
ਦਿੱਲੀ ਜੈਪੁਰ ਰਾਸ਼ਟਰੀ ਰਾਜਮਾਰਗ ਉਤੇ ਰਾਮਪੁਰਾ ਫਲਾਈਓਵਰ ਦਾ ਇਕ ਵੱਡਾ ਹਿੱਸਾ ਡਿੱਗਣ ਨਾਲ ਅੱਜ ਮਾਨੇਸਰ ਅਤੇ ਗੁਰੂਗ੍ਰਾਮ ਦੇ ਵਿਚ ਆਵਾਜ਼ਾਈ ਬੰਦ...
ਗੁਰੂਗ੍ਰਾਮ (ਭਾਸ਼ਾ) : ਦਿੱਲੀ ਜੈਪੁਰ ਰਾਸ਼ਟਰੀ ਰਾਜਮਾਰਗ ਉਤੇ ਰਾਮਪੁਰਾ ਫਲਾਈਓਵਰ ਦਾ ਇਕ ਵੱਡਾ ਹਿੱਸਾ ਡਿੱਗਣ ਨਾਲ ਅੱਜ ਮਾਨੇਸਰ ਅਤੇ ਗੁਰੂਗ੍ਰਾਮ ਦੇ ਵਿਚ ਆਵਾਜ਼ਾਈ ਬੰਦ ਹੋ ਗਈ ਹੈ। ਪ੍ਰਤੱਖ ਦਰਸ਼ੀ ਨੇ ਕਿਹਾ ਹੈ ਕਿ, ਚਾਰ ਲਾਇਨਾਂ ਫਲਾਈਓਵਰ ਵਿਚੋਂ ਕੰਕ੍ਰੀਟ ਦਾ ਹਿੱਸਾ ਡਿਗ ਗਿਆ ਪਰ ਖੁਸ਼ਕਿਸ਼ਮਤੀ ਤੋਂ ਇਸ ਦੌਰਾਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਹਰਿਆਣਾ ‘ਚ ਰਾਮਪੁਰਾ ਫਲਾਈਓਵਰ ਦਾ ਲਗਪਗ ਛੇ ਵਰਗ ਫੁੱਟ ਦਾ ਹਿੱਸਾ ਸਵੇਰੇ ਲਗਪਗ ਨੋ ਵਜੇ ਡਿਗ ਹੈ। ਫਲਾਈਓਵਰ ਦਿੱਲੀ ਤੋਂ ਲਗਪਗ 46 ਕਿਲੋਮੀਟਰ ਦੂਰ ਹੈ।
ਮਾਨੇਸਰ ਦੇ ਆਵਾਜ਼ਾਈ ਵਾਲੇ ਪੁਲਿਸ ਕਰਮਚਾਰੀ ਮੁਨੇਸ਼ ਕੁਮਾਰ ਦੇ ਆਈ.ਏ.ਐਨ.ਐਸ ਨੂੰ ਦੱਸਿਆ, ਐਕਸਪ੍ਰੈਸਵੇ ਦਾ ਪ੍ਰਭਾਵਿਤ ਹਿੱਸਾ (ਜੈਪੁਰ-ਦਿੱਲੀ) ਮਾਰਗ ਉਤੇ) ਨੂੰ ਬੰਦ ਕਰ ਦਿਤਾ ਗਿਆ ਹੈ। ਉਹਨਾਂ ਨੇ ਕਿਹਾ, ਅਸੀਂ ਫਲਾਈਓਵਰ ‘ਤੇ ਸੀ ਅਤੇ ਉਸ ਦੇ ਕੋਲ ਕਾਫ਼ੀ ਪੁਲਿਸ ਤੈਨਾਤ ਹੈ ਅਤੇ ਭਾਰੀ ਆਵਾਜ਼ਾਈ ਨੂੰ ਸਰਵਿਸ ਲਾਇਨ ਤੋਂ ਲੰਘਾਇਆ ਜਾ ਰਿਹਾ ਹੈ। ਕੁਮਾਰ ਦੇ ਮੁਤਾਬਿਕ, ਭਾਰਤੀ ਰਾਸ਼ਟਰੀ ਰਾਜਮਾਰਗ ਅਧਿਕਾਰ (ਐਨਐਚਐਆਈ) ਦੁਆਰਾ ਜਾਰੀ ਨਿਰਦੇਸ਼ਾਂ ਤੋਂ ਬਾਅਦ ਪ੍ਰਭਾਵਿਤ ਫਲਾਈਓਵਰ ਦੇ ਹੇਠਾਂ ਤੋਂ ਗੁਜ਼ਰਨ ਵਾਲੀ ਆਵਾਜ਼ਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ।
ਰਾਮਪੁਰਾ ਦੇ ਸਾਬਕਾ ਸਰਪੰਚ ਵਿਜੇ ਯਾਦਵ ਨੇ ਕਿਹਾ, ਸੜਕ ਉਤੇ ਭਾਰੀ ਆਵਾਜ਼ਾਈ ਦੇ ਸਮੇਂ ਸਥਿਤੀ ਖ਼ਰਾਬ ਹੋ ਸਕਦੀ ਹੈ। ਫਲਾਈਓਵਰ ਲਗਪਗ ਦੋ ਸਾਲ ਪਹਿਲਾਂ ਆਵਾਜ਼ਾਈ ਲਈ ਖੋਲ੍ਹਿਆ ਗਿਆ ਸੀ। 2018 ਦੀ ਸ਼ੁਰੂਆਤ ਵਿਚ ਮਾਨੇਸਰ ਅਤੇ ਹੀਰੋ ਹਾਂਡਾ ਚੌਂਕ ਦੇ ਕੋਲ ਇਕ ਹੋਰ ਫਲਾਈਓਵਰ ਦਾ ਹਿੱਸਾ ਡਿਗ ਗਿਆ ਸੀ।