
ਤਮਿਲਨਾਡੂ ਸਰਕਾਰ ਨੇ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੀ ਮੌਜੂਦਗੀ ਦਾ ਖੁਲਾਸਾ ਕਰਦੇ ਹੋਈ ਲਗਾਈ ਪਾਬੰਦੀ
Tamil Nadu: ਤਾਮਿਲਨਾਡੂ - ਦੇਸ਼ ਦੇ ਦੱਖਣੀ ਰਾਜ ਤਾਮਿਲਨਾਡੂ ਵਿਚ ਕੌਟਨ ਕੈਂਡੀ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੀ ਮੌਜੂਦਗੀ ਦਾ ਖੁਲਾਸਾ ਕਰਨ ਵਾਲੀ ਪੁਸ਼ਟੀ ਜਾਂਚ ਰਿਪੋਰਟਾਂ ਦੇ ਕਾਰਨ ਸੂਬੇ ਵਿਚ ਕੌਟਨ ਕੈਂਡੀ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਤਾਮਿਲਨਾਡੂ ਦੇ ਸਿਹਤ ਮੰਤਰੀ ਐਮ ਸੁਬਰਾਮਨੀਅਮ ਨੇ ਸਾਰੇ ਫੂਡ ਸੇਫਟੀ ਅਧਿਕਾਰੀਆਂ ਨੂੰ ਜ਼ਰੂਰੀ ਉਪਾਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਮੰਤਰੀ ਨੇ ਇੱਕ ਬਿਆਨ ਵਿਚ ਕਿਹਾ ਕਿ "ਫੂਡ ਸੇਫਟੀ ਸਟੈਂਡਰਡਜ਼ ਐਕਟ, 2006 ਦੇ ਅਨੁਸਾਰ, ਵਿਆਹ ਸਮਾਗਮਾਂ ਅਤੇ ਹੋਰ ਜਨਤਕ ਸਮਾਗਮਾਂ ਵਿਚ ਰੋਡਾਮਾਇਨ-ਬੀ ਵਾਲੀਆਂ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਤਿਆਰ ਕਰਨਾ, ਪੈਕਜ ਕਰਨਾ, ਆਯਾਤ ਕਰਨਾ, ਵੇਚਣਾ ਅਤੇ ਪਰੋਸਣਾ ਇੱਕ ਸਜ਼ਾਯੋਗ ਅਪਰਾਧ ਹੈ।"