
ਜੇਕਰ ਤੁਸੀ ਡਰੋਨ ਚਲਾਉਣ ਦੀ ਇੱਛਾ ਰੱਖਦੇ ਹੋ ਤਾਂ ਹੁਣ ਸੰਭਲ ਜਾਓ ਕਿਉਂਕਿ ਹੁਣ ਇਸ ਨੂੰ ਚਲਾਉਣ ਲਈ ਤੁਹਾਨੂੰ ਲਾਇਸੈਂਸ
ਨਵੀਂ ਦਿੱਲੀ (ਭਾਸ਼ਾ) : ਜੇਕਰ ਤੁਸੀ ਡਰੋਨ ਚਲਾਉਣ ਦੀ ਇੱਛਾ ਰੱਖਦੇ ਹੋ ਤਾਂ ਹੁਣ ਸੰਭਲ ਜਾਓ ਕਿਉਂਕਿ ਹੁਣ ਇਸ ਨੂੰ ਚਲਾਉਣ ਲਈ ਤੁਹਾਨੂੰ ਲਾਇਸੰਸ ਲੈਣਾ ਪਵੇਗਾ। ਕੇਵਲ ਇੰਨਾ ਹੀ ਨਹੀਂ ਤੁਹਾਨੂੰ ਇਸ ਦੇ ਲਈ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲੈਣ ਦੇ ਨਾਲ ਹੀ ਇਸ ਦੀ ਸਿਖਲਾਈ ਵੀ ਲੈਣੀ ਹੋਵੇਗੀ। ਨਾਗਰ ਵਿਮਾਨਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਡਰੋਨ ਜਹਾਜ਼ਾਂ ਲਈ ਕਰੜੇ ਅਤੇ ਖਾਸ ਨਿਯਮ ਬਣਾਏ ਹਨ।
DGCA made rules for drone usersਇਨ੍ਹਾਂ ਨਿਯਮਾਂ ਦੇ ਜ਼ਰੀਏ ਰੀਮੋਟਲੀ ਪਾਇਲੇਟਿਡ ਏਅਰਕਰਾਫਟ ਸਿਸਟਮ (ਆਰਪੀਏਐਸ) ‘ਤੇ ਨਜ਼ਰ ਰੱਖੀ ਜਾਵੇਗੀ। 2 ਕਿਲੋ ਤੋਂ ਜ਼ਿਆਦਾ ਦਾ ਡਰੋਨ ਚਲਾਉਣ ਵਾਲੇ ਲੋਕਾਂ ਨੂੰ ਲਾਇਸੰਸ ਲੈਣ ਲਈ 25,000 ਰੁਪਏ ਦੇਣੇ ਹੋਣਗੇ। ਉਥੇ ਹੀ ਅਪਣੇ ਲਾਇਸੰਸ ਨੂੰ ਰੀਨਿਊ ਕਰਵਾਉਣ ਲਈ 10,000 ਰੁਪਏ ਦੇਣੇ ਪੈਣਗੇ। ਇਸ ਡਰੋਨ ਨੂੰ ਚਲਾਣ ਵਾਲੇ ਵਿਅਕਤੀ ਨੂੰ ਡੀਜੀਸੀਏ ਤੋਂ ਮਾਨਤਾ ਪ੍ਰਾਪਤ ਉਡਾਣ ਸਿਖਲਾਈ ਸੰਗਠਨ ਤੋਂ ਰਸਮੀ ਸਿਖਲਾਈ ਲੈਣੀ ਹੋਵੇਗੀ।
ਡੀਜੀਸੀਏ ਨੇ ਇਹ ਨਿਯਮ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਬਣਾਏ ਹਨ। ਸੁਰੱਖਿਆ ਏਜੰਸੀਆਂ ਤੋਂ ਡਰੋਨ ਚਲਾਉਣ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾਂ ਯੂਨੀਕ ਆਇਡੈਂਟੀਫਿਕੇਸ਼ਨ ਨੰਬਰ (ਯੂਆਈਐਨ) ਲੈਣਾ ਹੋਵੇਗਾ। ਡੀਜੀਸੀਏ ਨੇ ਆਰਪੀਏਐਸ ਨੂੰ ਪੰਜ ਸ਼੍ਰੇਣੀਆਂ ਵਿਚ ਵੰਡਿਆ ਹੈ। ਨੈਨੋ-250 ਗਰਾਮ (ਜਿਸ ਦਾ ਜ਼ਿਆਦਾਤਰ ਇਸਤੇਮਾਲ ਖਿਡੌਣਿਆਂ ਦੇ ਤੌਰ ‘ਤੇ ਹੁੰਦਾ ਹੈ), ਮਾਇਕਰੋ-250 ਤੋਂ 2 ਕਿਲੋ, ਸਮਾਲ-2 ਤੋਂ 25 ਕਿਲੋ, ਮੀਡੀਅਮ-25 ਤੋਂ 150 ਕਿਲੋ ਅਤੇ ਲਾਰਜ-150 ਕਿਲੋ ਤੋਂ ਉਪਰ ਦੇ ਆਧਾਰ ‘ਤੇ ਵੰਡਿਆ ਗਿਆ ਹੈ।
ਡੀਜੀਸੀਏ ਦੇ ਮੁਖੀ ਬੀਐਸ ਭੁੱਲਰ ਨੇ ਕਿਹਾ, ਆਯਾਤਿਤ ਆਰਪੀਏਐਸ ਲਈ ਡੀਜੀਸੀਏ ਵਲੋਂ ਇੰਪੋਰਟ ਕਲੀਅਰੈਂਸ ਅਤੇ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਵਲੋਂ ਇੰਪੋਰਟ ਲਾਇਸੰਸ ਲੈਣ ਦੀ ਲੋੜ ਹੈ ਇਸ ਤੋਂ ਬਾਅਦ ਯੂਆਈਐਨ ਲਈ ਅਪਲਾਈ ਕਰਨਾ ਹੋਵੇਗਾ। ਜੋ ਲੋਕ ਇਸ ਡਰੋਨ ਨੂੰ ਚਲਾਉਣਾ ਚਾਹੁੰਦੇ ਹਨ ਉਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ।
ਉਨ੍ਹਾਂ ਨੂੰ 10ਵੀਂ ਵਿਚ ਅੰਗਰੇਜ਼ੀ ਵਿਸ਼ੇ ਵਿਚ ਪਾਸ ਹੋਣਾ ਜ਼ਰੂਰੀ ਹੈ ਜਾਂ ਫਿਰ ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਸਿਕਓਰਿਟੀ ਕਲੀਅਰੈਂਸ ਲੈਣਾ ਹੋਵੇਗਾ ਜਾਂ ਫਿਰ ਤਿੰਨ ਵਿਚੋਂ ਦੋ ਪਹਿਚਾਣ ਪੱਤਰਾਂ (ਪਾਸਪੋਰਟ, ਡਰਾਇਵਿੰਗ ਲਾਇਸੰਸ ਅਤੇ ਆਧਾਰ ਕਾਰਡ) ਦੀ ਕਾਪੀ ਨੂੰ ਸਵੈ ਪ੍ਰਮਾਣਿਤ ਕਰਕੇ ਦੇਣਾ ਹੋਵੇਗਾ।