
ਪੁਰਤਗਾਲ ‘ਚ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ...
ਚੰਡੀਗੜ੍ਹ: ਪੁਰਤਗਾਲ ‘ਚ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਰਤਗਾਲ ਦੇ ਸੈਂਟੋ ਏਂਟੀਨਿਓ ਪਿੰਡ ਦੇ ਨੇੜੇ ਕਾਰ ਹਾਦਸਾ ਹੋਣ ਦੇ ਕਾਰਨ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।
Accident Case
ਚਾਰੇ ਨੌਜਵਾਨ ਦੋਆਬਾ ਖੇਤਰ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ ਇਕ ਦੀ ਪਹਿਚਾਣ ਟਾਂਡਾ ਸਥਿਤ ਪਿੰਡ ਮਿਆਂਣੀ ਦੇ ਰਹਿਣ ਵਾਲੇ ਰੱਜਤ ਦੇ ਰੂਪ ਵਜੋਂ ਹੋਈ ਹੈ। ਬਾਕੀ ਦੇ ਨੌਜਵਾਨ ਦੋਆਬੇ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ, ਫਿਲਹਾਲ ਹਲੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ।
Accident Case