20 ਅਪ੍ਰੈਲ ਨੂੰ ਦਿੱਲੀ ਦੇ ਸਾਕੇਤ 'ਚ ਐਪਲ ਦਾ ਇਕ ਹੋਰ ਸਟੋਰ ਖੁੱਲ੍ਹੇਗਾ
ਮੁੰਬਈ: ਭਾਰਤ ਵਿਚ ਤਕਨੀਕੀ ਕੰਪਨੀ ਐਪਲ ਦਾ ਪਹਿਲਾ ਅਧਿਕਾਰਤ ਸਟੋਰ ਖੁੱਲ੍ਹ ਗਿਆ ਹੈ। ਸੀਈਓ ਟਿਮ ਕੁੱਕ ਨੇ ਅੱਜ ਯਾਨੀ 18 ਅਪ੍ਰੈਲ ਨੂੰ ਸਵੇਰੇ 11 ਵਜੇ ਮੁੰਬਈ ਵਿਚ ਕੰਪਨੀ ਦੇ ਪਹਿਲੇ ਫਲੈਗਸ਼ਿਪ ਰਿਟੇਲ ਸਟੋਰ ਦਾ ਉਦਘਾਟਨ ਕੀਤਾ। ਉਹਨਾਂ ਨੇ ਸਟੋਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਲੋਕਾਂ ਨਾਲ ਫੋਟੋਆਂ ਖਿਚਵਾਈਆਂ।
ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਭੇਜਿਆ ਸੰਮਨ
ਇਹ ਸਟੋਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਜੀਓ ਵਰਲਡ ਡਰਾਈਵ ਮਾਲ ਵਿਚ ਬਣਾਇਆ ਗਿਆ ਹੈ। ਐਪਲ ਦੇ ਹੁਣ 25 ਦੇਸ਼ਾਂ ਵਿਚ ਕੁੱਲ 551 ਸਟੋਰ ਹਨ। 20 ਅਪ੍ਰੈਲ ਨੂੰ ਦਿੱਲੀ ਦੇ ਸਾਕੇਤ 'ਚ ਐਪਲ ਦਾ ਇਕ ਹੋਰ ਸਟੋਰ ਖੁੱਲ੍ਹੇਗਾ, ਜਿਸ ਤੋਂ ਬਾਅਦ ਇਸ ਦੀ ਗਿਣਤੀ ਵਧ ਕੇ 552 ਹੋ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਦੇ ਮੁੰਡੇ ਨੇ ਵਿਦੇਸ਼ 'ਚ ਵਧਾਇਆ ਇਲਾਕੇ ਦਾ ਮਾਣ, ਰਾਸ਼ਟਰੀ ਤੈਰਾਕ ਸੁਮਿਤ ਸ਼ਰਮਾ ਕੈਨੇਡਾ 'ਚ ਬਣਿਆ ਪੁਲਿਸ ਅਫ਼ਸਰ
ਐਪਲ ਦੇ ਮੁੰਬਈ ਆਊਟਲੈਟ ਨੂੰ ਐਪਲ ਬੀ.ਕੇ.ਸੀ. ਨਾਮ ਦਿੱਤਾ ਗਿਆ ਹੈ। ਇਹ ਮੁੰਬਈ ਦੇ ਬਾਂਦਰਾ ਕੁਰਲਾ ਖੇਤਰ ਵਿਚ ਜੀਓ ਵਰਲਡ ਡਰਾਈਵ ਮਾਲ ਵਿਚ ਸਥਿਤ ਹੈ। ਮੁੰਬਈ ਸੈਂਟਰਲ ਤੋਂ ਇਸ ਦੀ ਦੂਰੀ ਲਗਭਗ 14 ਕਿਲੋਮੀਟਰ ਹੈ। ਸਟੋਰ ਦਾ ਡਿਜ਼ਾਈਨ ਸ਼ਹਿਰ ਦੀਆਂ ਮਸ਼ਹੂਰ 'ਕਾਲੀ-ਪੀਲੀ' ਟੈਕਸੀਆਂ ਤੋਂ ਪ੍ਰੇਰਿਤ ਹੈ। ਇਸ ਦਾ ਮਹੀਨਾਵਾਰ ਕਿਰਾਇਆ 42 ਲੱਖ ਰੁਪਏ ਹੈ। ਕਿਰਾਇਆ ਹਰ ਤਿੰਨ ਮਹੀਨੇ ਬਾਅਦ ਅਦਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਦਾ ਦਿਹਾਂਤ, ਪਿਛਲੇ ਕਈ ਮਹੀਨਿਆਂ ਤੋਂ ਸਨ ਬਿਮਾਰ
ਐਪਲ ਦੇ ਸੀਈਓ ਟਿਮ ਕੁੱਕ ਸੋਮਵਾਰ ਨੂੰ ਸਟੋਰ ਦੇ ਲਾਂਚ ਲਈ ਮੁੰਬਈ ਪਹੁੰਚੇ। ਇੱਥੇ ਪਹੁੰਚਦੇ ਹੀ ਉਹਨਾਂ ਨੇ ਟਵੀਟ ਕੀਤਾ- 'ਹੈਲੋ, ਮੁੰਬਈ! ਅਸੀਂ ਨਵੇਂ Apple BKC ਸਟੋਰ ਵਿਚ ਆਪਣੇ ਗਾਹਕਾਂ ਦਾ ਸੁਆਗਤ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ’। ਇਸ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਵੀਰਵਾਰ ਨੂੰ ਟਿਮ ਕੁੱਕ ਦਿੱਲੀ 'ਚ ਐਪਲ ਦੇ ਸਟੋਰ ਦਾ ਉਦਘਾਟਨ ਵੀ ਕਰਨਗੇ।