ਰੇਲਵੇ ਦੇ 6 ਮੁਲਾਜ਼ਮਾਂ ’ਤੇ ਲਗਾਏ ਤੰਗ-ਪ੍ਰੇਸ਼ਾਨ ਕਰਨ ਅਤੇ ਝੂਠੀ ਰਿਪੋਰਟ ਤਿਆਰ ਕਰਨ ਦੇ ਇਲਜ਼ਾਮ
ਹਿਸਾਰ: ਹਰਿਆਣਾ ਦੇ ਹਿਸਾਰ ਵਿਚ ਸੇਵਾਮੁਕਤ ਰੇਲਵੇ ਇੰਸਪੈਕਟਰ ਰਘੁਬੀਰ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਬੀਤੀ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਰਘੁਬੀਰ ਇਕ ਮਹੀਨਾ ਪਹਿਲਾਂ ਹੀ ਰੇਲਵੇ ਤੋਂ ਸੇਵਾਮੁਕਤ ਹੋਇਆ ਸੀ। ਉਹ ਬਿਚਪੜੀ ਪਿੰਡ ਦਾ ਰਹਿਣ ਵਾਲਾ ਸੀ। ਰਘੁਬੀਰ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿਚ ਰੇਲਵੇ ਦੇ ਉੱਚ ਪੁਲਿਸ ਅਧਿਕਾਰੀਆਂ ਸਮੇਤ ਐਸ.ਐਚ.ਓ., ਰੀਡਰ 'ਤੇ ਕਈ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨ, ਝੂਠੀਆਂ ਰਿਪੋਰਟਾਂ ਤਿਆਰ ਕਰਨ ਅਤੇ ਜਾਂਚ ਬਿਠਾਉਣ ਦੇ ਇਲਜ਼ਾਮ ਲਾਏ ਗਏ ਹਨ।
ਇਹ ਵੀ ਪੜ੍ਹੋ: ਹਰਿਆਣਾ ਪੁਲਿਸ ਦਾ ਕਾਰਨਾਮਾ! ਜ਼ਬਤ ਕੀਤੀ 13 ਧਾਤੂਆਂ ਵਾਲੀ ਮੂਰਤੀ ਖ਼ਜ਼ਾਨੇ 'ਚ ਨਹੀਂ ਕਰਵਾਈ ਜਮ੍ਹਾਂ
ਮ੍ਰਿਤਕ ਦੀ ਨੂੰਹ ਨੇ ਦੱਸਿਆ ਕਿ ਮ੍ਰਿਤਕ ਨੇ 5 ਦਿਨ ਪਹਿਲਾਂ ਵੀ ਸੁਸਾਈਡ ਨੋਟ ਲਿਖਿਆ ਸੀ, ਜੋ ਉਸ ਨੇ ਪੜ੍ਹ ਲਿਆ ਅਤੇ ਉਸ ਮਗਰੋਂ ਰਿਸ਼ਤੇਦਾਰਾਂ ਨੂੰ ਦੱਸਿਆ। ਫਿਰ ਰਿਸ਼ਤੇਦਾਰਾਂ ਨੇ ਆ ਕੇ ਉਹਨਾਂ ਨੂੰ ਸਮਝਾਇਆ। ਬੀਤੇ ਦਿਨ ਸਵੇਰੇ ਉਹ 5 ਮਿੰਟ ਲਈ ਬਾਹਰ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਤਾਂ ਬਾਅਦ ਵਿਚ ਉਸ ਦੀ ਖੁਦਕੁਸ਼ੀ ਦੀ ਖ਼ਬਰ ਆਈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਲਾਸ਼ ਨੂੰ ਨਹੀਂ ਚੁੱਕਣਗੇ। ਹਾਲਾਂਕਿ ਪੁਲਿਸ ਦੇ ਸਮਝਾਉਣ 'ਤੇ ਉਹ ਮੰਨ ਗਏ ਅਤੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਵਿਆਹੁਤਾ ਪ੍ਰੇਮਿਕਾ ਦੀ ਕਸਟਡੀ ਲਈ ਹਾਈ ਕੋਰਟ ਪਹੁੰਚਿਆ ਵਿਅਕਤੀ, ਅਦਾਲਤ ਨੇ ਲਗਾਇਆ 5000 ਰੁਪਏ ਜੁਰਮਾਨਾ
ਉਥੇ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਰੇਲਵੇ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ। ਦੂਜੇ ਪਾਸੇ ਪਿੰਡ ਵਾਸੀਆਂ ਦੇ ਰਵੱਈਏ ਨੂੰ ਦੇਖਦਿਆਂ ਹਿਸਾਰ ਪੁਲਿਸ ਨੇ ਸਿਵਲ ਹਸਪਤਾਲ ਵਿਚ ਪੁਲਿਸ ਤਾਇਨਾਤ ਕਰ ਦਿੱਤੀ। ਰੇਲਵੇ ਦੇ ਡੀਐਸਪੀ ਧੀਰਜ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਾਲੇ ਦੇ ਬਿਆਨ ਦਰਜ ਕਰ ਲਏ ਗਏ ਹਨ। ਇਸ ਮਾਮਲੇ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 5 ਭਾਸ਼ਾਵਾਂ ’ਚ ‘ਕੇਸਰੀਆ’ ਗੀਤ ਗਾਉਣ ਵਾਲੇ ਸਿੱਖ ਨੌਜਵਾਨ ਦੇ ਮੁਰੀਦ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, Video
ਸੇਵਾਮੁਕਤ ਸਬ-ਇੰਸਪੈਕਟਰ ਰਘੁਬੀਰ ਸਿੰਘ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਸ ਦੇ ਵਿਭਾਗ ਦੇ ਦੋ ਮੁਲਾਜ਼ਮਾਂ ਨੇ ਉਸ ਦੇ ਪਿੰਡ ਦੇ ਹੀ ਸੁਖਬੀਰ ਅਤੇ ਮੰਗੀਲਾਲ ਤੋਂ ਰਿਸ਼ਵਤ ਦੀ ਰਕਮ ਲਈ ਸੀ । ਜੋ ਉਸ ਨੇ ਦੋਵਾਂ ਨੂੰ ਵਾਪਸ ਕਰਵਾ ਦਿੱਤੀ। ਇਸ ਗੱਲ ਨੂੰ ਲੈ ਕੇ ਦੋਵੇਂ ਉਸ ਨਾਲ ਦੁਸ਼ਮਣੀ ਰੱਖਦੇ ਸਨ। 13 ਜੁਲਾਈ 2022 ਨੂੰ ਰੇਲਵੇ ਪੁਲਿਸ ਦੇ ਦੋ ਮੁਲਾਜਮਾਂ ਨੇ ਝੂਠੀ ਰਿਪੋਰਟ ਪਾਈ ਸੀ, ਜਿਸ ਨੂੰ ਅੱਗੇ ਭੇਜਿਆ ਗਿਆ। ਇਸ ਮਗਰੋਂ ਉਸ ਨੂੰ 24 ਜੁਲਾਈ 2022 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਵਿਚ 27 ਜੁਲਾਈ 2022 ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਹਾਰਦਿਕ ਸਿੰਘ ਅਤੇ ਸਵਿਤਾ ਪੂਨੀਆ ਨੂੰ ਮਿਲਿਆ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਐਵਾਰਡ
ਉਸ ਦੀ ਬਦਲੀ 10 ਅਗਸਤ 2022 ਨੂੰ ਚੰਡੀਗੜ੍ਹ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਪੰਜ ਮਹੀਨਿਆਂ ਬਾਅਦ ਵਾਪਸ ਹਿਸਾਰ ਆਇਆ। ਕਰੀਬ ਪੰਜ ਮਹੀਨੇ ਬਾਅਦ 13 ਜਨਵਰੀ 2023 ਨੂੰ ਉਹਨਾਂ ਦੀ ਵਿਭਾਗੀ ਜਾਂਚ ਹੋਈ। ਜਦੋਂ ਉਹ ਰਿਟਾਇਰਮੈਂਟ ਦੇ ਨੇੜੇ ਸੀ। ਇਸ ਦੌਰਾਨ ਉਹਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਨੂੰ ਇਕ ਗੁਮਨਾਮ ਪੱਤਰ ਭੇਜਿਆ ਕਿਉਂਕਿ ਰੇਲਵੇ ਨੇ ਉੱਚ ਅਹੁਦਿਆਂ 'ਤੇ ਸਿਰਫ਼ ਇਕ ਵਿਸ਼ੇਸ਼ ਜਾਤੀ ਦੇ ਲੋਕਾਂ ਨੂੰ ਨਿਯੁਕਤ ਕੀਤਾ ਸੀ। ਉਹਨਾਂ ਲਿਖਿਆ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ 6 ਕਰਮਚਾਰੀ ਹਨ।