ਕਰੋਨਾ ਖਿਲਾਫ਼ ਚੱਲ ਰਹੀ ਜੰਗ 'ਚ ਵੱਲਡ ਲੀਡਰ ਵੱਜੋਂ ਉਭਰ ਰਿਹਾ ਭਾਰਤ, UN ਨੇ ਕੀਤੀ ਤਾਰੀਫ਼
Published : Apr 18, 2020, 5:19 pm IST
Updated : Apr 18, 2020, 5:19 pm IST
SHARE ARTICLE
coronavirus
coronavirus

ਭਾਰਤ ਆਪਣੇ ਗੁਆਂਢੀ ਦੇਸ਼ ਅਫਗਾਨੀਸਥਾਨ, ਬੰਗਲਾ ਦੇਸ਼, ਭੂਟਾਨ, ਨੇਪਾਲ, ਮਾਲਵਾਦੀਵ, ਸ਼੍ਰੀਲੰਕਾ ਦੇ ਨਾਲ ਨਾਲ ਮੀਆਂਮਾਰ ਨੂੰ ਵੀ ਇਹ ਦਵਾਈ ਭੇਜਣ ਦੀ ਪ੍ਰਕਿਰਿਆ ਵਿਚ ਹੈ।

ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ । ਉਥੇ ਹੀ ਇਸ ਮੁਸ਼ਕਿਲ ਸਥਿਤੀ ਦੇ ਵਿੱਚ ਕਈ ਦੇਸ਼ ਦੂਜੇ ਦੇਸਾਂ ਨੂੰ ਜਰੂਰਤ ਦੀਆਂ ਚੀਜਾਂ ਪਹੁੰਚਾ ਰਿਹਾ ਹੈ ਅਤੇ ਭਾਰਤ ਵਿਚ ਇਨ੍ਹਾਂ ਸਹਾਇਤਾ ਕਰਨ ਵਾਲੇ ਦੇਸ਼ਾਂ ਵਿਚ ਆਉਂਦਾ ਹੈ। ਇਸ ਨੂੰ ਲੈ ਕੇ ਸਯੁਕਤ ਰਾਸ਼ਟਰ ਨੇ ਭਾਰਤ ਦੀ ਤਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮੁਸ਼ਕਿਲ ਸਮੇਂ ਵਿਚ ਜਿਹੜਾ ਦੇਸ਼ ਕਿਸੇ ਦੂਜੇ ਦੇਸ਼ ਦੀ ਸਹਾਇਤਾ ਕਰਨ ਦੇ ਯੋਗ ਹੈ ਤਾਂ ਉਸ ਨੂੰ ਇਸ ਸੰਕਟ ਦੇ ਸਮੇਂ ਵਿਚ ਉਸ ਦਾ ਸਾਥ ਜਰੂਰ ਦੇਣਾ ਚਾਹੀਦਾ ਹੈ ਅਤੇ ਜਿਹੜੇ ਵੀ ਦੇਸ਼ ਅਜਿਹਾ ਕਰ ਰਹੇ ਹਨ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

Coronavirus covid 19 india update on 8th april Coronavirus covid 19 

ਦੱਸ ਦੱਈਏ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਵਿਸ਼ਵ ਦੇ 55 ਦੇਸ਼ਾਂ ਨੂੰ ਕੋਰੋਨਾ ਨਾਲ ਲੜਨ ਵਿਚ ਇਕ ਪ੍ਰਭਾਵਸ਼ਾਲੀ ਦਵਾਈ ਹਾਈਡ੍ਰੋਸਾਈਕਲੋਰੋਕੋਇਨ (HCQ) ਨੂੰ ਦੇਣ ਦੀ ਪ੍ਰਕਿਆ ਵਿਚ ਹੈ । ਕਿਉਂਕਿ ਹਾਈਡ੍ਰੋਸਾਈਕਲੋਰੋਕੋਇਨ ਦਵਾਈ ਦੀ ਪਛਾਣ ਅਮਰੀਕਾ ਦੇ ਡਰੱਗ ਰੈਗੂਲੇਟਰੀ ਬਾਡੀ ਐਫਡੀਏ ਦੁਆਰਾ ਕੋਵਿਡ -19 ਦੇ ਸੰਭਾਵਿਤ ਇਲਾਜ ਵਜੋਂ ਪਛਾਣ ਕੀਤੀ ਹੈ।

Coronavirus health ministry presee conference 17 april 2020 luv agrawalCoronavirus 

ਨਿਊਯਾਰਕ ਵਿਚ ਵੀ 1500 ਮਰੀਜ਼ਾਂ ਤੇ ਇਸ ਦਵਾਈ ਦਾ ਪ੍ਰੀਖਣ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਇਸ ਦਵਾਈ ਦੀ ਵਰਤੋ ਮਲੇਰੀਏ ਦੇ ਇਲਾਜ ਲਈ ਕੀਤਾ ਜਾਂਦੀ ਹੈ। ਇਸ ਲਈ ਅਮਰੀਕਾ ਤੋਂ ਬਿਨਾ ਹੋਰ ਕਈ ਦੇਸ਼ਾਂ ਨੂੰ ਭਾਰਤ ਇਹ ਮਲੇਰੀਆ ਦੀ ਦਵਾਈ ਸਪਲਾਈ ਕਰ ਰਿਹਾ ਹੈ। ਕਰੋਨਾ ਵਾਇਰਸ ਦੇ ਪੂਰੀ ਦੁਨੀਆਂ ਵਿਚ ਫੈਲਣ ਤੋਂ ਬਾਅਦ ਇਸ ਦਵਾਈ ਦੀ ਮੰਗ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਭਾਰਤ ਨੇ ਇਸ ਦਵਾਈ ਦੀ ਨਿਰਯਾਤ ਤੇ ਰੋਕ ਲਗਾਈ ਹੋਈ ਸੀ ਪਰ ਕਰੋਨਾ ਵਾਇਰਸ ਦਾ ਪ੍ਰਭਾਵ ਵੱਧਣ ਦੇ ਕਾਰਨ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵੱਲੋਂ ਇਸ ਦਵਾਈ ਦੀ ਮੰਗ ਕੀਤੇ ਜਾਣ ਤੇ ਹੁਣ ਭਾਰਤ ਨੇ ਇਸ ਦਵਾਈ ਦੇ ਨਿਰਯਾਤ ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ।

 America approves sale of missiles torpedoes worth usd india coronaviruscoronavirus 

ਅਮਰੀਕਾ, ਮਾਰੀਸ਼ਸ, ਸੇਚੇਲਸ ਵਰਗੇ ਦੇਸ਼ਾਂ ਨੂੰ ਭਾਰਤ ਵੱਲੋਂ ਪਹਿਲੇ ਪੜਾਅ ਵਿਚ ਇਹ ਦਵਾਈਆਂ ਭੇਜ ਦਿੱਤੀਆਂ ਹਨ ਅਤੇ ਬਾਕੀ ਹੋਰ ਮੁਲਕਾਂ ਨੂੰ ਵੀ ਇਸ ਦੇ ਭੇਜਣ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਆਪਣੇ ਗੁਆਂਢੀ ਦੇਸ਼ ਅਫਗਾਨੀਸਥਾਨ, ਬੰਗਲਾ ਦੇਸ਼, ਭੂਟਾਨ, ਨੇਪਾਲ, ਮਾਲਵਾਦੀਵ, ਸ਼੍ਰੀਲੰਕਾ ਦੇ ਨਾਲ ਨਾਲ ਮੀਆਂਮਾਰ ਨੂੰ ਵੀ ਇਹ ਦਵਾਈ ਭੇਜਣ ਦੀ ਪ੍ਰਕਿਰਿਆ ਵਿਚ ਹੈ।

Punjab To Screen 1 Million People For CoronavirusCoronavirus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement