
ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਨਿਊਜ਼ ਵੈੱਬਸਾਈਟ 'ਤੇ ਵਿਦੇਸ਼ਾਂ ਤੋਂ 30 ਕਰੋੜ ਰੁਪਏ ਦੀ ਫੰਡਿੰਗ ਦਾ ਦੋਸ਼ ਲਗਾਇਆ।
ਨਵੀਂ ਦਿੱਲੀ: ਭਾਜਪਾ (BJP) ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ (National Spokesperson Sambit Patra) ਨੇ ਇਕ ਨਿਊਜ਼ ਵੈਬਸਾਈਟ (News Website) 'ਤੇ ਦੇਸ਼ ਖ਼ਿਲਾਫ ਸਾਜਿਸ਼ ਰਚਣ ਦਾ ਦੋਸ਼ (accused of conspiracy against the country) ਲਗਾਇਆ ਹੈ। ਸੰਬਿਤ ਪਾਤਰਾ ਨੇ ਕਿਹਾ ਹੈ ਕਿ ‘ਨਿਊਜ਼ ਕਲਿਕ’ (News Click) ਨਾਮ ਦੀ ਇੱਕ ਵੈੱਬਸਾਈਟ ਭਾਰਤ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ ਕਲਿਕ ਨੂੰ ਵਿਦੇਸ਼ ਤੋਂ ਫੰਡ ਮਿਲਦਾ (International Funding) ਹੈ ਅਤੇ ਇਹ ਵੈਬਸਾਈਟ ਇਕ ਅੰਤਰਰਾਸ਼ਟਰੀ ਸਾਜ਼ਿਸ਼ ਦਾ ਵੀ ਹਿੱਸਾ ਹੈ।
ਇਹ ਵੀ ਪੜ੍ਹੋ - ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੇਰਲ ਪੁਲਿਸ ਨੇ ਕੀਤੀ ‘Pink Protection’ ਦੀ ਸ਼ੁਰੂਆਤ
Sambit Patra
ਇਹ ਵੀ ਪੜ੍ਹੋ - ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦੀ ਬਾਜ਼ਾਰ ‘ਚ ਗੋਲੀਆਂ ਮਾਰ ਕੀਤੀ ਹੱਤਿਆ
ਸੰਬਿਤ ਪਾਤਰਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਪੂਰੀ ਦੁਨੀਆ ਵਿੱਚ ਸਾਡੀ ਵੈਕਸੀਨ ਨੀਤੀ (Vaccine policy) ਦੀ ਸ਼ਲਾਘਾ ਕੀਤੀ ਗਈ। ਕੁਝ ਲੋਕਾਂ, ਕੁਝ ਸੰਸਥਾਵਾਂ ਅਤੇ ਕੁਝ ਪੋਰਟਲਸ ਨੇ ਸਾਡੇ ਦੇਸ਼ ਅਤੇ ਸਾਡੀ ਵੈਕਸੀਨ ਨੀਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਭ ਵਿਦੇਸ਼ੀ ਫੰਡਿੰਗ ਰਾਹੀਂ ਹੋ ਰਿਹਾ ਸੀ। ਸੰਬਿਤ ਪਾਤਰਾ ਨੇ ਨਿਊਜ਼ ਕਲਿਕ ਦੀ ਵੈੱਬਸਾਈਟ 'ਤੇ ਵਿਦੇਸ਼ਾਂ ਤੋਂ 30 ਕਰੋੜ ਰੁਪਏ ਦੀ ਫੰਡਿੰਗ (30 Crores Funding) ਦਾ ਦੋਸ਼ ਲਗਾਇਆ ਹੈ।