
ਜੈਸ਼ ਕਮਾਂਡਰ ਸੱਜਾਦ ਭੱਟ ਢੇਰ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਫ਼ੌਜ ਨੂੰ ਇਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਫ਼ੌਜ ਨੇ ਮੰਗਲਵਾਰ ਨੂੰ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਮਾਂਡਰ ਸੱਜਾਦ ਭੱਟ ਨੂੰ ਮਾਰ ਮੁਕਾਇਆ। ਇਸ ਦੇ ਨਾਲ ਹੀ ਫ਼ੌਜ ਨੇ ਇਕ ਹੋਰ ਅਤਿਵਾਦੀ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਫ਼ੌਜ ਨੇ ਇਸ ਕਾਰਵਾਈ 'ਚ ਕੁਲ 2 ਅਤਿਵਾਦੀ ਮਾਰੇ।
Pulwama attack: Key conspirator Sajjad Bhat killed in Anantnag
ਜ਼ਿਕਰਯੋਗ ਹੈ ਕਿ ਸੱਜਾਦ ਭੱਟ ਉਹੀ ਅਤਿਵਾਦੀ ਹੈ, ਜਿਸ ਦੀ ਕਾਰ ਬੀਤੀ 14 ਫ਼ਰਵਰੀ ਨੂੰ ਪੁਲਵਾਮਾ ਹਮਲੇ ਦੌਰਾਨ ਆਈਈਡੀ ਧਮਾਕੇ ਲਈ ਵਰਤੀ ਗਈ ਸੀ। ਫ਼ੌਜ ਅਤੇ ਅਤਿਵਾਦੀਆਂ ਵਿਚਕਾਰ ਚੱਲੇ ਇਸ ਮੁਕਾਬਲੇ 'ਚ ਇਕ ਜਵਾਨ ਵੀ ਸ਼ਹੀਦ ਹੋ ਗਿਆ। ਜਿਹੜਾ ਦੂਜਾ ਅਤਿਵਾਦੀ ਮਾਰਿਆ ਗਿਆ ਉਹ ਬੀਤੇ ਦਿਨੀਂ 17 ਜੂਨ ਨੂੰ ਪੁਲਵਾਮਾ 'ਚ ਫ਼ੌਜ ਦੀ ਗੱਡੀ 'ਚ ਕੀਤੇ ਆਈਈਡੀ ਧਮਾਕੇ ਦਾ ਮੁੱਖ ਸਾਜ਼ਸ਼ਘਾੜਾ ਸੀ।
Pulwama attack
ਦੱਸ ਦੇਈਏ ਕਿ 14 ਫ਼ਰਵਰੀ ਨੰ ਸੀਆਰਪੀਐਫ਼ ਦੇ ਕਾਫ਼ਲੇ 'ਤੇ ਪੁਲਵਾਮਾ ਜ਼ਿਲ੍ਹੇ 'ਚ 200 ਕਿਲੋ ਆਈਈਡੀ ਬੰਬ ਨਾਲ ਭਰੀ ਕਾਰ ਧਮਾਕਾ ਕਰ ਦਿੱਤਾ ਗਿਆ ਸੀ। ਇਸ ਹਮਲੇ 'ਚ 40 ਤੋਂ ਵੱਧ ਜਵਾਨਾਂ ਦੀ ਮੌਤ ਹੋ ਗਈ ਸੀ।