
ਇਸ ਤੋਂ ਬਾਅਦ ਸਿੰਘਾਪੁਰ, ਪਾਕਿਸਤਾਨ, ਕੇਨੈਡਾ ਅਤੇ ਯੂਐਸਏ ਵਿਚ ਇਸ ਨੂੰ ਲੈ ਕੇ ਸਰਚਿੰਗ ਹੋਈ
ਨਵੀਂ ਦਿੱਲੀ: ਦੇਸ਼ਭਰ ਵਿਚ ਪਿਛਲੇ 7 ਦਿਨਾਂ ਤੋਂ ਨਾਗਰਿਕਤਾ ਸੋਧ ਬਿੱਲ, ਐਨਆਰਸੀ, ਜਾਮੀਆ ਮਿਲਿਆ ਇਸਲਾਮਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਚਰਚਾ ਵਿਚ ਹਨ। 11 ਦਸੰਬਰ ਨੂੰ ਰਾਜ ਸਭਾ ਵਿਚ ਕੈਬ ਪਾਸ ਹੋਇਆ ਸੀ। ਇਸ ਤੋਂ ਬਾਅਦ ਹੀ ਇਸ ਨੂੰ ਲੈ ਕੇ ਗੂਗਲ ਤੇ ਸਰਚਿੰਗ ਵਧੀ ਹੈ।
Photo15-16 ਦਸੰਬਰ ਨੂੰ ਗੂਗਲ ਤੇ ਸਭ ਤੋਂ ਜ਼ਿਆਦਾ ਜਾਮੀਆ ਮਿਲਿਆ ਇਸਲਾਮਿਆ ਨੂੰ ਸਰਚ ਕੀਤਾ ਗਿਆ। ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਰਚ ਕੀਤਾ ਗਿਆ। ਪਿਛਲੇ 7 ਦਿਨਾਂ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਲੋਕਾਂ ਨੇ ਸਭ ਤੋਂ ਜ਼ਿਆਦਾ ਕੈਬ ਨੂੰ ਸਰਚ ਕੀਤਾ ਹੈ। ਫਿਰ ਐਨਆਰਸੀ, ਅਮਿਤ ਸ਼ਾਹ ਨੂੰ ਸਰਚ ਕੀਤਾ ਗਿਆ ਹੈ।
Photoਸਿਟੀਜਨਸ਼ਿਪ ਅਮੈਂਡਮੈਂਟ ਬਿਲ ਨੂੰ ਲੈ ਕੇ 10 ਦਸੰਬਰ ਨੂੰ ਅਤੇ 11 ਦਸੰਬਰ ਨੂੰ ਸਰਚਿੰਗ ਸਭ ਤੋਂ ਜ਼ਿਆਦਾ ਰਹੀ। ਇਸ ਬਿਲ ਨੂੰ 10 ਦਸੰਬਰ ਨੂੰ ਲੋਕ ਸਭਾ ਅਤੇ 11 ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਸੀ। ਉੱਥੇ ਹੀ ਬੀਤੇ 7 ਦਿਨਾਂ ਵਿਚ ਐਨਆਰਸੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਰਚਿੰਗ 15 ਦਸੰਬਰ 83 ਪੁਆਇੰਟ ਰਹੀ। ਜਾਮੀਆ ਮਿਲਿਆ ਇਸਲਾਮਿਆ ਨੂੰ ਲੈ ਕੇ 16 ਦਸੰਬਰ ਨੂੰ ਦੁਪਿਹਰ 12.30 ਵਜੇ ਸਰਚਿੰਗ ਟਾਪ ਤੇ ਰਹੀ।
Photoਦੁਨੀਆਭਰ ਦੇ ਅੰਕੜਿਆਂ ਨੂੰ ਦੇਖਣ ਤੋਂ ਪਤਾ ਚੱਲਿਆ ਕਿ ਬੀਤੇ 7 ਦਿਨਾਂ ਵਿਚ ਕੈਬ ਤੋਂ ਜ਼ਿਆਦਾ ਸਰਚਿੰਗ ਐਨਆਰਸੀ ਨੂੰ ਲੈ ਕੇ ਹੋਈ। 10-11 ਦਸੰਬਰ ਨੂੰ ਕੈਬ ਦੀ ਸਰਚਿੰਗ ਸਭ ਤੋਂ ਜ਼ਿਆਦਾ ਰਹੀ। ਉੱਥੇ ਹੀ 16 ਦਸੰਬਰ ਨੂੰ ਐਨਆਰਸੀ ਦੀ ਸਰਚਿੰਗ 99 ਪੁਆਇੰਟ ਤੇ ਪਹੁੰਚ ਗਈ। ਕੈਬ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਰਚਿੰਗ ਵਿਚ ਟਾਪ ਤੇ ਆਸਟ੍ਰੇਲੀਆ ਰਿਹਾ।
Photoਇਸ ਤੋਂ ਬਾਅਦ ਸਿੰਘਾਪੁਰ, ਪਾਕਿਸਤਾਨ, ਕੇਨੈਡਾ ਅਤੇ ਯੂਐਸਏ ਵਿਚ ਇਸ ਨੂੰ ਲੈ ਕੇ ਸਰਚਿੰਗ ਹੋਈ। ਐਨਆਰਸੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਰਚਿੰਗ ਸਾਉਦੀ ਅਰਬ, ਕਤਰ, ਯੂਏਈ ਅਤੇ ਜਰਮਨੀ ਵਿਚ ਹੋਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੀਤੇ ਸੱਤ ਦਿਨਾਂ ਵਿਚ ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ 57 ਫ਼ੀਸਦੀ ਸਰਚ ਕੀਤਾ ਗਿਆ। ਇਸ ਤੋਂ ਬਾਅਦ ਯੂਕੇ, ਕਤਰ, ਸਿੰਘਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਉਹਨਾਂ ਤੇ ਸਰਚ ਹੋਈ। ਯੂਜ਼ਰਸ ਦੇ ਸਵਾਲ ਸਨ, ਨਾਗਰਿਕਤਾ ਸੋਧ ਬਿਲ ਕੀ ਹੈ, ਕੈਬ ਬਿਲ ਕੀ ਹੈ, CAA ਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।