
ਸਾਨੀਆ ਮਿਰਜਾ ਨੇ ਵੀ ਦਿੱਤਾ ਕਰਾਰਾ ਜਵਾਬ
ਨਵੀਂ ਦਿੱਲੀ- ਸਾਨੀਆ ਮਿਰਜਾ ਅਤੇ ਪਾਕਿਸਤਾਨ ਦੀ ਆਦਾਕਾਰ ਵੀਨਾ ਮਲਿਕ ਵਿਚਕਾਰ ਟਵਿੱਟਰ ਤੇ ਜੰਗ ਛਿੜ ਗਈ ਦਰਅਸਲ ਭਾਰਤ-ਪਾਕਿਸਤਾਨ ਦੇ ਮੈਚ ਤੋਂ ਬਾਅਦ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਖਿਲਾੜੀ ਸ਼ਨੀਵਾਰ ਦੀ ਰਾਤ ਇੰਗਲੈਂਡ ਵਿਚ ਡਿਨਰ ਕਰਨ ਇਕ ਰੈਸਟੋਰੈਂਟ ਵਿਚ ਗਏ ਸਨ ਜਦਕਿ ਇਸ ਤੋਂ ਅਗਲੇ ਦਿਨ ਭਾਰਤ ਅਤੇ ਪਾਕਿਸਤਾਨ ਦਾ ਮੈਚ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੀ ਫਿਟਨੈਸ ਦੀ ਬਿਲਕੁਲ ਚਿੰਤਾ ਨਹੀਂ ਕੀਤੀ।
Sania, I am actually so worried for the kid. You guys took him to a sheesha place isn't it Hazardious? Also as far as I know Archie's is all about junk food which isn't good for athletes/Boys. You must know well as you are mother and athlete yourself? https://t.co/RRhaDfggus
— VEENA MALIK (@iVeenaKhan) June 17, 2019
ਵੀਨਾ ਮਲਿਕਾ ਨੇ ਜੰਕ ਫੂਡ ਵਾਲੇ ਰੈਸਟੋਰੈਂਟ ਵਿਚ ਆਪਣੇ ਬੱਚੇ ਨੂੰ ਲੈ ਕੇ ਜਾਣ ਤੇ ਸਾਨੀਆ ਮਿਰਜਾ ਦੀ ਆਲੋਚਨਾ ਕੀਤੀ। ਸਾਨੀਆ ਮਿਰਜਾ ਅਤੇ ਵੀਨਾ ਮਲਿਕਾ ਦੀ ਟਵਿੱਟਰ ਦੀ ਇਹ ਜੰਗ ਕਾਫ਼ੀ ਮਸ਼ਹੂਰ ਹੋ ਰਹੀ ਹੈ। ਵੀਨਾ ਮਲਿਕਾ ਨੇ ਲਿਖਿਆ ਕਿ ''ਸਾਨੀਆ ਮੈਂ ਭਵਿੱਖ ਵਿਚ ਤੁਹਾਡੇ ਬੱਚੇ ਲਈ ਬਹੁਤ ਚਿੰਤਿਤ ਹਾਂ ਤੁਸੀਂ ਆਪਣੇ ਬੱਚੇ ਦੇ ਨਾਲ ਸ਼ੀਸ਼ਾ ਪੈਲੇਸ ਵਿਚ ਹੋ ਕੀ ਇਹ ਖ਼ਤਰਨਾਕ ਨਹੀਂ ਹੈ? ਆਰਚੀ ਜੰਕ ਫੂਡ ਦੇ ਮਸ਼ਹੂਰ ਹੈ ਅਤੇ ਇਹ ਕਿਸੇ ਵੀ ਐਥਲੀਟ ਅਤੇ ਬੱਚੇ ਲਈ ਠੀਕ ਨਹੀਂ ਹੈ। ਵੀਨਾ ਨੇ ਕਿਹਾ ਤੁਸੀਂ ਖੁਦ ਇਕ ਐਥਲੀਟ ਹੋ ਅਤੇ ਇਕ ਮਾਂ ਵੀ ਕੀ ਤੁਹਾਨੂੰ ਇਹ ਨਹੀਂ ਪਤਾ'' ਵੀਨਾ ਦੇ ਇਸ ਟਵੀਟ ਦਾ ਜਵਾਬ ਸਾਨੀਆ ਮਿਰਜਾ ਨੇ ਵੀ ਟਵੀਟ ਕਰ ਕੇ ਦਿੱਤਾ।
Veena,I hav not taken my kid to a sheesha place. Not that it’s any of your or the rest of the world’s business cause I think I care bout my son a lot more than anyone else does :) secondly I am not Pakistan cricket team’s dietician nor am I their mother or principal or teacher https://t.co/R4lXSm794B
— Sania Mirza (@MirzaSania) June 17, 2019
ਸਾਨੀਆ ਮਿਰਜਾ ਨੇ ਲਿਖਿਆ ਕਿ ''ਵੀਨਾ ਮੈਂ ਆਪਣੇ ਬੱਚੇ ਨੂੰ ਸ਼ੀਸ਼ਾ ਪੈਲੇਸ ਨਹੀਂ ਲੈ ਕੇ ਗਈ ਸੀ ਤੁਹਾਨੂੰ ਅਤੇ ਬਾਕੀ ਦੁਨੀਆ ਨੂੰ ਇਤ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਆਪਣੇ ਬੱਚੇ ਦਾ ਧਿਆਨ ਰੱਖ ਸਕਦੀ ਹਾਂ। ਦੂਜੀ ਗੱਲ ਨਾ ਮੈਂ ਪਾਕਿਸਤਾਨ ਕ੍ਰਿਕਟ ਟੀਮ ਦੀ ਡਾਈਟੀਸ਼ੀਅਨ ਹਾਂ ਨਾ ਉਹਨਾਂ ਦੀ ਮਾਂ ਨਾ ਪ੍ਰਿਸੀਪਲ ਅਤੇ ਨਾ ਹੀ ਟੀਚਰ।''