
ਇਨੋਵਾ ਤੇ ਆਲਟੋ ਦੀ ਆਹਮੋ-ਸਾਹਮਣੇ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਜਲੰਧਰ: ਇੱਥੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ, ਵੀਰਵਾਰ ਸਵੇਰੇ ਲਗਭੱਗ 8:30 ਵਜੇ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ’ਤੇ ਪਿੰਡ ਪਚਰੰਗਾ ਨੇੜੇ ਇਕ ਇਨੋਵਾ ਤੇ ਆਲਟੋ ਵਿਚਕਾਰ ਟੱਕਰ ਹੋ ਗਈ। ਆਲਟੋ ਕਾਰ ਜੰਮੂ ਤੋਂ ਜਲੰਧਰ ਵੱਲ ਜਾ ਰਹੀ ਸੀ, ਜਦੋਂ ਪਚਰੰਗਾ ਨੇੜੇ ਪੁੱਜੀ ਤਾਂ ਇਹ ਆਲਟੋ ਕਾਰ ਜਿਸ ਵਿਚ ਦੋ ਔਰਤਾਂ ਸਮੇਤ ਪੰਜ ਲੋਕ ਸਵਾਰ ਸਨ ਅਚਾਨਕ ਸੜਕ ਦਾ ਡਿਵਾਈਡਰ ਕਰਾਸ ਕਰਕੇ ਸੜਕ ਦੇ ਦੂਜੇ ਪਾਸਿਉਂ ਆ ਰਹੀ ਇਕ ਇਨੋਵਾ ਗੱਡੀ ਦੇ ਨਾਲ ਸਾਹਮਣੇ ਜਾ ਟਕਰਾਈ,
Accident
ਜਿਸ ਕਾਰਨ ਇਨੋਵਾ ਕਾਰ 'ਚ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ ਤੇ ਆਲਟੋ ਕਾਰ ਦੇ ਪੰਜੇ ਸਵਾਰ ਗੱਡੀ ਵਿਚ ਹੀ ਮਾਰੇ ਗਏ। ਜਾਣਕਾਰੀ ਮੁਤਾਬਕ ਇਹ ਇਨੋਵਾ ਕਾਰ ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੋੜਾ ਵੱਲ ਜਾ ਰਹੀ ਸੀ। ਇਸ ਇਨੋਵਾ ਕਾਰ ਨੂੰ ਮਨਿੰਦਰਦੀਪ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਵਾਸੀ ਕੈਨੇਡਾ ਚਲਾ ਰਿਹਾ ਸੀ। ਇਨੋਵਾ ’ਚ ਸਵਾਰ ਮਨਿੰਦਰਦੀਪ ਸਿੰਘ ਪੁੱਤਰ ਰਵਿੰਦਰ ਸਿੰਘ ਤੇ ਨਵਕਿਰਨ ਜੋ ਕਿ ਕੈਨੇਡਾ ਤੋਂ ਆਏ ਹੋਏ ਹਨ, ਜ਼ਖਮੀ ਹੋਏ ਹਨ।
Death
ਉਨ੍ਹਾਂ ਦੇ ਨਾਲ ਨਵਨੀਤ ਕੌਰ ਪਤਨੀ ਗੁਰਵੀਰ ਸਿੰਘ ਵਾਸੀ ਪਿੰਡ ਜੌੜਾ ਵੀ ਸਵਾਰ ਸੀ। ਹਾਦਸੇ ਵਿਚ ਆਲਟੋ ਕਾਰ ਦੇ ਸਾਰੇ ਸਵਾਰ ਮਾਰੇ ਗਏ ਹਨ, ਜਿਨ੍ਹਾਂ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ।