
ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਘਰ ਇਕ ਛੋਟਾ ਮਹਿਮਾਨ ਆ ਗਿਆ ਹੈ। ਸਾਨੀਆ ਨੇ ਬੇਟੇ ਨੂੰ ਜਨਮ ਦਿਤਾ ਹੈ। ਪਤੀ ਸ਼ੋਏਬ ਨੇ...
ਨਵੀਂ ਦਿੱਲੀ (ਭਾਸ਼ਾ) : ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਘਰ ਇਕ ਛੋਟਾ ਮਹਿਮਾਨ ਆ ਗਿਆ ਹੈ। ਸਾਨੀਆ ਨੇ ਬੇਟੇ ਨੂੰ ਜਨਮ ਦਿਤਾ ਹੈ। ਪਤੀ ਸ਼ੋਏਬ ਨੇ ਟਵਿਟਰ ਦੇ ਜ਼ਰੀਏ ਅਪਣੇ ਫੈਂਨਸ ਦੇ ਨਾਲ ਇਹ ਖ਼ੁਸ਼ਖਬਰੀ ਸਾਂਝੀ ਕੀਤੀ ਹੈ। ਨੰਨ੍ਹੇ ਮਹਿਮਾਨ ਦੇ ਘਰ ਆਉਣ ਤੋਂ ਬਾਅਦ ਕਪਲ ਨੂੰ ਫੈਂਨਸ ਵਲੋਂ ਵਧਾਈ ਦੇ ਸੁਨੇਹੇ ਵੀ ਮਿਲ ਰਹੇ ਹਨ। ਸ਼ੋਏਬ ਨੇ ਟਵੀਟ ਵਿਚ ਦੁਆਵਾਂ ਦੇਣ ਲਈ ਫੈਂਨਸ ਨੂੰ ਧੰਨਵਾਦ ਵੀ ਕਿਹਾ ਹੈ।
Excited to announce: Its a boy, and my girl is doing great and keeping strong as usual #Alhumdulilah. Thank you for the wishes and Duas, we are humbled ?? #BabyMirzaMalik ??
— Shoaib Malik ?? (@realshoaibmalik) October 30, 2018
ਸ਼ੋਏਬ ਮਲਿਕ ਨੇ ਟਵੀਟ ਵਿਚ ਲਿਖਿਆ, ‘ਐਲਾਨ ਕਰਦੇ ਹੋਏ ਬੇਹੱਦ ਉਤਸ਼ਾਹਿਤ ਹਾਂ। ਮੁੰਡਾ ਹੋਇਆ ਹੈ ਮੇਰੀ ਗਰਲ (ਸਾਨੀਆ ਮਿਰਜਾ) ਬਿਲਕੁੱਲ ਠੀਕ ਹੈ। ਹਮੇਸ਼ਾ ਦੀ ਤਰ੍ਹਾਂ ਹਿੰਮਤ ਨਾਲ ਖੜੀ ਹੈ। ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਅਤੇ ਵਧਾਈ ਲਈ ਧੰਨਵਾਦ। ਅਸੀ ਤੁਹਾਡੇ ਸਾਰਿਆਂ ਦੇ ਸ਼ੁਕਰ ਗੁਜ਼ਾਰ ਹਾਂ।’ ਇਸ ਦੇ ਨਾਲ ਹੀ ਸ਼ੋਏਬ ਨੇ ਹੈਸ਼ਟੈਗ # BabyMirzaMalik ਵੀ ਲਿਖਿਆ ਹੈ। ਸ਼ੋਏਬ ਦੀ ਇਸ ਪੋਸਟ ਨੂੰ ਕੁਝ ਹੀ ਮਿੰਟਾਂ ਵਿਚ ਹਜ਼ਾਰਾਂ ਤੋਂ ਜ਼ਿਆਦਾ ਲਾਈਕਸ ਮਿਲ ਗਏ ਸਨ।
ਜਦੋਂ ਕਿ ਫੈਂਨਸ ਕਮੈਂਟ ਬਾਕਸ ਵਿਚ ਵਧਾਈ ਦੇ ਸੁਨੇਹੇ ਵੀ ਲਿਖ ਰਹੇ ਹਨ। ਵਧਾਈ ਦੇਣ ਵਾਲਿਆਂ ਦੀ ਲਿਸਟ ਵਿਚ ਕਈ ਦਿੱਗਜ ਸੇਲੇਬਸ ਦੇ ਵੀ ਨਾਮ ਸ਼ਾਮਲ ਹਨ। ਪਾਕਿਸਤਾਨੀ ਕ੍ਰਿਕੇਟਰ ਮੋਹੰਮਦ ਆਮਿਰ, ਫਰਾਹ ਖਾਨ, ਕ੍ਰਿਕੇਟਰ ਸ਼ੋਹਲ ਸਮੇਤ ਬਹੁਤ ਸਾਰੇ ਲੋਕ ਸ਼ੋਏਬ ਅਤੇ ਸਾਨੀਆ ਨੂੰ ਨਵੇਂ ਮਹਿਮਾਨ ਦੇ ਘਰ ਆਉਣ ਦੀ ਵਧਾਈ ਦੇ ਰਹੇ ਹਨ। ਪ੍ਰੈਗਨੈਂਸੀ ਦੇ ਦੌਰਾਨ ਦਿਤੇ ਇਕ ਇੰਟਰਵਿਯੂ ਵਿਚ ਸਾਨੀਆ ਮਿਰਜ਼ਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਦੇ ਨਾਮ ਨਾਲ ਮਿਰਜ਼ਾ ਅਤੇ ਸਾਨੀਆ ਸਰਨੇਮ ਜੁੜਾਂਗੇ।
ਦੱਸ ਦਈਏ ਕਿ ਸਾਨੀਆ ਅਤੇ ਸ਼ੋਏਬ ਨੇ ਸਾਲ 2010 ਵਿਚ ਵਿਆਹ ਕੀਤਾ ਸੀ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਪਾਕਿਸਤਾਨੀ ਕ੍ਰਿਕੇਟਰ ਨਾਲ ਵਿਆਹ ਕਰਨ ਦੇ ਕਾਰਨ ਸਾਨੀਆ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਵੀ ਕੀਤਾ ਗਿਆ ਸੀ। ਹਾਲਾਂਕਿ ਸਾਨੀਆ ਨੇ ਸਾਰੀਆਂ ਪ੍ਰਸਥਿਤੀਆਂ ਦਾ ਹਿੰਮਤ ਨਾਲ ਸਾਹਮਣਾ ਕੀਤਾ।