
ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾ ਵਿਦਿਆਰਥੀ ਦੀ ਹੱਤਿਆ ਦੇ ਬਾਅਦ ਦਿੱਲੀ ਸਰਕਾਰ ਐਕਸ਼ਨ ਮੋਡ 'ਚ ਆ ਗਈ ਹੈ। ਆਵਾਜਾਈ ਵਿਭਾਗ ਦੇ ਨਿਸ਼ਾਨੇ 'ਤੇ ਵਿਦਿਆਰਥੀਆਂ ਨੂੰ ਸਕੂਲ ਲਿਆਉਣ ਅਤੇ ਉਨ੍ਹਾਂ ਨੂੰ ਘਰ ਛੱਡਣ ਵਾਲੀਆਂ ਸਕੂਲ ਬੱਸਾਂ ਹਨ। ਇੰਫੋਰਸਮੈਂਟ ਦੀਆਂ 20 ਟੀਮਾਂ ਨੂੰ ਸਕੂਲੀ ਬੱਸਾਂ ਦੀ ਪੂਰੀ ਸ਼ਿੱਦਤ ਨਾਲ ਸ਼ੈਕਿੰਗ 'ਤੇ ਲਗਾ ਦਿੱਤਾ ਗਿਆ ਹੈ। ਪਿਛਲੇ ਦੋ ਦਿਨਾਂ 'ਚ ਹੀ ਨਿਯਮ-ਕਾਨੂੰਨ ਨੂੰ ਠੇਂਗਾ ਦਿਖਾਉਣ ਵਾਲੀ 346 ਸਕੂਲੀ ਬੱਸਾਂ ਨੂੰ ਜ਼ਬਤ ਕਰ ਲਿਆ ਗਿਆ ਹੈ।
ਇਸ 'ਚ ਰਿਆਨ ਇੰਟਰਨੈਸ਼ਨਲ ਦੀ ਰੋਹਿਨੀ ਅਤੇ ਦੁਆਰਿਕਾ ਬਰਾਂਚ ਦੀਆਂ 19 ਬੱਸਾਂ ਵੀ ਸ਼ਾਮਿਲ ਹਨ। ਚੈਕਿੰਗ 'ਚ ਸਭ ਤੋਂ ਵੱਡੀ ਕਮੀ ਇਨ੍ਹਾਂ ਬੱਸਾਂ 'ਚ ਕੰਡਕਟਰ ਰੱਖਣ ਨੂੰ ਲੈ ਕੇ ਆਈ ਹੈ। ਲਾਈਸੈਂਸ ਅਤੇ ਪੁਲਿਸ ਵੈਰੀਫਿਕੇਸ਼ਨ ਦੇ ਬਿਨ੍ਹਾਂ ਹੀ ਕੰਡਕਟਰ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਆਵਾਜਾਈ ਵਿਭਾਗ ਦੇ ਅਧਿਕਾਰੀ ਇਸ ਸੁਰੱਖਿਆ ਦੇ ਨਜ਼ਰੀਏ ਤੋਂ ਵੱਡੀ ਖਾਮੀ ਦੱਸ ਰਹੇ ਹਨ।
ਆਵਾਜਾਈ ਵਿਭਾਗ ਦੀ ਇੰਫੋਰਸਮੈਂਟ ਵਿੰਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਕੂਲੀ ਬੱਸਾਂ 'ਚ ਕੰਡਕਟਰ ਰੱਖਣ ਦੀ ਜਿਹੜੀ ਪਾਲਿਸੀ ਆਵਾਜਾਈ ਵਿਭਾਗ ਨੇ ਬਣਾਈ ਹੈ। ਉਸ ਦਾ ਹਰ ਪੱਧਰ 'ਤੇ ਉਲੰਘਣ ਕੀਤਾ ਜਾ ਰਿਹਾ ਹੈ। ਕੰਡਕਟਰ ਰੱਖਣ 'ਚ ਪ੍ਰਾਈਵੇਟ ਸਕੂਲ ਵਾਲੇ ਆਪਣੀ ਮਨਮਰਜੀ ਖੂਬ ਚਲਾ ਰਹੇ ਹਨ।
ਜਿਸ ਵਿਅਕਤੀ ਨੂੰ ਕੰਡਕਟਰ ਰੱਖ ਰਹੇ ਹਨ, ਉਹ ਕਿਤੇ ਅਪਰਾਧ ਦੀ ਪ੍ਰਰਵਿਰਤੀ ਦਾ ਤਾਂ ਨਹੀਂ ਹੈ, ਇਸ ਨਾਲ ਵੀ ਸਕੂਲ ਵਾਲਿਆਂ ਨੂੰ ਕੋਈ ਮਤਲਬ ਨਹੀਂ ਹੈ। ਇਨ੍ਹਾਂ ਦੀ ਪਹਿਲੀ ਤਰਜੀਹ ਘੱਟ ਤਨਖਾਹ 'ਚ ਕੰਡਕਟਰ ਰੱਖਣ ਦੀ ਹੈ। ਦੇਖਣ 'ਚ ਆਇਆ ਹੈ ਕਿ ਸਕੂਲ ਵਾਲੇ 4-5 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ 'ਤੇ ਕੰਡਕਟਰ ਰੱਖਣ ਨੂੰ ਤਰਜੀਹ ਦੇ ਰਹੇ ਹਨ। ਅਧਿਕਾਰੀ ਦੇ ਮੁਤਾਬਕ ਇਸ ਨਾਲ ਅਪਰਾਧ ਪਰਛਾਈ ਦੇ ਲੋਕਾਂ ਦਾ ਵੀ ਕੰਡਕਟਰ ਦੇ ਰੂਪ 'ਚ ਆਉਣ ਦਾ ਖਤਰਾ ਵਧ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਆਵਾਜਾਈ ਵਿਭਾਗ 'ਚ ਭਿੰਨ ਸਕੂਲਾਂ ਦੀ 1167 ਸਕੂਲ ਬੱਸਾਂ ਰਜਿਸਟਰਡ ਹਨ।