
ਕਸਬੇ ਦੇ ਨਾਲ ਲਗਦੇ ਮਿਹਾੜੀ ਖੇਤਰ ਵਿਚ ਡਰਾਇਵਰ ਦਾ ਸੰਤੁਲਨ ਵਿਗੜ ਜਾਣ ‘ਤੇ ਗੱਡੀ ਨਾਲੇ...
ਕਟੜਾ: ਕਸਬੇ ਦੇ ਨਾਲ ਲਗਦੇ ਮਿਹਾੜੀ ਖੇਤਰ ਵਿਚ ਡਰਾਇਵਰ ਦਾ ਸੰਤੁਲਨ ਵਿਗੜ ਜਾਣ ‘ਤੇ ਗੱਡੀ ਨਾਲੇ ਵਿਚ ਜਾ ਡਿੱਗੀ। ਜਿਸਦੇ ਚਲਦੇ ਉਸ ਵਿਚ 10 ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਨੇ ਤੁਰੰਤ ਸਥਾਨਕ ਲੋਕਾਂ ਦੀ ਮੱਦਦ ਨਾਲ ਜ਼ਖ਼ਮੀਆਂ ਨੂੰ ਮਿਹਾੜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਇਲਾਜ਼ ਤੋਂ ਬਾਅਦ ਜ਼ਖ਼ਮੀਆਂ ਨੂੰ ਕਟੜਾ ਹਸਪਤਾਲ ਵਿਚ ਭੇਜ ਦਿੱਤਿ ਗਿਆ। ਸਾਰੇ ਸ਼ਰਧਾਲੂਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਉਥੇ ਪੁਲਿਸ ਨੇ ਇਸ ਸੰਬੰਧ ‘ਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਵਿੰਗਰ ਨੰਬਰ ਜੇਕੇ 14ਸੀ-8995 ਵੈਸ਼ਨੂੰ ਦੇਵੀ ਵਿਚ ਮੱਥਾ ਟੇਕਣ ਤੋਂ ਬਾਅਦ ਵੀਰਗੰਜ ਤੋਂ ਆਏ ਯਾਤਰੀਆਂ ਨੂੰ ਲੈ ਕੇ ਕਟੜਾ ਤੋਂ ਜੰਮੂ ਵੱਲ ਜਾ ਰਹੀ ਸੀ ਕਿ ਅਚਾਨਕ ਡਰਾਇਵਰ ਵੱਲੋਂ ਸੰਤੁਲਨ ਖੋ ਦੇਣ ਨਾਲ ਨਾਲੇ ਵਿਚ ਡਿੱਗੀ। ਇਸ ਹਾਦਸੇ ਵਿਚ ਲਗਪਗ 10 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਹਿਚਾਣ ਨੀਰ ਸੁਸੂ ਪੁੱਤਰ ਧੂਰਾ ਸੁਸਾ, ਸੁਸਾ ਕੁਮਾਰੀ ਪਤਨੀ ਧੁਰਾ, ਧਰਮਵੀਰ ਚੋਰ ਸਿੰਘਾ ਪੁੱਤਰ ਇੰਦਰਧਰ ਚੋਰਸਿੰਘਾ,
ਸੁਨੀਤਾ ਚੋਰਸਿੰਘਾ ਪਤਨੀ ਧਰਮਵੀਰ ਚੋਰ ਸਿੰਘਾ, ਸੀਮਾ ਕਾਰੀ ਪਤਨੀ ਭੂਵਨੇਸ਼ਵਰ, ਲਲਨ ਸਾ ਪੁੱਤਰ ਦੁਰਗਾ ਸਾ, ਰਾਮਵਤੀ ਸਾ ਪਤਨੀ ਲਲਨ ਸਾ, ਭੂਵਨੇਸ਼ਵਰ ਪ੍ਰਸ਼ਾਦ ਪੁੱਤਰ ਪ੍ਰਤਾਪ ਨਾਰਾਇਨ ਅਤੇ ਸੁਸ਼ਮਾ ਸਾ ਪੁੱਤਰੀ ਨੀਰਸਾ ਸਾਰੇ ਨਿਵਾਸੀ ਵੀਰਗੰਜ ਨੇਪਾਲ ਤੇ ਮੰਗਤ ਰਾਮ ਪੁੱਤਰ ਸੀਤਾ ਰਾਮ ਨਿਵਾਸੀ ਦੇ ਰੂਪ ਵਿਚ ਹੋਈ ਹੈ।