
ਜਨਵਰੀ ਤੱਕ ਭਾਰਤ 'ਚ 3 ਕਰੋੜ ਕੇਸ ਹੋਣ ਦਾ ਅੰਦਾਜਾ
ਦੇਸ਼ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੁਣ 10.50 ਲੱਖ ਦੇ ਨੇੜੇ ਪਹੁੰਚ ਗਏ ਹਨ। ਕੋਰੋਨਾ ਮਾਮਲਿਆਂ ਸਬੰਧੀ ਮਾਹਰਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਦੇਸ਼ ਵਿਚ ਜੁਲਾਈ ਦੇ ਚੌਥੇ ਹਫ਼ਤੇ ਵਿੱਚ ਇਹ ਅੰਕੜਾ 10 ਲੱਖ ਨੂੰ ਪਾਰ ਕਰ ਜਾਵੇਗਾ, ਹਾਲਾਂਕਿ ਇਹ ਅੰਕੜਾ 5 ਦਿਨ ਪਹਿਲਾਂ ਪੂਰਾ ਹੋ ਚੁੱਕਾ ਹੈ।
corona virus
ਅਜਿਹੀ ਸਥਿਤੀ ਵਿੱਚ, ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਰੋਨਾ ਦੀ ਰੋਕਥਾਮ ਲਈ ਸਹੀ ਕਦਮ ਨਾ ਚੁੱਕੇ ਗਏ ਤਾਂ ਅਗਲੇ ਸਾਲ ਜਨਵਰੀ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਕਰੋੜ ਨੂੰ ਪਾਰ ਕਰ ਸਕਦੀ ਹੈ। ਵੱਖ-ਵੱਖ ਗਣਿਤਿਕ ਮਾਡਲਾਂ ਦੇ ਅਧਾਰ ਉਤੇ ਕੋਰੋਨਾ ਦੀ ਨਿਗਰਾਨੀ ਕਰਨ ਵਾਲੇ ਮਾਹਰਾਂ ਨੇ ਖੁਦ ਹੀ ਜੂਨ ਮਹੀਨੇ ਵਿੱਚ ਕੋਰੋਨਾ ਦੇ ਰੋਜ਼ਾਨਾ ਵੱਧ ਰਹੇ ਮਾਮਲਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਸੀ।
Corona Virus
ਦੱਸ ਦਈਏ ਕਿ 1 ਜੁਲਾਈ ਤੋਂ 16 ਜੁਲਾਈ ਦੇ ਵਿਚਾਲੇ, 5 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਕੇਰਲ ਦੇ ਡੇਟਾ ਮਾਹਰ ਜੇਮਜ਼ ਵਿਲਸਨ ਦਾ ਕਹਿਣਾ ਹੈ ਕਿ ਦੇਸ਼ ਵਿਚ ਸਿਰਫ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੇ ਅੰਕੜੇ ਜਾਰੀ ਕੀਤੇ ਜਾ ਰਹੇ ਹਨ, ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਗ੍ਰਾਫ ਦੇ ਤੇਜ਼ੀ ਨਾਲ ਵਾਧੇ ਨੂੰ ਵੇਖਣ ਤੋਂ ਬਾਅਦ, ਸਾਡੀ ਟੀਮ ਨੇ 26 ਜੂਨ ਨੂੰ ਹੀ ਜੁਲਾਈ ਵਿਚ ਸਥਿਤੀ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ।
corona virus
ਇਕੱਲੇ ਜੁਲਾਈ ਮਹੀਨੇ ਵਿਚ ਹੀ ਕੋਰੋਨਾ ਦੇ 8 ਲੱਖ ਮਰੀਜ਼ਾਂ ਦਾ ਵਾਧਾ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਜੋਧਪੁਰ ਆਈਆਈਟੀ ਦੇ ਸਾਬਕਾ ਪ੍ਰੋਫੈਸਰ, ਰੇਜੋ ਐਮ. ਜੌਨ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਤੇਜ਼ ਦਰ ਨੂੰ ਵੇਖਦਿਆਂ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਾਅ ਫਿਲਹਾਲ ਨਾਕਾਫ਼ੀ ਹਨ।
Corona viruse
ਦਿੱਲੀ ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਦੇ ਅਨੁਸਾਰ, ਕੋਰੋਨਾ ਕੇਸਾਂ ਦੇ ਤੇਜ਼ੀ ਨਾਲ ਵਾਧੇ ਨੂੰ ਵੇਖਦਿਆਂ ਵੀ ਸ਼ਾਇਦ ਇਸ ਨੂੰ ਹੁਣ ਸਿਖਰ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਨਿਸ਼ਾਨ ਉੱਤੇ ਨਿਸ਼ਚਤ ਤੌਰ ਉਤੇ ਵਿਚਾਰ ਕੀਤਾ ਜਾ ਸਕਦਾ ਹੈ। ਕੋਰੋਨਾ ਦੇਸ਼ ਵਿਚ ਆਪਣੇ ਸਿਖਰ ਵੱਲ ਵਧ ਰਹੀ ਹੈ। ਇਸੇ ਤਰ੍ਹਾਂ ਸਫਦਰਜੰਗ ਹਸਪਤਾਲ ਦੇ ਡਾ: ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਭਾਵੇਂ ਅਸੀਂ ਹੁਣ 10 ਲੱਖ ਦਾ ਅੰਕੜਾ ਵੇਖ ਕੇ ਡਰਦੇ ਹਾਂ।
Corona Virus
ਪਰ ਕੋਰੋਨਾ ਦਾ ਸਿਖਰ ਅਜੇ ਆਉਣਾ ਬਾਕੀ ਹੈ। ਬੈਂਗਲੁਰੂ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਦੇ ਖੋਜਕਰਤਾਵਾਂ ਨੇ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇੱਕ ਗਣਿਤ ਮਾਡਲ ਵੀ ਪੇਸ਼ ਕੀਤਾ ਹੈ। ਆਈਆਈਐਮਸੀ ਦੇ ਖੋਜਕਰਤਾਵਾਂ ਦੇ ਕੋਰੋਨਾ ਮਾਮਲਿਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਦੇ ਅਧਾਰ ਉਤੇ ਅਗਲੇ ਸਾਲ ਜਨਵਰੀ ਤੱਕ, ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ ਲਗਭਗ 3 ਕਰੋੜ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਤੰਬਰ ਤੱਕ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ 35 ਲੱਖ ਦੇ ਨੇੜੇ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।