ਉਤਰਾਖੰਡ ਕੈਬਨਿਟ ਦਾ ਵੱਡਾ ਫੈਸਲਾ, ਪਤੀ ਦੀ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
Published : Feb 18, 2021, 1:37 pm IST
Updated : Feb 18, 2021, 1:39 pm IST
SHARE ARTICLE
Uttarakhand Cabinet
Uttarakhand Cabinet

ਤਲਾਕ ਲੈ ਕੇ ਦੂਜਾ ਵਿਆਹ ਕਰਨ ਵਾਲੀ ਪਤਨੀ ਨਹੀਂ ਹੋਵੇਗੀ ਹੱਕਦਾਰ

ਦੇਹਰਾਦੂਨ: ਉਤਰਾਖੰਡ ਵਿਚ ਤ੍ਰਿਵੇਂਦਰ ਸਿੰਘ ਰਾਵਤ ਦੀ ਸਰਕਾਰ ਨੇ ਬੀਤੇ ਦਿਨ ਹੋਈ ਕੈਬਨਿਟ ਬੈਠਕ ਵਿਚ ਸੂਬੇ ਦੀਆਂ ਔਰਤਾਂ ਲਈ ਵੱਡਾ ਫੈਸਲਾ ਲਿਆ ਹੈ।ਕੈਬਨਿਟ ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਹੁਣ ਪਤੀ ਦੀ ਜਾਇਦਾਦ ਵਿਚ ਔਰਤਾਂ ਵੀ ਭਾਈਵਾਲ ਹੋਣਗੀਆਂ। ਰਿਕਾਰਡ ਵਿਚ ਪਤੀ ਦੀ ਜੱਦੀ ਜਾਇਦਾਦ ਵਿਚ ਔਰਤ ਦਾ ਨਾਂਅ ਵੀ ਦਰਜ  ਹੋਵੇਗਾ।

Trivendra Singh RawatTrivendra Singh Rawat

ਇਸ ਦੀ ਮਦਦ ਨਾਲ ਔਰਤ ਨੂੰ ਵੀ ਅਸਾਨੀ ਨਾਲ ਕਰਜ਼ਾ ਮਿਲ ਸਕੇਗਾ।  ਇਸ ਤੋਂ ਇਲਾਵਾ ਔਰਤ ਨੂੰ ਅਪਣੀ ਹਿੱਸੇ ਦੀ ਜਾਇਦਾਦ ਵੇਚਣ ਦਾ ਵੀ ਅਧਿਕਾਰ ਹੋਵੇਗਾ। ਹਾਲਾਂਕਿ ਇਹ ਅਧਿਕਾਰ ਜੱਦੀ ਜਾਇਦਾਦ ‘ਤੇ ਹੀ ਮਿਲੇਗਾ। ਮੰਤਰੀ ਮੰਡਲ ਨੇ ਉਤਰਾਖੰਡ (ਉੱਤਰ ਪ੍ਰਦੇਸ਼) ਲੈਂਡ ਜ਼ਮੀਂਦਰੀ ਵਿਨਾਸ਼ ਅਤੇ ਭੂਮੀ ਪ੍ਰਣਾਲੀ ਐਕਟ 1950 ਸੋਧ ਆਰਡੀਨੈਂਸ 2021 ਨੂੰ ਮਨਜ਼ੂਰੀ ਦੇ ਦਿੱਤੀ ਹੈ।

Uttarakhand Cabinet Uttarakhand Cabinet

ਕੈਬਨਿਟ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਪਤਨੀ ਤਲਾਕ ਲੈ ਕੇ ਕਿਸੇ ਦੂਜੇ ਵਿਅਕਤੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਨੂੰ ਇਹ ਲਾਭ ਨਹੀਂ ਮਿਲੇਗਾ। ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਫੈਸਲੇ ‘ਤੇ ਮੋਹਰ ਲਗਾ ਦਿੱਤੀ ਗਈ।

Uttarakhand CMUttarakhand CM

ਦੱਸ ਦਈਏ ਕਿ ਇਸ ਸਬੰਧੀ ਮੰਤਰੀ ਮੰਡਲ ਨੇ ਨਵੰਬਰ 2020 ਵਿਚ ਫੈਸਲਾ ਕੀਤਾ ਸੀ, ਇਸ ‘ਤੇ ਫੈਸਲਾ ਲੈਣ ਲਈ ਮੰਤਰੀ ਮੰਡਲ ਨੇ ਮੁੱਖ ਸਕੱਤਰ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ। ਕਮੇਟੀ ਨੇ ਅਪਣੀ ਸਿਫਾਰਸ਼ ਮੰਤਰੀ ਮੰਡਲ ਨੂੰ ਦੇ ਦਿੱਤੀ ਅਤੇ ਮੰਤਰੀ ਮੰਡਲ ਨੇ ਇਹਨਾਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ।

Location: India, Uttarakhand, Dehradun

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement