
‘ਆਪ’ ਵੱਲੋਂ ਸ਼ੈਲੀ ਓਬਰਾਏ ਅਤੇ ਭਾਜਪਾ ਵੱਲੋਂ ਰੇਖਾ ਗੁਪਤਾ ਮੇਅਰ ਦੇ ਅਹੁਦੇ ਲਈ ਚੋਣ ਮੈਦਾਨ 'ਚ
ਨਵੀਂ ਦਿੱਲੀ: ਦਿੱਲੀ ਵਿਚ ਮੇਅਰ ਦੀ ਚੋਣ 22 ਫਰਵਰੀ ਨੂੰ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨੂੰ 22 ਫਰਵਰੀ ਨੂੰ ਦਿੱਲੀ ਨਗਰ ਨਿਗਮ ਹਾਊਸ ਦੀ ਅਗਲੀ ਮੀਟਿੰਗ ਬੁਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਮੇਅਰ ਦੀ ਚੋਣ ਤੋਂ ਬਾਅਦ ਪੂਰੀ ਦਿੱਲੀ ਵਿਚ 10 ਸਾਲ ਬਾਅਦ ਇਕ ਮੇਅਰ ਬਣੇਗਾ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਨੂੰ ਅਜਨਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
‘ਆਪ’ ਵੱਲੋਂ ਸ਼ੈਲੀ ਓਬਰਾਏ ਅਤੇ ਭਾਜਪਾ ਵੱਲੋਂ ਰੇਖਾ ਗੁਪਤਾ ਮੇਅਰ ਦੇ ਅਹੁਦੇ ਲਈ ਚੋਣ ਮੈਦਾਨ ਵਿਚ ਹਨ। ਦੂਜੇ ਪਾਸੇ ਡਿਪਟੀ ਮੇਅਰ ਦੇ ਅਹੁਦੇ ਲਈ 'ਆਪ' ਨੇ ਆਲੇ ਮੁਹੰਮਦ ਇਕਬਾਲ ਅਤੇ ਭਾਜਪਾ ਨੇ ਕਮਲ ਬਾਗੜੀ 'ਤੇ ਦਾਅ ਲਗਾਇਆ ਹੈ। ਇਸ ਵਾਰ 'ਆਪ' ਨੇ MDC 'ਚ ਕੁੱਲ 250 'ਚੋਂ 134 ਵਾਰਡ ਜਿੱਤ ਕੇ MCD 'ਚ ਭਾਜਪਾ ਦੇ 15 ਸਾਲ ਦੇ ਸ਼ਾਸਨ ਦਾ ਅੰਤ ਕੀਤਾ ਹੈ। ਭਾਜਪਾ ਨੇ 104 ਵਾਰਡ ਜਿੱਤੇ ਸਨ, ਜਦਕਿ ਕਾਂਗਰਸ ਨੇ 9 ਵਾਰਡ ਜਿੱਤੇ ਸਨ।
ਇਹ ਵੀ ਪੜ੍ਹੋ : ਨਵਨੀਤ ਰਾਣਾ ਦਾ ਊਧਵ ਠਾਕਰੇ ’ਤੇ ਤੰਜ਼, ‘ਜੋ ਰਾਮ ਦਾ ਨਹੀਂ, ਉਹ ਕਿਸੇ ਕੰਮ ਦਾ ਨਹੀਂ’
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੇਅਰ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਗਵਰਨਰ ਵੱਲੋਂ ਨਾਮਜ਼ਦ ਕੀਤੇ ਗਏ 10 ਕੌਂਸਲਰ (ਐਲਡਰਮੈਨ) ਮੇਅਰ ਦੀ ਚੋਣ 'ਚ ਵੋਟ ਨਹੀਂ ਪਾਉਣਗੇ। ਅਦਾਲਤ ਨੇ ਕਿਹਾ ਸੀ ਕਿ ਮੇਅਰ ਦੀ ਚੋਣ ਸਬੰਧੀ ਪਹਿਲੀ ਮੀਟਿੰਗ ਲਈ 24 ਘੰਟਿਆਂ ਦੇ ਅੰਦਰ ਨੋਟਿਸ ਜਾਰੀ ਕੀਤਾ ਜਾਵੇ।