
ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ
ਜਬਲਪੁਰ: ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਕੰਧ ਡਿੱਗਣ ਕਾਰਨ ਮਲਬੇ ਹੇਠ ਦਬਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇੱਕ ਮਜ਼ਦੂਰ ਜ਼ਖ਼ਮੀ ਹੋ ਗਿਆ। ਘਟਨਾ ਮਾਨੇਗਾਓਂ ਸਥਿਤ ਧਾਦਰਾ ਪਿੰਡ ਦੀ ਹੈ। ਇੱਥੇ ਕਰੱਸ਼ਰ ਮਸ਼ੀਨ ਲਈ ਕੰਧ ਬਣਾਈ ਜਾ ਰਹੀ ਸੀ। ਜਦੋਂ ਤੱਕ ਬਰਗੀ ਪੁਲਿਸ ਨੇ ਤਿੰਨ ਮਜ਼ਦੂਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਉਦੋਂ ਤੱਕ ਦੋ ਮਜ਼ਦੂਰ ਦਮ ਤੋੜ ਚੁੱਕੇ ਸਨ। ਇਕ ਜ਼ਖਮੀ ਮਜ਼ਦੂਰ ਨੂੰ ਮੈਡੀਕਲ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਖਬਰ- ਹੁਸ਼ਿਆਰਪੁਰ 'ਚ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ 'ਤੇ ਹੀ ਹੋਈ ਮੌਤ
ਏਐਸਪੀ ਸ਼ਿਵੇਸ਼ ਸਿੰਘ ਬਘੇਲ ਅਨੁਸਾਰ ਕੁਝ ਦਿਨ ਪਹਿਲਾਂ ਹੀ ਮਹਾਕਾਲ ਸਟੋਨ ਕਰੱਸ਼ਰ ਵਿਖੇ ਕੰਧ ਬਣਾਈ ਜਾ ਰਹੀ ਸੀ। ਨਵੀਂ ਬਣੀ ਕੰਧ ਅਚਾਨਕ ਢਹਿ ਗਈ। ਇਸ ਵਿੱਚ ਨਰਾਇਣ ਕੋਲ (45), ਦਸ਼ਰਥ ਬਰਕੜੇ (30) ਅਤੇ ਗਿਰਧਾਰੀ ਲਾਲ (55) ਦੱਬੇ ਗਏ।
ਇਹ ਵੀ ਪੜ੍ਹੋ-- ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਦਿੱਤੀ ਰੂਹ ਕੰਬਾਊ ਸਜ਼ਾ
ਹਾਦਸੇ 'ਚ ਨਰਾਇਣ ਕੋਲ ਅਤੇ ਦਸ਼ਰਥ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗਿਰਧਾਰੀ ਲਾਲ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਭੇਜਿਆ ਗਿਆ। ਮ੍ਰਿਤਕ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।