੁਰਦਾਸਪੁਰ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਖ਼ਤਰਨਾਕ ਅਤਿਵਾਦੀ ਜਾਕੀਰ ਮੂਸਾ ਅਤੇ ਉਸ ਦੇ ਸਾਥੀਆਂ ਨੂੰ ਅੰਮ੍ਰਿਤਸਰ ਵਿਚ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਗੁਰਦਾਸਪੁਰ ਅਤੇ ਦੀਨਾਨਗਰ ਥਾਣੇ ਵਿਚ ਪੋਸਟਰ ਜਾਰੀ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement