
2013 ਤੋਂ 2018 ਤੱਕ ਉਦੈ ਕ੍ਰਿਸ਼ਨ ਰੈੱਡੀ ਆਂਧਰਾ ਪ੍ਰਦੇਸ਼ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ 'ਤੇ ਸਨ।
UPSC exam: ਆਂਧਰਾ ਪ੍ਰਦੇਸ਼ - ਸਾਬਕਾ ਪੁਲਿਸ ਕਾਂਸਟੇਬਲ ਉਦੈ ਕ੍ਰਿਸ਼ਨਾ ਰੈੱਡੀ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ 2023 ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਨਾ ਸਿਰਫ਼ ਉਸ ਦੇ ਕਰੀਅਰ ਵਿਚ ਇੱਕ ਵੱਡੀ ਛਲਾਂਗ ਹੈ ਬਲਕਿ ਉਸ ਨੇ ਅਪਮਾਨ ਦਾ ਬਦਲਾ ਵੀ ਲਿਆ ਹੈ। ਦਰਅਸਲ, ਉਦੈ ਕ੍ਰਿਸ਼ਨ ਰੈੱਡੀ ਨੇ ਪੁਲਿਸ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਪਮਾਨ ਦਾ ਸਾਹਮਣਾ ਕਰਨ ਤੋਂ ਬਾਅਦ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ। ਉਹ ਖ਼ੁਦ ਵੀ ਸੀਨੀਅਰ ਅਫ਼ਸਰ ਬਣਨ ਦਾ ਇਰਾਦਾ ਰੱਖਦਾ ਸੀ, ਜੋ ਉਸ ਨੇ 6 ਸਾਲਾਂ ਬਾਅਦ ਪੂਰਾ ਕੀਤਾ।
ਦਰਅਸਲ 2013 ਤੋਂ 2018 ਤੱਕ ਉਦੈ ਕ੍ਰਿਸ਼ਨ ਰੈੱਡੀ ਆਂਧਰਾ ਪ੍ਰਦੇਸ਼ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ 'ਤੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਲ 2018 'ਚ ਸਰਕਲ ਇੰਸਪੈਕਟਰ (ਸੀ.ਆਈ.) ਨੇ ਕਰੀਬ 60 ਸਾਥੀ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਉਦੈ ਦਾ ਅਪਮਾਨ ਕੀਤਾ ਸੀ। ਕਥਿਤ ਤੌਰ 'ਤੇ ਇਸ ਅਪਮਾਨ ਤੋਂ ਦੁਖੀ, ਉਦੈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇਕ ਦਿਨ ਅਫ਼ਸਰ ਬਣਨ ਦਾ ਸੰਕਲਪ ਲਿਆ।
ਕਾਂਸਟੇਬਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਉਦੈ ਕ੍ਰਿਸ਼ਨ ਰੈੱਡੀ ਨੇ ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ ਲਈ ਤਿਆਰੀ ਕੀਤੀ ਅਤੇ ਪੂਰੀ ਤਰ੍ਹਾਂ ਨਾਲ ਆਈਏਐਸ ਅਧਿਕਾਰੀ ਬਣਨ 'ਤੇ ਧਿਆਨ ਦਿੱਤਾ। ਉਸ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ 2023 ਵਿੱਚ 780ਵਾਂ ਰੈਂਕ ਪ੍ਰਾਪਤ ਕੀਤਾ ਹੈ।