
ਤਿੰਨ ਘੰਟੇ ਕੰਮ ਕਰਨ ਦਾ ਸਮਾਂ, ਨਿਯੁਕਤੀ ਪੱਤਰ ਜਾਰੀ ਕਰਨ ਦਾ ਅਧਿਕਾਰ ਸਕੂਲ ਕਮੇਟੀਆਂ ਨੂੰ ਦਿੱਤਾ ਗਿਆ ਸੀ।
ਚੰਡੀਗੜ੍ਹ-ਜਦੋਂ ਆਲ ਇੰਡੀਆ ਮਿਡ ਡੇਅ ਮੀਲ ਕੁੱਕ ਵਰਕਰ ਯੂਨੀਅਨ ਬਣਾਈ ਸੀ ਉਸ ਸਮੇਂ ਸਾਰੇ ਦੇਸ਼ 'ਚ 30 ਲੱਖ ਕੁੱਕ ਵਰਕਰ ਸਨ। 28 ਸਟੇਟਾਂ ਅਤੇ 7 ਪ੍ਰਬੰਧਕ ਪ੍ਰਦੇਸ਼ ਹਨ। ਉਸ ਸਮੇਂ ਤਾਲਿਮਨਾਡੂ, ਕੇਰਲ, ਪੁਡੂਚੇਰੀ, ਲਕਸ਼ਦੀਪ ਸਟੇਟਾਂ 'ਚ ਮਿਨੀਮਮ ਵੇਵਜ ਐਕਟ ਤਹਿਤ ਵੇਤਨ ਦਿੱਤਾ ਜਾਂਦਾ ਸੀ। ਕੁੱਕ ਵਰਕਰਾਂ ਦੀਆਂ ਨਿਯੁਕਤੀਆਂ ਐੱਚ.ਆਰ.ਡੀ. ਵਿਭਾਗ ਭਾਰਤ ਸਰਕਾਰ ਨੇ 2005 'ਚ ਕੀਤੀਆਂ ਸਨ। ਤਿੰਨ ਘੰਟੇ ਕੰਮ ਕਰਨ ਦਾ ਸਮਾਂ, ਨਿਯੁਕਤੀ ਪੱਤਰ ਜਾਰੀ ਕਰਨ ਦਾ ਅਧਿਕਾਰ ਸਕੂਲ ਕਮੇਟੀਆਂ ਨੂੰ ਦਿੱਤਾ ਗਿਆ ਸੀ। ਭਾਰਤ ਸਰਕਾਰ ਨੂੰ 25% ਅਤੇ ਸਟੇਟ ਸਰਕਾਰਾਂ ਨੂੰ 10% ਮਿਲਦਾ ਸੀ।
ਇਹ ਵੀ ਪੜ੍ਹੋ-ਚੀਨ : ਗੈਸ ਪਾਈਪਲਾਈਨ 'ਚ ਹੋਇਆ ਵੱਡਾ ਧਮਾਕਾ, 11 ਦੀ ਮੌਤ ਤੇ 37 ਜ਼ਖਮੀ
ਡਾ. ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਇਕ ਹਜ਼ਾਰ ਤੋਂ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਤੱਕ ਪ੍ਰਵਾਨਗੀ ਨਹੀਂ ਦਿੱਤੀ ਜਦੋਂ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਉਦੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 2010 ਵਿਚ ਕੁੱਕ ਵਰਕਰਾਂ ਦੀ ਤਨਖਾਹ 'ਚ ਵਾਧਾ ਕਰਨ ਲਈ ਪੱਤਰ ਲਿਖਦੇ ਸਨ ਜਦੋਂ ਮੋਦੀ ਖੁਦ ਪ੍ਰਧਾਨ ਮੰਤਰੀ ਬਣਿਆ ਤਾਂ ਕੁੱਕ ਵਰਕਰਾਂ ਦੀ ਤਖਨਾਹ ਇਕ ਰੁਪਿਆ ਵੀ ਨਹੀਂ ਵਧਾਈ।
ਇਹ ਵੀ ਪੜ੍ਹੋ-ਨਵਾਂ ਸੰਕਟ : ਚੀਨ 'ਚ ਫਿਰ ਮਿਲੇ 24 ਤਰ੍ਹਾਂ ਦੇ 'ਕੋਰੋਨਾ ਵਾਇਰਸ'
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਮਗਰੋਂ ਤਨਖਾਹ 'ਚ 500 ਰੁਪਏ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ। ਇਸ ਫੈਸਲੇ ਨੂੰ ਇਕ ਜਨਵਰੀ 2017 ਨੂੰ ਲਾਗੂ ਕੀਤਾ ਗਿਆ ਸੀ। ਹੁਣ ਕੁੱਕ ਵਰਕਰਾਂ ਦੀ ਤਨਖਾਹ 2200 ਰੁਪਏ ਕਰ ਦਿੱਤੀ ਗਈ। ਕੁੱਕ ਨੂੰ ਛੁੱਟੀਆਂ ਦੇਣ ਦੇ ਹੁਕਮ ਵੀ ਜਾਰੀ ਕੀਤੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਅੰਕਿਤ ਬਾਂਸਲ ਨੇ ਹਰ ਸਮੇਂ ਕੁੱਕ ਵਰਕਰਾਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਸ਼ਲਾਘਾਯੋਗ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ-ਸਿਹਤ ਮੰਤਰਾਲਾ ਨੇ 7 ਗੁਣਾ ਵਧ ਮੌਤਾਂ ਦਾ ਦਾਅਵਾ ਕਰਨ ਵਾਲੀ ਵਿਦੇਸ਼ੀ ਮੀਡੀਆ ਦੀ ਰਿਪੋਰਟ ਕੀਤੀ ਖਾਰਿਜ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਲੋਕਸਭਾ ਸੈਸ਼ਨ ਦੌਰਾਨ ਕੁੱਕ ਵਰਕਰਾਂ ਦੀ ਤਨਖਾਹ 'ਚ ਵਾਧਾ ਕਰਨ ਲਈ ਮੋਦੀ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਜੇ ਮੋਦੀ ਸਰਕਾਰ ਨੇ ਤਨਖਾਹ ਨਾ ਵਧਾਈ ਤਾਂ ਲੋਕ ਸਭਾ ਸ਼ੈਸ਼ਨ ਉੰਨੀ ਦੇਰ ਤੱਕ ਚੱਲਣ ਨਹੀਂ ਦੇਵੇਗੀ ਜਿੰਨੀ ਦੇਰ ਤੱਕ ਕੁੱਕ ਵਰਕਰਾਂ ਦਾ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਕਰਦੀ।