ਜਾਨਵਰਾਂ ਤੋਂ ਇਨਸਾਨਾਂ ਵਿਚ ਵੱਧ ਰਹੀਆਂ ਨੇ ਬੀਮਾਰੀਆਂ 
Published : Jun 18, 2020, 9:32 am IST
Updated : Jun 18, 2020, 9:32 am IST
SHARE ARTICLE
File Photo
File Photo

ਜੰਗਲਾਂ ਦੀ ਕਟਾਈ ਅਤੇ ਜੰਗਲੀ ਜਾਨਵਰਾਂ ਦਾ ਵਪਾਰ ਮੁੱਖ ਕਾਰਨ

ਨਵੀਂ ਦਿੱਲੀ, 17 ਜੂਨ : ਦੇਸ਼ ਅਤੇ ਦੁਨੀਆਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਨਵੀਂ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੰਗਲੀ ਜਾਨਵਰਾਂ ਦੇ ਵਪਾਰ ਅਤੇ ਜੰਗਲਾਂ ਦੀ ਵਾਢੀ ਕਾਰਨ ਮਨੁੱਖ ਅਤੇ ਜਾਨਵਰਾਂ ਵਿਚਾਲੇ ਨੇੜਤਾ ਵਧਦੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਜਾਨਵਰਾਂ ਤੋਂ ਇਨਸਾਨਾਂ ਵਿਚ ਬੀਮਾਰੀਆਂ ਵੀ ਵੱਧ ਰਹੀਆਂ ਹਨ। 

File PhotoFile Photo

ਵਰਲਡ ਵਾਈਡ ਫ਼ੰਡ ਫ਼ਾਰ ਨੇਚਰ ਨੇ ਅਪਣੀ ਰੀਪੋਰਟ ਵਿਚ ਪਸ਼ੂਆਂ ਤੋਂ ਮਨੁੱਖ ਵਿਚ ਫੈਲਣ ਵਾਲੀਆਂ ਬੀਮਾਰੀਆਂ ਦੇ ਮੁੱਖ ਕਾਰਨਾਂ ਵਲ ਧਿਆਨ ਦੇਣ ਲਈ ਫ਼ੌਰੀ ਤੌਰ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ‘ਕੋਵਿਡ-19-ਲੋਕਾਂ ਅਤੇ ਕੁਦਰਤ ਨੂੰ ਬਚਾਉਣ ਲਈ ਫ਼ੌਰੀ ਸੱਦਾ’ ਨਾਮੀ ਰੀਪੋਰਟ ਵਿਚ ਕਿਹਾ ਗਿਆ ਹੈ, ‘ਪਿਛਲੇ ਕੁੱਝ ਦਹਾਕਿਆਂ ਤੋਂ ਲੋਕਾਂ ਨੇ ਕੁਦਰਤੀ ਖੇਤਰਾਂ ’ਤੇ ਕਬਜ਼ਾ ਵਧਾ ਦਿਤਾ ਹੈ ਜਿਸ ਕਾਰਨ ਮਨੁੱਖਾਂ, ਪਾਲਤੂ ਜਾਨਵਰਾਂ ਅਤੇ ਜੰਗਲੀ ਜਾਨਵਰਾਂ ਵਿਚਾਲੇ ਨੇੜਤਾ ਵੱਧ ਰਹੀ ਹੈ। 

ਇਸ ਦਾ ਨਤੀਜਾ ਹੈ ਕਿ ਜਾਨਵਰਾਂ ਵਿਚ ਪੈਣਾ ਹੋਣ ਵਾਲੀਆਂ ਅਤੇ ਉਨ੍ਹਾਂ ਕਾਰਨ ਇਨਸਾਨਾਂ ਵਿਚ ਫੈਲਣ ਵਾਲੀਆਂ ਨਵੀਆਂ ਬੀਮਾਰੀਆਂ ਦੀ ਗਿਣਤੀ ਪਿਛਲੀ ਸਦੀ ਵਿਚ ਤੇਜ਼ੀ ਨਾਲ ਵੱਧ ਗਈ ਹੈ। ਕਿਹਾ ਗਿਆ ਹੈ ਕਿ ਹਰ ਸਾਲ ਲਗਭਗ ਤਿੰਨ ਤੋਂ ਚਾਰ ਅਜਿਹੀਆਂ ਨਵੀਆਂ ਬੀਮਾਰੀਆਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਨਵੀਆਂ ਬੀਮਾਰੀਆਂ ਤੋਂ ਮਨੁੱਖੀ ਸਿਹਤ ਨੂੰ ਗੰਭੀਰ ਖ਼ਤਰਾ ਹੈ ਅਤੇ ਐਚਆਈਵੀ, ਏਡਜ਼, ਸਾਰਸ ਤੇ ਕੋਵਿਡ-19 ਸਣੇ ਮਾਰੂ ਬੀਮਾਰੀਆਂ ਪੈਦਾ ਹੋ ਰਹੀਆਂ ਹਨ।

ਡਬਲਿਊ ਡਬਲਿਊ ਐਫ਼ ਇੰਟਰਨੈਸ਼ਨਲ ਦੇ ਡਾਇਰੈਕਟਰ ਮਾਰੋ ਲੰਬਟਿਰਨੀ ਨੇ ਕਿਹਾ, ‘ਸਾਨੂੰ ਫ਼ੌਰੀ ਤੌਰ ’ਤੇ ਕੁਦਰਤ ਦੀ ਤਬਾਹੀ ਅਤੇ ਇਨਸਾਨ ਦੀ ਸਿਹਤ ਵਿਚਲੇ ਸਬੰਧਾਂ ਨੂੰ ਪਛਾਣਨਾ ਪਵੇਗਾ, ਨਹੀਂ ਤਾਂ ਅਸੀਂ ਛੇਤੀ ਹੀ ਅਗਲੀ ਮਹਾਮਾਰੀ ਵੇਖਾਂਗੇ।’ (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement