ਕੋਰੋਨਾ ਦੀ ਤੀਜੀ ਲਹਿਰ ਨਾਲ ਲੜਨਗੇ 1 ਲੱਖ ਵਾਰੀਅਰਜ਼, ਪੀਐੱਮ ਮੋਦੀ ਨੇ ਸ਼ੁਰੂ ਕੀਤਾ ਮਹਾਅਭਿਆਨ 
Published : Jun 18, 2021, 3:17 pm IST
Updated : Jun 18, 2021, 3:19 pm IST
SHARE ARTICLE
Narendra Modi
Narendra Modi

ਇਹ ਮੁਹਿੰਮ ਸਾਡੇ ਸਿਹਤ ਖੇਤਰ ਦੀ ਲੜਾਈ ਲੜ ਰਹੀ ਕੋਵਿਡ ਦੀ ਫਰੰਟ ਲਾਈਨ ਫੋਰਸ ਨੂੰ ਨਵੀਂ ਊਰਜਾ ਵੀ ਪ੍ਰਦਾਨ ਕਰੇਗੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 26 ਸੂਬਿਆਂ ਦੇ 111 ਟ੍ਰੇਨਿੰਗ ਸੈਂਟਰਾਂ ਰਾਹੀਂ ਕੋਵਿਡ-19 ਹੈਲਥਕੇਅਰ ਫਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਰੂਪ ਨਾਲ ਤਿਆਰ ਪ੍ਰੀਖਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਇਕ ਲੱਖ ਫਰੰਟਲਾਈਨ ਵਰਕਰਾਂ ਨੂੰ ਹੁਨਰ ਨਾਲ ਲੈਸ ਕੀਤਾ ਜਾਵੇਗਾ ਅਤੇ ਨਵੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫਤਰ ਵਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। 

Covid19 vaccineCovid19

ਇਹ ਵੀ ਪੜ੍ਹੋ : ਫੇਸਬੁੱਕ ਦੀ ਇਸ ਪਹਿਲ ਨਾਲ ਸਿਹਤ ਨਾਲ ਜੁੜੀਆਂ ਫਰਜ਼ੀ ਖਬਰਾਂ 'ਤੇ ਲੱਗੇਗੀ ਲਗਾਮ

ਇਸ ਪ੍ਰੋਗਰਾਮ ਦੌਰਾਨ ਪੀ.ਐੱਮ. ਮੋਦੀ ਨੇ ਦੇਸ਼ ਦੀ ਜਨਤਾ ਨੂੰ ਕਿਹਾ ਕਿ ਸਾਵਧਾਨੀ ਨਾਲ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਹੋਰ ਤਿਆਰੀਆਂ ਕਰਨੀਆਂ ਪੈਣਗੀਆਂ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਦੇਸ਼ ’ਚ ਕਰੀਬ 1 ਲੱਖ ਫਰੰਟ ਲਾਈਨ ਕੋਰੋਨਾ ਯੋਧੇ ਤਿਆਰ ਕਰਨ ਦੀ ਮਹਾ-ਮੁਹਿੰਮ ਸ਼ੁਰੂ ਹੋ ਗਈ ਹੈ, ਕੋਰੋਨਾ ਦੀ ਦੂਜੀ ਲਹਿਰ ’ਚ ਅਸੀਂ ਵੇਖਿਆ ਕਿ ਇਸ ਵਾਇਰਸ ਦਾ ਵਾਰ-ਵਾਰ ਬਦਲਦਾ ਰੂਪ ਕਿਸ ਤਰ੍ਹਾਂ ਸਾਡੇ ਸਾਹਮਣੇ ਚੁਣੌਤੀਆਂ ਲਿਆ ਸਕਦਾ ਹੈ, ਇਹ ਵਾਇਰਸ ਸਾਡੇ ਵਿਚ ਅਜੇ ਵੀ ਹੈ ਅਤੇ ਇਸ ਦੇ ਮਿਊਟੇਡ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।

CORONACorona 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕੋਰਸ ਦੋ ਤੋਂ ਤਿੰਨ ਮਹੀਨਿਆਂ ’ਚ ਪੂਰਾ ਹੋ ਜਾਵੇਗਾ, ਇਸ ਲਈ ਲੋਕ ਤੁਰੰਤ ਕੰਮ ਲਈ ਉਪਲੱਬਧ ਵੀ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਕੋਵਿਡ ਨਾਲ ਲੜ ਰਹੀ ਸਾਡੀ ਹੈਲਥ ਸੈਕਟਰ ਦੀ ਫਰੰਟਲਾਈਨ ਕੋਰਸ ਨੂੰ ਨਵੀਂ ਊਰਜਾ ਵੀ ਮਿਲੇਗੀ ਅਤੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਨਗੇ। 

ਇਹ ਵੀ ਪੜ੍ਹੋ : 'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੁਹਿੰਮ ਸਾਡੇ ਸਿਹਤ ਖੇਤਰ ਦੀ ਲੜਾਈ ਲੜ ਰਹੀ ਕੋਵਿਡ ਦੀ ਫਰੰਟ ਲਾਈਨ ਫੋਰਸ ਨੂੰ ਨਵੀਂ ਊਰਜਾ ਵੀ ਪ੍ਰਦਾਨ ਕਰੇਗੀ ਅਤੇ ਪਿਛਲੇ 7 ਸਾਲਾਂ ਵਿਚ ਦੇਸ਼ ਵਿਚ ਸਾਡੇ ਨੌਜਵਾਨਾਂ, ਨਵੇਂ ਏਮਜ਼, ਨਵੇਂ ਮੈਡੀਕਲ ਕਾਲਜਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਉੱਤੇ ਵੀ ਜ਼ੋਰ ਦੇਵੇਗੀ। ਨਵੇਂ ਨਰਸਿੰਗ ਕਾਲਜਾਂ ਦੀ ਉਸਾਰੀ ਦਾ ਕੰਮ ਰੱਖਿਆ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

SHARE ARTICLE

ਏਜੰਸੀ

Advertisement

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM
Advertisement