
ਪਰਿਵਾਰਕ ਮੈਬਰਾਂ ਦਾ ਹੋਇਆ ਰੌ-ਰੌ ਬੂਰਾ ਹਾਲ, ਪੁਲਿਸ ਪ੍ਰਸ਼ਾਸ਼ਨ ਤੌ ਕੀਤੀ ਇਨਸਾਫ਼ ਦੀ ਮੰਗ।
ਅੰਮ੍ਰਿਤਸਰ: ਬੀਤੀ ਰਾਤ ਅੰਮ੍ਰਿਤਸਰ ਦੇ ਸੁਲਤਾਨ ਰੋਡ (Amristar, Sultanwind Road) ’ਤੇ ਚੁੰਗੀ ਮੰਦਿਰ ਨੇੜੇ ਇਕ ਨੌਜਵਾਨ ਨੂੰ ਸ਼ਰੇਆਮ ਬਾਜ਼ਾਰ ਵਿਚ ਗੋਲੀਆਂ ਮਾਰਨ (Shot Dead) ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦਾ ਨਾਮ ਕਰਨ (Karan) ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਰਨ ਨੂੰ ਉਸਦਾ ਦੋਸਤ ਗੋਲੂ ਇਹ ਕਹਿ ਕੇ ਬਾਹਰ ਲੈ ਗਿਆ ਕਿ ਉਸ ਦੀ ਕਿਸੇ ਨਾਲ ਲੜ੍ਹਾਈ ਹੋ ਗਈ ਹੈ। ਦੋਸਤ ਦੀ ਮਦਦ ਲਈ ਬਾਹਰ ਗਏ ਕਰਨ ਦੀ ਝਗੜੇ ਦੌਰਾਨ ਗੋਲੀ ਲਗਣ ਕਾਰਨ ਮੌਤ ਹੋ ਗਈ। ਉਸ ਨੂੰ ਮੌਕੇ ਤੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੌ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਮੁੰਬਈ 'ਚ ਭਾਰੀ ਮੀਂਹ ਕਾਰਨ ਡਿੱਗੀ ਕੰਧ, 14 ਲੋਕਾਂ ਦੀ ਮੌਤ
PHOTO
ਇਸ ਸੰਬਧੀ ਗਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਅਤੇ ਭੈਣ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪੁੱਤ ਕਰਨ ਘਰ ‘ਚ ਆਰਾਮ ਕਰ ਰਿਹਾ ਸੀ ਅਤੇ ਰੋਟੀ ਖਾਣ ਦੀ ਤਿਆਰੀ ਵਿਚ ਸੀ ਇਹਨੇ ਨੂੰ ਉਸਦਾ ਦੌਸ਼ਤ ਗੋਲੂ ਉਸਨੂੰ ਜਬਰਦਸਤੀ ਲੈ ਗਿਆ ਕਿ ਕਿਸੇ ਨਾਲ ਝਗੜਾ ਹੋਇਆ ਹੈ ਜਿਥੇ ਪਹੁੰਚਣ ਤੇ ਝਗੜੇ ਵਾਲੀ ਥਾਂ 'ਤੇ ਗੋਲੀ ਲਗਣ ਕਾਰਨ ਕਰਨ ਦੀ ਮੌਤ ਹੋ ਗਈ, ਜਿਸਦੇ ਚਲਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦੀਆ ਗੋਲੂ ਅਤੇ ਬਾਕੀ ਦੌਸ਼ੀਆ ਉਪਰ ਕਾਰਵਾਹੀ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ - ਭਾਰਤੀ ਪੱਤਰਕਾਰ ਦਾਨਿਸ਼ ਸਿਦੀਕੀ ਦੀ ਮੌਤ ’ਤੇ ਤਾਲਿਬਾਨ ਨੇ ਮੰਗੀ ਮੁਆਫ਼ੀ
PHOTO
ਇਹ ਵੀ ਪੜ੍ਹੋ - ਛੇ ਦਿਨਾਂ ਦੇ ਬੱਚੇ ਨੂੰ ਵੇਚਣ ਆਏ ਪਿਤਾ ਸਮੇਤ ਤਿੰਨ ਜਣੇ ਰੰਗੇ ਹੱਥੀਂ ਕਾਬੂ
ਇਸ ਵਾਰਦਾਤ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ’ਤੇ ਉਥੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਜਾਰੀ ਕਰ ਦਿੱਤੀ। ਪੁਲਿਸ ਨੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਦਾ ਕਹਿਣਾ ਕਿ ਕਰਨ ਦੇ ਸਾਥੀ ਗੋਲੂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ, ਜਲਦ ਸਾਰਾ ਮਾਮਲਾ ਸੁਲਝਾਇਆ ਜਾਵੇਗਾ ਕਿ ਗੋਲੀ ਕਿਸਨੇ ਚਲਾਈ ਹੈ ਅਤੇ ਕਿ ਕਾਰਨ ਹੈ।