ਦੁਨੀਆ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਕੇਸ, ਸਿਰਫ 100 ਘੰਟੇ ‘ਚ 10 ਲੱਖ ਕੇਸ
Published : Jul 18, 2020, 12:29 pm IST
Updated : Jul 18, 2020, 12:29 pm IST
SHARE ARTICLE
Covid 19
Covid 19

ਕੋਰੋਨਾ ਕੇਸਾਂ ਦੀ ਕੁਲ ਗਿਣਤੀ 14 ਕਰੋੜ ਤੋਂ ਪਾਰ 

ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕਾਂ ਵਿਚ ਉਮੀਦ ਸੀ ਕਿ ਸਮੇਂ ਦੇ ਨਾਲ ਪ੍ਰਕੋਪ ਘਟਦਾ ਜਾਏਗਾ ਅਤੇ ਕੇਸਾਂ ਦੀ ਗਿਣਤੀ ਘੱਟ ਜਾਵੇਗੀ। ਪਰ ਇਸ ਦੇ ਉਲਟ ਹੋ ਰਿਹਾ ਹੈ। ਸਮੇਂ ਦੇ ਨਾਲ ਕੋਰੋਨਾ ਹੋਰ ਤੇਜ਼ੀ ਨਾਲ ਫੈਲ ਰਿਹਾ ਹੈ। ਰਾਇਟਰਜ਼ ਟੈਲੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਵਿਸ਼ਵ ਵਿਚ ਕੋਰੋਨਾ ਦੇ ਕੇਸਾਂ ਦੀ ਕੁਲ ਸੰਖਿਆ 14 ਕਰੋੜ ਨੂੰ ਪਾਰ ਕਰ ਗਈ ਹੈ।

Corona Virus Corona Virus

ਇਹ ਹੀ ਨਹੀਂ, ਸਿਰਫ 100 ਘੰਟਿਆਂ ਵਿਚ ਕੋਰੋਨਾ ਦੇ ਰਿਕਾਰਡ ਇੱਕ ਮਿਲੀਅਨ ਜਾਂ 10 ਲੱਖ ਕੇਸ ਦਰਜ ਕੀਤੇ ਗਏ ਹਨ। ਕੋਰੋਨਾ ਦਾ ਪਹਿਲਾ ਕੇਸ ਜਨਵਰੀ ਦੇ ਅਰੰਭ ਵਿਚ ਚੀਨ ਵਿਚ ਆਇਆ ਸੀ। ਉਸ ਤੋਂ ਬਾਅਦ, ਅਗਲੇ ਤਿੰਨ ਮਹੀਨਿਆਂ ਵਿਚ ਕੋਰੋਨਾ ਕੇਸਾਂ ਦੀ ਗਿਣਤੀ 10 ਲੱਖ ਤੱਕ ਪਹੁੰਚ ਗਈ।

Corona virus Corona virus

ਪਰ ਕੋਰੋਨਾ ਕੇਸਾਂ ਦੀ ਗਿਣਤੀ ਨੂੰ 13 ਕਰੋੜ ਤੋਂ 14 ਕਰੋੜ ਤੱਕ ਪਹੁੰਚਣ ਵਿਚ ਸਿਰਫ ਚਾਰ ਦਿਨ ਲੱਗੇ ਹਨ। 13 ਜੁਲਾਈ ਨੂੰ ਦੁਨੀਆ ਵਿਚ ਕੋਰੋਨਾ ਦੀ ਕੁਲ ਗਿਣਤੀ 13 ਕਰੋੜ ਸੀ ਪਰ 17 ਨੂੰ ਇਹ 14 ਕਰੋੜ ਨੂੰ ਪਾਰ ਕਰ ਗਈ ਹੈ। ਅਮਰੀਕਾ ਵਿਚ 36 ਲੱਖ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਇਸ ਦੇ ਬਾਵਜੂਦ, ਹਰ ਰੋਜ਼ ਇੱਥੇ ਬਹੁਤ ਸਾਰੇ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ।

 Corona virusCorona virus

ਵੀਰਵਾਰ ਨੂੰ ਇੱਥੇ ਰਿਕਾਰਡ 77,000 ਮਾਮਲੇ ਸਾਹਮਣੇ ਆਏ ਹਨ। ਜਦੋਂਕਿ ਸਵੀਡਨ ਵਿਚ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ 77,281 ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਸ਼ੁੱਕਰਵਾਰ ਨੂੰ ਕੋਰੋਨਾ ਦੇ 2,37,743 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 12 ਜੁਲਾਈ ਨੂੰ ਰਿਕਾਰਡ 230,370 ਮਾਮਲੇ ਸਾਹਮਣੇ ਆਏ ਸਨ।

Corona VirusCorona Virus

ਸਾਰੇ ਅੰਕੜੇ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਅਜੋਕੇ ਸਮੇਂ ਵਿਚ ਕੋਰੋਨਾ ਦੇ ਮਾਮਲੇ ਵਧੇ ਹਨ। ਉਹ ਦੇਸ਼, ਜਿਥੇ ਕੋਰੋਨਾ ਦੇ ਕੇਸ ਸਭ ਤੋਂ ਵੱਧ ਆ ਰਹੇ ਹਨ- ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ।

Corona VirusCorona Virus

ਹਾਲਾਂਕਿ, ਜੁਲਾਈ ਦੇ ਮਹੀਨੇ ਵਿਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਸੰਖਿਆ ਨੂੰ ਵੇਖਦੇ ਹੋਏ, ਇਹ 5000 ਦੇ ਆਸ ਪਾਸ ਹੈ। ਯਾਨੀ ਮੌਤ ਦੇ ਅੰਕੜਿਆਂ ਵਿਚ ਇਕਸਾਰਤਾ ਰਹਿੰਦੀ ਹੈ। ਪਿਛਲੇ ਸੱਤ ਮਹੀਨਿਆਂ ਵਿਚ, ਕੋਰੋਨਾ ਕਾਰਨ 590,000 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement