
ਮਾਮਲਾ ਸੁਲਝਾਉਣ ਲਈ ਪਾ ਰਹੇ ਸਨ ਦਬਾਅ
ਉਨਾਓ: ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਇਕ ਨਾਬਾਲਗ ਗੈਂਗਰੇਪ ਪੀੜਤਾ ਦੇ ਘਰ ਵਿਚ ਅੱਗ ਲੱਗ ਗਈ, ਜਿਸ ਵਿਚ ਦੋ ਬੱਚੇ ਝੁਲਸ ਗਏ। ਇਕ ਬੱਚੀ ਦੀ ਉਮਰ 7 ਮਹੀਨੇ ਅਤੇ ਦੂਜੀ ਬੱਚੀ 2 ਮਹੀਨੇ ਦੀ ਹੈ। ਬੱਚਿਆਂ ਨੂੰ ਕਾਨਪੁਰ ਦੇ ਹੈਲੇਟ ਹਸਪਤਾਲ ਭੇਜਿਆ ਗਿਆ ਹੈ। ਪੀੜਤਾ ਅਤੇ ਉਸ ਦੀ ਮਾਂ ਦਾ ਉਨਾਓ ਦੇ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਵਾਪਰੀ। ਇਸ ਮਾਮਲੇ 'ਚ 7 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਵਿਧਾਇਕ ਅਮਿਤ ਰਤਨ ਅਤੇ ਉਸ ਦੇ ਨਿੱਜੀ ਸਹਾਇਕ ਰਸ਼ਿਮ ਗਰਗ ਵਿਰੁੱਧ ਰਿਸ਼ਵਤ ਕੇਸ ਸਬੰਧੀ ਵਿਜੀਲੈਂਸ ਵੱਲੋਂ ਅਦਾਲਤ ਵਿਚ ਚਲਾਣ ਪੇਸ਼
ਪੀੜਤਾ ਅਤੇ ਉਸ ਦੀ ਮਾਂ ਦਾ ਇਲਜ਼ਾਮ ਹੈ ਕਿ ਗੈਂਗਰੇਪ ਦੇ ਦੋਸ਼ੀ ਉਹਨਾਂ 'ਤੇ ਮਾਮਲਾ ਸੁਲਝਾਉਣ ਲਈ ਦਬਾਅ ਪਾ ਰਹੇ ਸਨ। ਵਿਰੋਧ ਕਰਨ 'ਤੇ ਉਹਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਡੰਡਿਆਂ ਨਾਲ ਕੁੱਟਿਆ। ਇਸ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ ਗਈ। ਉਹਨਾਂ ਨੇ 2 ਮਾਸੂਮ ਬੱਚਿਆਂ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ 13 ਫਰਵਰੀ 2022 ਨੂੰ ਪਿੰਡ ਦੇ ਹੀ 5 ਨੌਜਵਾਨਾਂ ਵੱਲੋਂ 13 ਸਾਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪਤਨੀ ਦੇ ਵਪਾਰਕ ਹਿੱਤਾਂ ਨੂੰ ਲੈ ਕੇ ਸੰਸਦੀ ਜਾਂਚ ਦਾ ਸਾਹਮਣਾ ਕਰ ਰਹੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ
ਇਸ ਤੋਂ ਬਾਅਦ ਉਹ ਗਰਭਵਤੀ ਹੋ ਗਈ ਅਤੇ 7 ਮਹੀਨੇ ਪਹਿਲਾਂ ਉਸ ਨੇ ਬੱਚੇ ਨੂੰ ਜਨਮ ਦਿੱਤਾ। ਪਿੰਡ ਦੇ ਰਹਿਣ ਵਾਲੇ ਤਿੰਨ ਮੁਲਜ਼ਮਾਂ ਅਮਨ, ਅਰੁਣ ਅਤੇ ਸਤੀਸ਼ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ, ਹੁਣ ਉਹ ਇਕ ਮਹੀਨੇ ਤੋਂ ਜ਼ਮਾਨਤ 'ਤੇ ਬਾਹਰ ਹਨ। ਪੀੜਤਾ ਦੀ ਮਾਂ ਨੇ ਦੱਸਿਆ, “ਧੀ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਜ਼ਮਾਨਤ ’ਤੇ ਬਾਹਰ ਆਏ ਹਨ। ਸੋਮਵਾਰ ਸ਼ਾਮ ਨੂੰ ਮੁਲਜ਼ਮ ਅਮਨ ਅਤੇ ਸਤੀਸ਼ ਆਪਣੇ ਦੋ ਹੋਰ ਸਾਥੀਆਂ ਨਾਲ ਮੇਰੇ ਘਰ ਆਏ। ਉਹਨਾਂ ਦੇ ਨਾਲ ਮੇਰਾ ਦਿਓਰ ਅਤੇ ਸਹੁਰਾ ਵੀ ਸਨ। ਸਾਰਿਆਂ ਨੇ ਰੇਪ ਮਾਮਲੇ ਵਿਚ ਸਮਝੌਤਾ ਕਰਨ ਦਾ ਦਬਾਅ ਬਣਾਇਆ। ਵਿਰੋਧ ਕੀਤਾ ਤਾਂ ਉਹ ਹੱਤਿਆ ਦੀ ਧਮਕੀ ਦੇਣ ਲੱਗੇ”।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ
ਉਹਨਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਪੂਰੇ ਪਰਿਵਾਰ ਨਾਲ ਕੁੱਟਮਾਰ ਕਰਨ ਮਗਰੋਂ ਘਰ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ 2 ਬੱਚੇ ਝੂਲਸ ਗਏ, ਘਰ ਦਾ ਸਾਮਾਨ ਵੀ ਸੜ ਗਿਆ। ਇਸ ਦੌਰਾਨ ਪੀੜਤਾ ਨੇ ਪੁਲਿਸ ’ਤੇ ਮੁਲਜ਼ਮਾਂ ਦੀ ਮਦਦ ਕਰਨ ਇਲਜ਼ਾਮ ਲਗਾਇਆ। ਉਧਰ ਏ.ਡੀ.ਐਮ ਨਰਿੰਦਰ ਸਿੰਘ ਨੇ ਬੱਚਿਆਂ ਦੇ ਬਿਹਤਰ ਇਲਾਜ ਲਈ ਆਦੇਸ਼ ਦਿੱਤੇ ਹਨ। ਐੱਸਪੀ ਉਨਾਓ ਸਿਧਾਰਥ ਸ਼ੰਕਰ ਮੀਨਾ ਨੇ ਸੀਓ ਪੂਰਵਾ ਨੂੰ ਜਾਂਚ ਸੌਂਪ ਦਿੱਤੀ ਹੈ। ਏਡੀਐਮ ਨਰਿੰਦਰ ਸਿੰਘ ਨੇ ਦੱਸਿਆ ਕਿ ਅਮਨ ਅਤੇ ਸਤੀਸ਼ ਇਕ ਮਹੀਨਾ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਏ ਹਨ। ਸੀਓ ਪੂਰਵਾ ਸੰਤੋਸ਼ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਰੌਸ਼ਨ, ਸਤੀਸ਼, ਰਣਜੀਤ, ਰਾਜ ਬਹਾਦਰ, ਚੰਦਨ, ਸੁਖਦੀਨ ਅਤੇ ਅਮਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।