
ਇਹ ਜਾਂਚ ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਪਤਨੀ ਦੀ ਕੋਰੂ ਕਿਡਜ਼ ਲਿਮਟਿਡ ਵਿਚ ਹਿੱਸੇਦਾਰੀ ਨਾਲ ਸਬੰਧਤ ਹੈ।
ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਆਪਣੀ ਪਤਨੀ ਅਕਸ਼ਾ ਦੇ ਕਾਰੋਬਾਰੀ ਹਿੱਤਾਂ ਨੂੰ ਲੈ ਕੇ ਸੰਸਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਂਚ ਯੂਕੇ ਪਾਰਲੀਮੈਂਟਰੀ ਸਟੈਂਡਰਡ ਕਮਿਸ਼ਨਰ ਨੇ ਸ਼ੁਰੂ ਕੀਤੀ ਹੈ। ਬੀਬੀਸੀ ਅਨੁਸਾਰ ਇਹ ਜਾਂਚ ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਪਤਨੀ ਦੀ ਕੋਰੂ ਕਿਡਜ਼ ਲਿਮਟਿਡ ਵਿਚ ਹਿੱਸੇਦਾਰੀ ਨਾਲ ਸਬੰਧਤ ਹੈ। ਸੰਸਥਾ ਨੂੰ ਪਿਛਲੇ ਮਹੀਨੇ ਬਜਟ ਵਿਚ ਐਲਾਨੀ ਗਈ ਇਕ ਨਵੀਂ ਪਾਇਲਟ ਸਕੀਮ ਤੋਂ ਲਾਭ ਮਿਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਆਬਕਾਰੀ ਨੀਤੀ ਮਾਮਲਾ: 26 ਅਪ੍ਰੈਲ ਨੂੰ ਆਵੇਗਾ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ
ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਾ ਮੂਰਤੀ ਯੂਕੇ ਦੇ ਕੰਪਨੀਜ਼ ਹਾਊਸ ਰਜਿਸਟਰ ਵਿਚ ਕੋਰੂ ਕਿਡਜ਼ ਵਿਚ ਇਕ ਸ਼ੇਅਰਧਾਰਕ ਵਜੋਂ ਸੂਚੀਬੱਧ ਹੈ। ਸੰਸਦੀ ਜਾਂਚ ਇਹ ਤੈਅਰ ਕਰੇਗੀ ਕਿ ਕੀ ਨਿਯਮ-ਕਾਨੂੰਨ ਦੀ ਉਲੰਘਣਾ ਹੋਈ ਹੈ? ਇਸ ਨੂੰ ਬਾਅਦ ਵਿਚ ਸੰਸਦ ਮੈਂਬਰਾਂ ਦੀ ਮਾਨਕ ਕਮੇਟੀ ਦੇ ਸਾਹਮਣੇ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ
ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਚੁੱਕੀਆਂ ਹਨ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਸੁਨਕ ਨੇ ਵਿਆਜ ਰਜਿਸਟਰ ਦੌਰਾਨ ਆਪਣੀ ਪਤਨੀ ਦੀ ਹਿੱਸੇਦਾਰੀ ਦਾ ਖੁਲਾਸਾ ਨਹੀਂ ਕੀਤਾ, ਜੋ ਕਿ ਉਸ ਨੂੰ ਸੰਸਦ ਮੈਂਬਰ ਵਜੋਂ ਕਰਨਾ ਚਾਹੀਦਾ ਸੀ।
ਇਹ ਵੀ ਪੜ੍ਹੋ: Fact Check: ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ, ਮੌਤ ਦੀ ਉੱਡ ਰਹੀ ਅਫਵਾਹ
ਸੁਨਕ ਨੂੰ ਲੇਬਰ ਐਮਪੀ ਕੈਥਰੀਨ ਮੈਕਕਿਨਲ ਦੁਆਰਾ ਪੁੱਛਿਆ ਗਿਆ ਸੀ ਕਿ ਕੀ ਉਹਨਾਂ ਦੀ ਨਵੀਂ ਚਾਈਲਡ ਕੇਅਰ ਨੀਤੀ ਬਾਰੇ ਘੋਸ਼ਣਾ ਕਰਨ ਵਿਚ ਕੋਈ ਦਿਲਚਸਪੀ ਹੈ। ਉਸ ਸਮੇਂ ਸੁਨਕ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੇਰੇ ਸਾਰੇ ਖੁਲਾਸੇ ਆਮ ਤਰੀਕੇ ਨਾਲ ਕੀਤੇ ਗਏ ਹਨ।