Global Approval Rating: PM ਮੋਦੀ ਨੰਬਰ 1 'ਤੇ, ਅਮਰੀਕੀ ਰਾਸ਼ਟਰਪਤੀ ਸਮੇਤ ਕਈਆਂ ਨੂੰ ਛੱਡਿਆ ਪਿੱਛੇ
Published : Jun 18, 2021, 12:33 pm IST
Updated : Jun 18, 2021, 12:33 pm IST
SHARE ARTICLE
PM Narendra Modi’s global approval rating falls to 66 percent
PM Narendra Modi’s global approval rating falls to 66 percent

ਕੋਰੋਨਾ ਕਾਲ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਪ੍ਰਸਿੱਧੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।

ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਪ੍ਰਸਿੱਧੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕੀ ਡੇਟਾ ਇੰਟੈਲੀਜੈਂਸ ਫਰਮ (ਮਾਰਨਿੰਗ ਕੰਸਲਟ) ਵੱਲੋਂ ਕੀਤੇ ਗਏ ਇਕ ਸਰਵੇ ਮੁਤਾਬਕ ਸਵਿਕਾਰਨਯੋਗਤਾ (Acceptability) ਦੇ ਮਾਮਲੇ ਵਿਚ ਪੀਐਮ ਮੋਦੀ (PM Modi) ਵਿਸ਼ਵ ਦੇ ਹੋਰ ਨੇਤਾਵਾਂ ਦੇ ਮੁਕਾਬਲੇ ਪਹਿਲੇ ਨੰਬਰ ‘ਤੇ ਹਨ।

Narendra Modi at Mann ki BaatNarendra Modi

ਹੋਰ ਪੜ੍ਹੋ: ਕਾਂਗਰਸ ਨੂੰ ਝਟਕਾ! ਅਸਾਮ ਤੋਂ ਪਾਰਟੀ ਵਿਧਾਇਕ ਨੇ ਦਿੱਤਾ ਅਸਤੀਫ਼ਾ, ਰਾਹੁਲ ਗਾਂਧੀ ਨੂੰ ਦੱਸਿਆ ਅਸਮਰੱਥ

ਵੱਡੀ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ (US President Joe Biden) ਇਸ ਸੂਚੀ ਵਿਚ ਟਾਪ 5 ਵਿਚ ਵੀ ਨਹੀਂ ਹਨ। ਸਰਵੇ ਮੁਤਾਬਕ ਪੀਐਮ ਮੋਦੀ ਦੀ ਗਲੋਬਲ ਅਪਰੂਵਲ ਰੇਟਿੰਗ (Global Approval Rating) 60 ਫੀਸਦ ਹੈ। ਸਰਵੇ ਵਿਚ ਉਹ ਅਮਰੀਕਾ, ਬ੍ਰਿਟੇਨ, ਰੂਸ, ਆਸਟ੍ਰੇਲੀਆ, ਕੈਨੇਡਾ, ਬ੍ਰਾਜ਼ੀਲ, ਫਰਾਂਸ ਅਤੇ ਜਰਮਨ ਸਮੇਤ 13 ਦੇਸ਼ਾਂ ਦੇ ਹੋਰ ਨੇਤਾਵਾਂ ਤੋਂ ਅੱਗੇ ਹਨ।

joe bidenJoe biden

ਹੋਰ ਪੜ੍ਹੋ: ਦੋ ਦੋਸਤਾਂ ਦੀ ਮਿਹਨਤ! ਇਕ ਸਾਲ ਪਹਿਲਾਂ ਸ਼ੁਰੂ ਕੀਤਾ Online Startup, ਹੁਣ ਨਾਲ ਜੁੜੇ ਹਜ਼ਾਰਾਂ ਸਕੂਲ

ਪੀਐਮ ਮੋਦੀ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡ੍ਰੈਗੀ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੀ ਅਪਰੂਵਲ ਰੇਟਿੰਗ (Approval Rating) 65 ਫੀਸਦ ਹੈ। ਉੱਥੇ ਹੀ ਤੀਜੇ ਨੰਬਰ ’ਤੇ ਮੈਕਸਿਕੋ ਦੇ ਰਾਸ਼ਟਰਪਤੀ ਲੋਪੇਜ ਓਬ੍ਰੇਡੋਰ ਹਨ, ਜਿਨ੍ਹਾਂ ਦੀ ਰੇਟਿੰਗ 63 ਫੀਸਦ ਹੈ।

Prime minister narendra modiPrime minister narendra modi

ਹੋਰ ਪੜ੍ਹੋ: ਮਾਣ ਵਾਲੀ ਗੱਲ! ਟੋਕੀਓ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਹੋਈ ਚੋਣ

ਰੇਟਿੰਗ ਦੀ ਲਿਸਟ

  • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ - 66 %
  • ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡ੍ਰੈਗੀ -65  %
  • ਮੈਕਸਿਕੋ ਦੇ ਰਾਸ਼ਟਰਪਤੀ ਲੋਪੇਜ ਓਬ੍ਰੇਡੋਰ-63 %
  • ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ 54 %
  • ਜਰਮਨ ਚਾਂਸਲਰ ਐਂਜੇਲਾ ਮਾਰਕੇਲ 53 %
  • ਯੂਐਸ ਰਾਸ਼ਟਰਪਤੀ ਜੋ ਬਿਡੇਨ 53%
  • ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 48 %
  • ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ 44 %
  • ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ 37 %
  • ਸਪੇਨ ਦਾ ਪੇਡਰੋ ਸੈਂਚੇਜ਼ 36%
  • ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ 35 %
  • ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 35 %
  • ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹੀਡ ਸੁਗਾ 29 %

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement