
ਪਾਰੀਕਾਰ ਦੇ ਬੇਟੇ ਨੇ ਵਿਖਾਈ ਅਗਨੀ; ਮੋਦੀ, ਸ਼ਾਹ, ਰਾਜਨਾਥ ਸਮੇਤ ਕਈ ਵੱਡੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਪਣਜੀ : ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ (63) ਨੂੰ ਸੋਮਵਾਰ ਨੂੰ ਇੱਥੇ ਦੇ ਐਸ.ਏ.ਜੀ. ਮੈਦਾਨ 'ਚ ਵੱਡੇ ਪੁੱਤਰ ਉਤਪਲ ਪਾਰੀਕਰ ਨੇ ਅਗਨੀ ਵਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਐਤਵਾਰ ਸ਼ਾਮ 6.40 ਵਜੇ ਪਾਰੀਕਰ ਦਾ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ ਸੀ। ਪਾਰੀਕਰ ਦਾ ਇਕ ਸਾਲ ਤੋਂ ਪੈਂਕ੍ਰਿਏਟਿਕ ਕੈਂਸਰ ਦਾ ਇਲਾਜ ਚੱਲ ਰਿਹਾ ਸੀ।
Paid tributes to my friend Shri Manohar Parrikar.
— Chowkidar Narendra Modi (@narendramodi) 18 March 2019
He personified humility, simplicity and compassion.
The good work he has done will be remembered for years to come. pic.twitter.com/AX2o3yJZHe
ਅੰਤਮ ਦਰਸ਼ਨ ਲਈ ਸੋਮਵਾਰ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਤੋਂ ਭਾਜਪਾ ਦਫ਼ਤਰ ਲਿਆਈ ਗਈ। ਇਸ ਮਗਰੋਂ ਕਲਾ ਅਕਾਦਮੀ 'ਚ ਵੀ ਕੁਝ ਦੇਰ ਲਈ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਪੁੱਜ ਕੇ ਪਾਰੀਕਰ ਨੂੰ ਸ਼ਰਧਾਂਜਲੀ ਦਿੱਤੀ।
Paid tributes to Manohar Parrikar ji.
— Chowkidar Amit Shah (@AmitShah) 18 March 2019
Entire country and particularly Goa has gained tremendously due to his exceptional administrative skills. His selfless dedication towards the motherland would continue to inspire generations to come. pic.twitter.com/JMWYgx8Bip
ਮੁੱਖ ਮੰਤਰੀ ਬਣਨ ਤੋਂ ਪਹਿਲਾਂ ਆਈਆਈਟੀਅਨ ਸਨ ਪਾਰੀਕਰ : 13 ਦਸੰਬਰ 1955 ਨੂੰ ਗੋਆ ਦੇ ਮਾਪੁਸਾ 'ਚ ਜਨਮੇ ਪਾਰੀਕਰ ਪਹਿਲਾਂ ਅਜਿਹੇ ਮੁੱਖ ਮੰਤਰੀ ਸਨ ਜੋ ਆਈ.ਆਈ.ਟੀ. ਤੋਂ ਪਾਸ ਆਊਟ ਸਨ। ਉਹ 2000-02, 2002-05, 2012-14 ਅਤੇ 14 ਮਾਰਚ 2017 ਤੋਂ ਮਾਰਚ 2019 ਤਕ ਚਾਰ ਵਾਰ ਮੁੱਖ ਮੰਤਰੀ ਰਹੇ। 2014 'ਚ ਜਦੋਂ ਕੇਂਦਰ 'ਚ ਭਾਜਪਾ ਦੀ ਸਰਕਾਰ ਬਣੀ ਸੀ, ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਗੋਆ ਦੀ ਸਿਆਸਤ ਛੱਡ ਕੇ ਕੇਂਦਰ ਦੀ ਸਿਆਸਤ 'ਚ ਆਉਣ। ਇਸ ਤੋਂ ਬਾਅਦ ਪਾਰੀਕਰ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਸੀ।