
ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ‘ਚ ਸੋਮਵਾਰ ਤੱਕ ਦਿਮਾਗੀ ਬੁਖ਼ਾਰ (ਚਮਕੀ ਬੁਖ਼ਾਰ) ਨਾਲ 108 ਬੱਚਿਆਂ ਦੀ ਮੌਤ ਹੀ ਗਈ...
ਮੁਜ਼ੱਫ਼ਰਪੁਰ: ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ‘ਚ ਸੋਮਵਾਰ ਤੱਕ ਦਿਮਾਗੀ ਬੁਖ਼ਾਰ (ਚਮਕੀ ਬੁਖ਼ਾਰ) ਨਾਲ 108 ਬੱਚਿਆਂ ਦੀ ਮੌਤ ਹੀ ਗਈ। 18 ਦਿਨਾਂ ਵਿਚ ਇਸ ਬੀਮਾਰੀ ਨੇ 108 ਬੱਚਿਆਂ ਦੀ ਜਾਨ ਲੈ ਲਈ ਹੈ। ਬੁਖ਼ਾਰ ਨਾਲ ਪੀੜਿਤ 100 ਬੱਚੇ ਜ਼ਿਲ੍ਹੇ ਦੇ ਐਸਕੇਐਮਸੀਐਚ ਹਸਪਤਾਲ ਵਿਚ ਭਰਤੀ ਹਨ। ਹਾਲਾਤ ਇੰਨੇ ਖ਼ਰਾਬ ਹਨ ਕਿ ਹਸਪਤਾਲ ਵਿਚ ਦੋਵੇਂ ਹੀ ਪੀਆਈਸੀਯੂ ਯੂਨਿਟ ਭਰੇ ਹੋਏ ਹਨ। ਬੁਖ਼ਾਰ ਨਾਲ ਪੀੜਿਤ ਬੱਚਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
Brain fever
ਜਿਸ ਕਾਰਨ ਹਸਪਤਾਲ ਤੀਜੀ ਯੂਨਿਟ ਖੋਲ੍ਹਣ ਦੀ ਤਿਆਰੀ ਵਿਚ ਹੈ। ਹਸਪਤਾਲ ‘ਚ ਇਕੱਲੇ ਸੋਮਵਾਰ ਨੂੰ ਹੀ 20 ਬੱਚਿਆਂ ਦੀ ਜਾਨ ਚਲੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੁਖ਼ਾਰ ਨਾਲ ਪੀੜਿਤ ਬੱਚਿਆਂ ਦੀ ਉਮਰ 4 ਤੋਂ 15 ਸਾਲ ਦਰਮਿਆਨ ਹੈ।
ਇਨ੍ਹਾਂ ਜ਼ਿਲ੍ਹਿਆਂ ‘ਚ ਹੈ ਬੀਮਾਰੀ ਦਾ ਪਰਲੋ
Brain fever
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਦਾ ਪਰਲੋ ਉੱਤਰੀ ਬਿਹਾਰ ਦੇ ਸੀਤਾਮੜ੍ਹੀ, ਸ਼ਿਵਹਰ, ਮੋਤੀਹਾਰੀ ਅਤੇ ਵੈਸ਼ਾਲੀ ਵਿਚ ਹੈ। ਹਸਪਤਾਲ ਪਹੁੰਚਣ ਵਾਲੇ ਪੀੜਿਤ ਬੱਚੇ ਇਨ੍ਹਾਂ ਜ਼ਿਲ੍ਹਿਆਂ ਤੋਂ ਹਨ। ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਕਹਿਣਾ ਹੈ ਕਿ ਬੁਖ਼€ਰ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ ਗੰਭੀਰ ਹੈ ਨਾਲ ਹੀ ਸਿਹਤ ਸਕੱਤਰ ਵੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਡਾਕਟਰਾਂ ਨੂੰ ਅਲਰਟ ਕਰ ਦਿੱਤਾ ਹੈ।
ਇਹ ਹਨ ਲੱਛਣ
Brain fever
ਏਈਐਸ (ਐਕਟੂਡ ਇੰਸੇਫੇਲਾਈਟਿਸ ਸਿੰਡਰੋਮ) ਅਤੇ ਜੇਈ (ਜਾਪਾਨੀ ਇੰਸੈਫੇਲਾਈਟਿਸ) ਨੂੰ ਉੱਤਰੀ ਬਿਹਾਰ ਵਿਚ ਚਮਕੀ ਬੁਖ਼ਾਰ ਆਉਂਦੇ ਹੈ ਅਤੇ ਸਰੀਰ ‘ਚ ਦਰਦ ਹੁੰਦਾ ਹੈ। ਇਸ ਤੋਂ ਬਾਅਦ ਬੱਚੇ ਬੇਹੋਸ਼ ਹੋ ਜਾਂਦੇ ਹਨ। ਮਰੀਜ਼ ਨੂੰ ਉਲਟੀ ਆਉਣ ਅਤੇ ਚਿੜਚਿੜੇਪਨ ਦੀ ਸ਼ਿਕਾਇਤ ਵੀ ਰਹਿੰਦੀ ਹੈ।
ਬੀਮਾਰੀ ਵਧਣ ਨਾਲ ਇਹ ਲੱਛਣ ਆਉਂਦੇ ਹਨ ਨਜ਼ਰ
ਬਿਨਾਂ ਕਿਸੇ ਗੱਲ ਦੇ ਵਹਿਮ ਪੈਦਾ ਹੋਣਾ
ਦਿਮਾਗ ਸੰਤੁਲਿਤ ਨਾ ਰਹਿਣਾ
ਪੈਰਾਲਾਈਜ਼ ਹੋ ਜਾਣਾ
ਮਾਸ਼ਪੇਸ਼ੀਆ ‘ਚ ਕਮਜ਼ੋਰੀ
ਬੋਲਣ ਅਤੇ ਸੁਣਨ ‘ਚ ਸਮੱਸਿਆ ਬੇਹੋਸ਼ੀ ਆਉਣਾ
ਸਿਸ਼ੂ ਰੋਗ ਵਿਭਾਗ ਪ੍ਰਧਾਨ ਡਾ. ਗੋਪਾਲ ਸ਼ੰਕਰ ਸਾਹਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਲੱਛਣ ਦਿਸਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹਸਪਤਾਲ ਦੇ ਅੰਕੜਿਆਂ ਅਨੁਸਾਰ ਸਾਲ 2012 ਵਿਚ ਇਸ ਬੁਖ਼ਾਰ ਨਾਲ 120 ਬੱਚਿਆਂ ਦੀ ਮੌਤ ਹੋਈ ਸੀ।