ਕੋਰੋਨਾ ਕੇਸਾਂ ਦੀ ਗਿਣਤੀ 10 ਲੱਖ ਦੇ ਪਾਰ
Published : Jul 18, 2020, 9:42 am IST
Updated : Jul 18, 2020, 9:42 am IST
SHARE ARTICLE
Corona Virus
Corona Virus

ਇਕ ਦਿਨ ਵਿਚ ਰੀਕਾਰਡ 34956 ਮਾਮਲੇ, 687 ਮੌਤਾਂ

ਨਵੀਂ ਦਿੱਲੀ, 17 ਜੁਲਾਈ  : ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਰੀਕਾਰਡ 34956 ਮਾਮਲੇ ਆਉਣ ਨਾਲ ਸ਼ੁਕਰਵਾਰ ਨੂੰ ਲਾਗ ਦੇ ਮਾਮਲਿਆਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ। ਮਹਿਜ਼ ਤਿੰਨ ਦਿਨ ਪਹਿਲਾਂ ਹੀ ਪੀੜਤਾਂ ਦੀ ਗਿਣਤੀ ਨੌਂ ਲੱਖ ਦੇ ਪਾਰ ਹੋਈ ਸੀ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1003832 ਹੋ ਗਏ ਜਦਕਿ ਇਕ ਦਿਨ ਵਿਚ 687 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 25602 ਹੋ ਗਿਆ ਹੈ।

ਪਿਛਲੇ 24 ਘੰਟਿਆਂ ਵਿਚ ਕੁਲ 22942 ਲੋਕ ਸਿਹਤਯਾਬ ਹੋਏ ਹਨ ਜੋ ਇਕ ਦਿਨ ਵਿਚ ਵਿਚ ਸਿਹਤਮੰਦ ਲੋਕਾਂ ਦੀ ਸੱਭ ਤੋਂ ਜ਼ਿਆਦਾ ਗਿਣਤੀ ਹੈ। ਇਸ ਦੇ ਨਾਲ ਹੀ ਭਾਰਤ ਵਿਚ 635756 ਲੋਕ ਇਸ ਰੋਗ ਤੋਂ ਠੀਕ ਹੋ ਚੁਕੇ ਹਨ ਜਦਕਿ 342473 ਮਰੀਜ਼ਾਂ ਦਾ ਹੁਣ ਵੀ ਕੋਵਿਡ-189 ਦਾ ਇਲਾਜ ਚੱਲ ਰਿਹਾ ਹੈ। ਹੁਣ ਤਕ ਲਗਭਗ 63.33 ਫ਼ੀ ਸਦੀ ਮਰੀਜ਼ ਸਿਹਤਯਾਬ ਹੋ ਚੁਕੇ ਹਨ।

ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਨੂੰ ਇਕ ਲੱਖ ਤਕ ਪਹੁੰਚਣ ਵਿਚ 110 ਦਿਨ ਦਾ ਵਕਤ ਲੱਗਾ ਸੀ ਅਤੇ ਹੁਣ ਮਹਿਜ਼ 59 ਦਿਨਾਂ ਵਿਚ ਹੀ ਲਾਗ ਦੇ ਮਾਮਲੇ ਨੌਂ ਲੱਖ ਦੇ ਪਾਰ ਚਲੇ ਗਏ। ਇਹ ਲਗਾਤਾਰ ਛੇਵਾਂ ਦਿਨ ਹੈ ਜਦ ਕੋਰੋਨਾ ਵਾਇਰਸ ਦੇ 28000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਆਈਸੀਐਮਆਰ ਮੁਤਾਬਕ 16 ਜੁਲਾਈ ਤਕ ਕੁਲ 13072718 ਲੋਕਾਂ ਦੀ ਕੋਰੋਨਾ ਵਾਇਰਸ ਲਈ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 333228 

File Photo File Photo

ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ। ਭਾਰਤ ਪ੍ਰਤੀ 10 ਸਾਲ ਲੋਕਾਂ ਵਿਚ ਕੋਰੋਨਾ ਵਾਇਰਸ ਲਾਗ ਦੇ 658 ਮਾਮਲਿਆਂ ਨਾਲ 106ਵੇਂ ਨੰਬਰ ’ਤੇ ਹੈ। ਭਾਰਤ ਵਿਚ ਹਰ ਦਸ ਲੱਖ ਲੋਕਾਂ ’ਤੇ ਮਾਮਲਿਆਂ ਦੀ ਗਿਣਤੀ ਯੂਰਪੀ ਦੇਸ਼ਾਂ ਤੋਂ ਚਾਰ ਤੋਂ ਅੱਠ ਗੁਣਾਂ ਘੱਟ ਹੈ। ਪਿਛਲੇ 24 ਘੰਟਿਆਂ ਵਿਚ ਜਿਹੜੇ 687 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 266 ਦੀ ਮਹਾਰਾਸ਼ਟਰ, 104 ਦੀ ਕਰਨਾਟਕ, 69 ਦੀ ਤਾਮਿਲਨਾਡੂ, 58 ਦੀ ਦਿੱਲੀ, 40 ਦੀ ਆਂਧਰਾ ਪ੍ਰਦੇਸ਼, 34 ਦੀ ਯੂਪੀ, 23 ਦੀ ਪਛਮੀ ਬੰਗਾਲ, 17 ਦੀ ਬਿਹਾਰ, 16 ਦੀ ਜੰਮੂ ਕਸ਼ਮੀਰ, 10-10 ਦੀ ਤੇਲੰਗਾਨਾ ਅਤੇ ਗੁਜਰਾਤ ਅਤੇ ਤੇ ਨੌਂ ਦੀ ਮੌਤ ਪੰਜਾਬ ਵਿਚ ਹੋਈ ਹੈ।

ਰਾਜਸਥਾਨ ਵਿਚ ਕੋਰੋਨਾ ਵਾਇਰਸ ਲਾਗ ਨਾਲ ਅੱਠ, ਮੱਧ ਪ੍ਰਦੇਸ਼ ਵਿਚ ਸੱਤ, ਝਾਰਖੰਡ ਵਿਚ ਚਾਰ, ਹਰਿਆਣਾ ਵਿਚ ਤਿੰਨ, ਆਸਾਮ, ਕੇਰਲਾ ਅਤੇ ਉੜੀਸਾ ਵਿਚ ਦੋ-ਦੋ ਜਦਕਿ ਛੱਤੀਸਗੜ੍ਹ, ਗੋਆ ਅਤੇ ਪੁਡੂਚੇਰੀ ਵਿਚ ਇਕ ਇਕ ਸ਼ਖ਼ਸ ਨੇ ਜਾਨ ਗਵਾਈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement